ਐਂਟਰਟੇਨਮੈਂਟ ਡੈਸਕ- ਹਾਲ ਹੀ 'ਚ ਮਸ਼ਹੂਰ ਰੈਪਰ ਨੂੰ ਲੈ ਕੇ ਇਕ ਖਤਰਨਾਕ ਵੀਡੀਓ ਸਾਹਮਣੇ ਆਈ ਹੈ। ਨਾਮੀ ਰੈਪਰ ਐਮੀਵੇ ਬੰਟਾਈ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਉਨ੍ਹਾਂ ਨੇ ਸਟੰਟ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਚੱਲਦੀ ਕਾਰ ਤੋਂ ਹੇਠਾਂ ਡਿੱਗ ਗਏ ਹਨ। ਭਾਰਤੀ ਹਿੱਪ-ਹੌਪ ਜਗਤ ਦੇ ਚਮਕਦੇ ਸਿਤਾਰੇ ਐਮੀਵੇ ਬੰਟਾਈ ਇਸ ਸਮੇਂ ਆਪਣੇ ਨਵੇਂ ਸੰਗੀਤ ਵੀਡੀਓ 'ਦੁਬਈ ਕੰਪਨੀ' ਦੀ ਸ਼ੂਟਿੰਗ ਲਈ ਸ਼ਾਰਜਾਹ, ਦੁਬਈ ਵਿੱਚ ਹਨ। ਪਰ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਵੀਡੀਓ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਵੀਡੀਓ ਵਿੱਚ ਐਮੀਵੇ ਚਲਦੀ ਕਾਰ ਤੋਂ ਸਿਰ ਦੇ ਭਾਰ ਡਿੱਗਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਹਨ। ਪੂਰਾ ਮਾਮਲਾ ਕੀ ਹੈ, ਆਓ ਤੁਹਾਨੂੰ ਦੱਸਦੇ ਹਾਂ।
ਐਮੀਵੇ ਬੰਟਾਈ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਵਲੌਗ ਦਾ ਇੱਕ ਟੀਜ਼ਰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਸਟੰਟ ਕਰਦੇ ਹੋਏ ਡਿੱਗਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਐਮੀਵੇ ਇੱਕ ਟੋਇਟਾ ਐਸਯੂਵੀ ਦੀ ਖਿੜਕੀ ਤੋਂ ਬਾਹਰ ਲਟਕਦੇ ਹਨ ਅਤੇ ਫਿਰ ਇੱਕ ਤੇਜ਼ ਮੋੜ 'ਤੇ ਕਾਰ ਤੋਂ ਡਿੱਗ ਜਾਂਦੇ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਸਟੰਟ ਸੀ ਜਾਂ ਗਲਤੀ।
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਦੇ ਨਾਲ ਐਮੀਵੇ ਨੇ ਲਿਖਿਆ, 'ਸਟੰਟ ਗਲਤ ਹੋ ਗਿਆ'। ਰੈਪਰ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਰੈਪਰ ਦੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਨ।
ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਸੂਮ ਪੋਤਰੇ ਦਾ ਗੋਲੀ ਮਾਰ ਕੇ ਕਤਲ
NEXT STORY