ਐਂਟਰਟੇਨਮੈਂਟ ਡੈਸਕ- ਅਦਾਕਾਰਾ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ, ਜੋ ਹਾਲ ਹੀ ਵਿੱਚ ਆਪਣੇ ਪੁੱਤਰ ਰੂਹਾਨ ਨਾਲ ਕਸ਼ਮੀਰ ਵਿੱਚ ਪਰਿਵਾਰਕ ਛੁੱਟੀਆਂ ਮਨਾ ਰਹੇ ਸਨ, ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਪਣੀ ਸੁਰੱਖਿਆ ਬਾਰੇ ਚਿੰਤਾਵਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਬੀਤੇ ਦਿਨ ਯਾਨੀ ਸੋਮਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਵਿਚ ਕੁੱਝ ਅੱਤਵਾਦੀਆਂ ਵੱਲੋਂ ਸੈਲਾਨੀਆਂ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਮਗਰੋਂ ਟੀਵੀ ਇੰਡਸਟਰੀ ਦੀ ਇਸ ਮਸ਼ਹੂਰ ਜੋੜੀ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਤ ਸਨ। ਉਥੇ ਹੀ ਪ੍ਰਸ਼ੰਸ਼ਕਾਂ ਦੀ ਵਧਦੀ ਚਿੰਤਾ ਦਰਮਿਆਨ ਜੋੜੇ ਨੇ ਸੋਸ਼ਲ ਮੀਡੀਆ 'ਤੇ ਸਪੱਸ਼ਟ ਕੀਤਾ ਕਿ ਉਹ ਘਟਨਾ ਵਾਪਰਨ ਤੋਂ ਪਹਿਲਾਂ ਹੀ ਕਸ਼ਮੀਰ ਛੱਡ ਚੁੱਕੇ ਸਨ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ 'ਤੇ ਅਨੁਪਮ ਖੇਰ ਦਾ ਭੜਕਿਆ ਗੁੱਸਾ, ਕਿਹਾ- ਪਹਿਲਗਾਮ 'ਚ ਹਿੰਦੂਆਂ ਦਾ ਜੋ ਕਤਲੇਆਮ ਹੋਇਆ...

ਸ਼ੋਏਬ ਨੇ ਇੰਸਟਾਗ੍ਰਾਮ ਸਟੋਰੀ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਤੰਦਰੁਸਤੀ ਬਾਰੇ ਅਪਡੇਟ ਕੀਤਾ ਅਤੇ ਖੁਲਾਸਾ ਕੀਤਾ ਕਿ ਉਹ ਸੁਰੱਖਿਅਤ ਮੁੰਬਈ ਪਹੁੰਚ ਗਏ ਹਨ। ਉਨ੍ਹਾਂ ਲਿਖਿਆ, "ਹੈਲੋ ਦੋਸਤੋ, ਤੁਸੀਂ ਸਾਰੇ ਸਾਡੀ ਤੰਦਰੁਸਤੀ ਲਈ ਚਿੰਤਤ ਹੋ। ਅਸੀਂ ਸਾਰੇ ਸੁਰੱਖਿਅਤ ਹਾਂ ਠੀਕ ਹਾਂ, ਅੱਜ ਸਵੇਰੇ ਹੀ ਅਸੀਂ ਕਸ਼ਮੀਰ ਛੱਡਿਆ...ਅਤੇ ਅਸੀਂ ਸੁਰੱਖਿਅਤ ਦਿੱਲੀ ਪਹੁੰਚ ਗਏ। ਚਿੰਤਾ ਲਈ ਧੰਨਵਾਦ.. ਨਵਾਂ ਵਲੌਗ ਜਲਦੀ ਆ ਰਿਹਾ ਹੈ।"
ਇਹ ਵੀ ਪੜ੍ਹੋ: 'ਕਾਮੇਡੀ ਕਿੰਗ' ਕਪਿਲ ਸ਼ਰਮਾ ਕਰਵਾ ਰਹੇ ਦੂਜਾ ਵਿਆਹ ! ਜਾਣੋ ਕੌਣ ਹੈ ਲਾੜੀ
ਦੱਸ ਦੇਈਏ ਕਿ ਕਸ਼ਮੀਰ ਦੇ ਪਹਿਲਗਾਮ ਸ਼ਹਿਰ ਨੇੜੇ 'ਮਿੰਨੀ ਸਵਿਟਜ਼ਰਲੈਂਡ' ਵਜੋਂ ਜਾਣੇ ਜਾਂਦੇ ਇੱਕ ਸੈਰ-ਸਪਾਟਾ ਸਥਾਨ 'ਤੇ ਮੰਗਲਵਾਰ ਦੁਪਹਿਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਸਭ ਤੋਂ ਵੱਡਾ ਹਮਲਾ ਹੈ। ਇਹ ਹਮਲਾ ਦੁਪਹਿਰ 3 ਵਜੇ ਦੇ ਕਰੀਬ ਹੋਇਆ। ਪਹਿਲਗਾਮ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੂਰ, ਬੈਸਰਨ ਚੀੜ ਦੇ ਦਰਖੱਤਾਂ ਦੇ ਸੰਘਣੇ ਜੰਗਲਾਂ ਅਤੇ ਪਹਾੜਾਂ ਨਾਲ ਘਿਰਿਆ ਇੱਕ ਵਿਸ਼ਾਲ ਘਾਹ ਵਾਲਾ ਮੈਦਾਨ ਹੈ ਅਤੇ ਦੇਸ਼ ਅਤੇ ਦੁਨੀਆ ਦੇ ਸੈਲਾਨੀਆਂ ਵਿੱਚ ਇੱਕ ਪਸੰਦੀਦਾ ਸਥਾਨ ਹੈ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਹਥਿਆਰਬੰਦ ਅੱਤਵਾਦੀ "ਮਿੰਨੀ ਸਵਿਟਜ਼ਰਲੈਂਡ" ਵਜੋਂ ਜਾਣੇ ਜਾਂਦੇ ਸੈਰ-ਸਪਾਟਾ ਸਥਾਨ 'ਤੇ ਪਹੁੰਚੇ ਅਤੇ ਰੈਸਟੋਰੈਂਟਾਂ ਦੇ ਨੇੜੇ ਘੁੰਮ ਰਹੇ, ਖੱਚਰਾਂ ਦੀ ਸਵਾਰੀ ਕਰ ਰਹੇ, ਪਿਕਨਿਕ ਮਨਾ ਰਹੇ ਸੈਲਾਨੀਆਂ 'ਤੇ ਗੋਲੀਬਾਰੀ ਕਰ ਦਿੱਤੀ। ਕਸ਼ਮੀਰ ਘਾਟੀ ਵਿੱਚ ਹੋਏ ਇਸ ਹਮਲੇ ਵਿੱਚ ਘੱਟੋ-ਘੱਟ 20 ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ (LeT) ਦੇ ਇੱਕ ਫਰੰਟ ਸੰਗਠਨ, 'ਦਿ ਰੈਜ਼ਿਸਟੈਂਸ ਫਰੰਟ' (TRF) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ: ED ਨੇ ਅਦਾਕਾਰ ਮਹੇਸ਼ ਬਾਬੂ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਤਵਾਦੀ ਹਮਲੇ 'ਤੇ ਅਨੁਪਮ ਖੇਰ ਦਾ ਭੜਕਿਆ ਗੁੱਸਾ, ਕਿਹਾ- ਪਹਿਲਗਾਮ 'ਚ ਹਿੰਦੂਆਂ ਦਾ ਜੋ ਕਤਲੇਆਮ ਹੋਇਆ...
NEXT STORY