ਮੁੰਬਈ (ਬਿਊਰੋ) - ਟੈਲਿਸਮੈਨ ਫਿਲਮਜ਼ ਨੇ ‘ਨੌਸ਼ਹਿਰਾ ਦੀ ਲੜਾਈ’ ’ਤੇ ਫਿਲਮ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੁੱਡ ਕੰਪਨੀ ਦੇ ਡਾਇਰੈਕਟਰ ਵਿਕਾਸ ਬਹਿਲ ਨੂੰ ਪੂਰਾ ਸਹਿਯੋਗ ਦਿੱਤਾ। ਫਿਲਮ ਦੀ ਕਹਾਣੀ ਬ੍ਰਿਗੇਡੀਅਰ ਮੁਹੰਮਦ ਉਸਮਾਨ ਦੇ ਮਹਾਨ ਯੋਗਦਾਨ ਦੇ ਆਲੇ-ਦੁਆਲੇ ਘੁੰਮੇਗੀ।
ਇਹ ਖ਼ਬਰ ਵੀ ਪੜ੍ਹੋ - Swatantrya Veer Savarkar: ਰਣਦੀਪ ਹੁੱਡਾ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼, ਲੂੰ-ਕੰਡੇ ਖੜ੍ਹੇ ਕਰਨਗੇ ਸੀਨ
‘ਨੌਸ਼ਹਿਰਾ ਦੇ ਸ਼ੇਰ’ ਵਜੋਂ ਸਨਮਾਨਿਤ ਭਾਰਤ ਦੀ ਰੱਖਿਆ ਲਈ ਉਨ੍ਹਾਂ ਦੀ ਕੁਰਬਾਨੀ ’ਤੇ ਫਿਲਮ ਬਣੇਗੀ। ਮਸ਼ਹੂਰ ਫਿਲਮ ਨਿਰਮਾਤਾ ਵਿਕਾਸ ਬਹਿਲ, ਗੁਡ ਕੰਪਨੀ ਦੇ ਪਾਰਟਨਰ ਵਿਰਾਜ ਸਾਵੰਤ ਤੇ ਟੈਲਿਸਮੈਨ ਫਿਲਮਜ਼ ਨੇ ਸੰਸਥਾਪਕ ਅਭਿਸ਼ੇਕ ਕੁਮਾਰ ਤੇ ਨਿਸ਼ੀਕਾਂਤ ਰਾਏ ਨਾਲ ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ। ਇਸ ਦੇ ਨਿਰਮਾਣ ਬਾਰੇ ਸੁਣ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਰਤੀ ਫੌਜ ਨੇ ਫਿਲਮ ਦੇ ਨਿਰਮਾਤਾਵਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਹਾਲ ਹੀ ’ਚ ਵਿਕਾਸ ਬਹਿਲ ਤੇ ਉਨ੍ਹਾਂ ਦੀ ਟੀਮ ਨੇ ਰਾਜਨਾਥ ਸਿੰਘ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਬਿਗ ਗਰਲਜ਼ ਡੋਂਟ ਕ੍ਰਾਈ’ ’ਚ ਸਿਸਟਰਹੁੱਡ ਤੇ ਗਰਲ ਪਾਵਰ ਦਾ ਜਸ਼ਨ ਮਨਾਇਆ
NEXT STORY