ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਬਟਾਲਾ ਹੇਠ ਆਉਂਦੇ ਪਿੰਡ ਬਹਾਦਰਪੁਰ ਜੋਆ ਵਿੱਚ ਬਿਆਸ ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਦਰਿਆ ਆਪਣਾ ਰੁਖ ਬਦਲ ਕੇ ਸਿੱਧਾ ਪਿੰਡ ਦੀਆਂ ਖੇਤਾਂ ਵੱਲ ਵਗ ਰਿਹਾ ਹੈ। ਇਸ ਕਾਰਨ ਹਰ ਰੋਜ਼ ਲਗਭਗ 4 ਤੋਂ 5 ਕਿੱਲੇ ਉਪਜਾਊ ਵਾਹੀਯੋਗ ਜ਼ਮੀਨ ਦਰਿਆ ਵਿੱਚ ਸਮਾ ਰਹੀ ਹੈ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੀ ਜ਼ਮੀਨ ਪਾਣੀ ਦੀ ਲਪੇਟ ਵਿੱਚ ਆ ਰਹੀ ਹੈ। ਕਿਸਾਨ ਅਮਰੀਕ ਸਿੰਘ ਨੇ ਦੱਸਿਆ, “ਸਾਡੇ ਕੋਲ 6 ਏਕੜ ਜ਼ਮੀਨ ਸੀ। ਪਿਛਲੇ ਦੋ ਹਫ਼ਤਿਆਂ ਵਿੱਚ 2 ਏਕੜ ਦਰਿਆ ਖਾ ਗਿਆ। ਜੇ ਹਾਲਾਤ ਇਹੋ ਜਿਹੇ ਰਹੇ ਤਾਂ ਅਗਲੇ ਸਾਲ ਤੱਕ ਸਾਡੇ ਕੋਲ ਕੁਝ ਨਹੀਂ ਬਚੇਗਾ।”
ਇਹ ਵੀ ਪੜ੍ਹੋ-ਪੰਜਾਬ ’ਚ 53 ਕਰਮਚਾਰੀਆਂ ਦੇ ਤਬਾਦਲੇ, ਕੀਤੀ ਨਵੀਂ ਤਾਇਨਾਤੀ
ਇੱਕ ਹੋਰ ਪਿੰਡ ਵਾਸੀ ਬਲਕਾਰ ਸਿੰਘ ਨੇ ਆਖਿਆ, “ਸਾਡੇ ਘਰ ਦੇ ਨੇੜੇ ਹੀ ਦਰਿਆ ਦਾ ਬਹਾਵ ਆ ਗਿਆ ਹੈ। ਡਰ ਹੈ ਕਿ ਕਦੇ ਘਰ ਵੀ ਪਾਣੀ ਵਿਚ ਨਾ ਸਮਾ ਜਾਵੇ। ਰਾਤੀਂ ਅਸੀਂ ਚੈਨ ਨਾਲ ਨਹੀਂ ਸੋ ਸਕਦੇ।”ਇਸ ਤਰ੍ਹਾਂ ਰਣਜੀਤ ਸਿੰਘ ,ਅਮਰੀਕ ਸਿੰਘ ਦਿਲਬਾਗ ਸਿੰਘ,, ਦੀਦਾਰ ਸਿੰਘ ਤੇ ਜੋਗਿੰਦਰ ਸਿੰਘ ਦੀਆਂ ਜ਼ਮੀਨਾਂ ਵੀ ਦਰਿਆ ਦੀ ਲਪੇਟ ਵਿੱਚ ਆ ਗਈਆਂ ਹਨ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਜੇਕਰ ਦਰਿਆ ਦੇ ਰੁਖ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਦਰਿਆ ਦੀ ਮਾਰ ਹੇਠ ਆ ਸਕਦੀ ਹੈ। ਇਸ ਨਾਲ ਸੈਂਕੜੇ ਪਰਿਵਾਰ ਬੇਘਰ ਹੋ ਸਕਦੇ ਹਨ ਅਤੇ ਪਿੰਡ ਦੀ ਅਰਥਵਿਵਸਥਾ ਢਹਿ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਦੇ ਜ਼ਿਲ੍ਹੇ ਦੇ ਸਕੂਲਾਂ 'ਚ ਅਜੇ ਨਹੀਂ ਸ਼ੁਰੂ ਹੋ ਸਕੇਗੀ ਪੜ੍ਹਾਈ
ਪਿੰਡ ਵਾਸੀਆਂ ਅਤੇ ਸਰਪੰਚ ਕੈਪਟਨ ਕੁਲਵਿੰਦਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਦਰਿਆ ਦੇ ਬਹਾਵ ਨੂੰ ਦੂਜੇ ਪਾਸੇ ਮੋੜਨ ਲਈ ਤੁਰੰਤ ਆਰਜ਼ੀ ਪ੍ਰਬੰਧ ਕੀਤੇ ਜਾਣ। ਉਹਨਾਂ ਦਾ ਕਹਿਣਾ ਹੈ ਕਿ ਮਜ਼ਬੂਤ ਬੰਨ੍ਹਾਂ ਦੀ ਲੋੜ ਹੈ ਤਾਂ ਜੋ ਵਾਹੀਯੋਗ ਜ਼ਮੀਨ ਅਤੇ ਪਿੰਡ ਦੋਵੇਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਕੈਪਟਨ ਕੁਲਵਿੰਦਰ ਸਿੰਘ ਕੈਪਟਨ ਨੌ ਨਿਹਾਲ ਸਿੰਘ ,ਮਾਸਟਰ ਸਤਨਾਮ ਸਿੰਘ ,ਦਿਲਬਾਗ ਸਿੰਘ ਅਮਰੀਕ ਸਿੰਘ ,ਦੀਦਾਰ ਸਿੰਘ ,ਬਲਕਾਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਖੁੱਲ੍ਹਣਗੇ ਸਕੂਲ, DC ਨੇ ਦਿੱਤੇ ਵੱਡੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ 'ਤੇ ਜ਼ਖ਼ਮੀ ਹਾਲਤ 'ਚ ਪਈ ਕੁੜੀ ਲਈ ਰੱਬ ਬਣ ਬਹੁੜਿਆ ਮਨਕੀਰਤ ਔਲਖ, ਗੱਡੀ 'ਚ ਬਿਠਾ ਭੇਜਿਆ ਹਸਪਤਾਲ
NEXT STORY