ਬੀਜਿੰਗ- ਚੀਨ ਲਗਾਤਾਰ ਆਪਣੀ ਫੌਜੀ ਤਾਕਤ ਵਧਾ ਰਿਹਾ ਹੈ। ਇਸ ਤਹਿਤ ਚੀਨ ਨੇ ਇੱਕ ਵਾਰ ਫਿਰ ਆਪਣਾ ਰੱਖਿਆ ਬਜਟ ਵਧਾਉਣ ਦਾ ਐਲਾਨ ਕੀਤਾ ਹੈ। ਚੀਨ ਨੇ ਬੁੱਧਵਾਰ ਨੂੰ ਆਪਣੇ ਰੱਖਿਆ ਬਜਟ ਦਾ ਐਲਾਨ ਕੀਤਾ, ਜਿਸ ਵਿੱਚ ਚੀਨ ਨੇ ਰੱਖਿਆ ਖਰਚ ਲਈ 249 ਬਿਲੀਅਨ ਡਾਲਰ ਦਾ ਬਜਟ ਰੱਖਿਆ ਹੈ। ਇਹ ਪਿਛਲੇ ਸਾਲ ਦੇ ਬਜਟ ਨਾਲੋਂ 7.2 ਪ੍ਰਤੀਸ਼ਤ ਵੱਧ ਹੈ। ਪਿਛਲੇ ਸਾਲ ਵੀ ਚੀਨ ਨੇ ਆਪਣਾ ਰੱਖਿਆ ਬਜਟ ਵਧਾਇਆ ਸੀ
ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੂੰ ਪੇਸ਼ ਕੀਤੇ ਗਏ ਡਰਾਫਟ ਬਜਟ ਵਿੱਚ ਇਸ ਸਾਲ ਚੀਨ ਦਾ ਰੱਖਿਆ ਬਜਟ 1.7 ਟ੍ਰਿਲੀਅਨ ਯੂਆਨ (249 ਬਿਲੀਅਨ ਡਾਲਰ) ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਚੀਨ ਨੇ ਆਪਣੇ ਰੱਖਿਆ ਬਜਟ ਵਿੱਚ 7.2 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ। ਪਿਛਲੇ ਸਾਲ ਚੀਨ ਦਾ ਰੱਖਿਆ ਬਜਟ 1.67 ਟ੍ਰਿਲੀਅਨ ਯੂਆਨ ਜਾਂ 232 ਬਿਲੀਅਨ ਡਾਲਰ ਸੀ। ਚੀਨ ਆਪਣੀ ਫੌਜ ਦਾ ਵੱਡੇ ਪੱਧਰ 'ਤੇ ਆਧੁਨਿਕੀਕਰਨ ਕਰ ਰਿਹਾ ਹੈ। ਇਸ ਤਹਿਤ ਚੀਨ ਨਵੇਂ ਏਅਰਕ੍ਰਾਫਟ ਕੈਰੀਅਰ ਬਣਾ ਰਿਹਾ ਹੈ, ਤੇਜ਼ੀ ਨਾਲ ਜਲ ਸੈਨਾ ਦੇ ਜਹਾਜ਼ ਬਣਾ ਰਿਹਾ ਹੈ ਅਤੇ ਸਟੀਲਥ ਤਕਨਾਲੋਜੀ ਦੇ ਆਧਾਰ 'ਤੇ ਲੜਾਕੂ ਜਹਾਜ਼ ਵਿਕਸਤ ਕਰ ਰਿਹਾ ਹੈ। ਚੀਨ ਹਰ ਮੋਰਚੇ 'ਤੇ ਅਮਰੀਕਾ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਦੇ ਹਿੱਸੇ ਵਜੋਂ ਉਹ ਆਪਣੀ ਫੌਜ ਨੂੰ ਮਜ਼ਬੂਤ ਕਰਨ ਵਿੱਚ ਵੀ ਰੁੱਝਿਆ ਹੋਇਆ ਹੈ। ਭਾਵੇਂ ਇਸ ਵੇਲੇ ਚੀਨ ਦਾ ਬਜਟ ਅਮਰੀਕਾ ਨਾਲੋਂ ਬਹੁਤ ਘੱਟ ਹੈ, ਪਰ ਜਿਸ ਰਫ਼ਤਾਰ ਨਾਲ ਚੀਨ ਆਪਣਾ ਫੌਜੀ ਖਰਚ ਵਧਾ ਰਿਹਾ ਹੈ, ਉਸ ਨੂੰ ਦੇਖਦੇ ਹੋਏ ਉਮੀਦ ਕੀਤੀ ਜਾਂਦੀ ਹੈ ਕਿ ਜਲਦੀ ਹੀ ਚੀਨ ਵੀ ਅਮਰੀਕਾ ਦੇ ਨੇੜੇ ਆ ਜਾਵੇਗਾ। ਇਸ ਤੋਂ ਇਲਾਵਾ ਚੀਨ, ਦੱਖਣੀ ਚੀਨ ਸਾਗਰ ਅਤੇ ਵੀਅਤਨਾਮ ਨਾਲ ਵੀ ਸਥਿਤੀ ਤਣਾਅਪੂਰਨ ਹੈ। ਚੀਨ ਦਾ ਭਾਰਤ ਨਾਲ ਵੀ ਸਰਹੱਦੀ ਵਿਵਾਦ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਵਾਪਸ ਭੇਜਣ ਦੌਰਾਨ ਪੰਜਾਬੀਆਂ ਨਾਲ ਦੁਰਵਿਵਹਾਰ, ਸੁਣਾਈ ਹੱਡਬੀਤੀ
ਚੀਨ ਦਾ ਰੱਖਿਆ ਬਜਟ ਭਾਰਤ ਨਾਲੋਂ ਤਿੰਨ ਗੁਣਾ ਤੋਂ ਵੱਧ
ਗੌਰਤਲਬ ਕਿ ਚੀਨ ਦਾ ਫੌਜੀ ਬਜਟ ਭਾਰਤ ਨਾਲੋਂ ਤਿੰਨ ਗੁਣਾ ਤੋਂ ਵੱਧ ਹੈ। ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਭਾਰਤ ਨੇ ਆਪਣੇ ਫੌਜੀ ਖਰਚਿਆਂ ਲਈ 75 ਬਿਲੀਅਨ ਡਾਲਰ ਅਲਾਟ ਕੀਤੇ ਸਨ। ਜਦੋਂ ਕਿ ਚੀਨ ਦਾ ਖਰਚਾ 249 ਬਿਲੀਅਨ ਡਾਲਰ ਹੈ। ਇਸ ਤੋਂ ਦੋਵਾਂ ਦੇਸ਼ਾਂ ਵਿਚਲਾ ਅੰਤਰ ਸਾਫ਼-ਸਾਫ਼ ਸਮਝਿਆ ਜਾ ਸਕਦਾ ਹੈ। ਦੂਜੇ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਅਤੇ ਇਸਦਾ ਫੌਜੀ ਬਜਟ 895 ਬਿਲੀਅਨ ਡਾਲਰ ਹੈ। ਚੀਨ ਦੂਜੇ ਨੰਬਰ 'ਤੇ ਹੈ ਅਤੇ ਰੂਸ ਤੀਜੇ ਨੰਬਰ 'ਤੇ ਹੈ, ਜੋ ਆਪਣੀ ਫੌਜ 'ਤੇ 126 ਬਿਲੀਅਨ ਡਾਲਰ ਖਰਚ ਕਰਦਾ ਹੈ। ਫੌਜੀ ਬਜਟ ਦੇ ਮਾਮਲੇ ਵਿੱਚ ਭਾਰਤ ਚੌਥੇ ਸਥਾਨ 'ਤੇ ਹੈ ਅਤੇ ਸਾਊਦੀ ਅਰਬ ਪੰਜਵੇਂ ਸਥਾਨ 'ਤੇ, ਬ੍ਰਿਟੇਨ ਛੇਵੇਂ ਸਥਾਨ 'ਤੇ, ਜਾਪਾਨ ਸੱਤਵੇਂ ਸਥਾਨ 'ਤੇ, ਆਸਟ੍ਰੇਲੀਆ ਅੱਠਵੇਂ ਸਥਾਨ 'ਤੇ, ਫਰਾਂਸ ਨੌਵੇਂ ਸਥਾਨ 'ਤੇ ਅਤੇ ਯੂਕ੍ਰੇਨ ਦਸਵੇਂ ਸਥਾਨ 'ਤੇ ਹੈ। ਇਹ ਦਰਜਾਬੰਦੀ ਗਲੋਬਲ ਫਾਇਰਪਾਵਰ ਰੈਂਕਿੰਗ 2025 ਦਾ ਹਵਾਲਾ ਦਿੰਦੇ ਹੋਏ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਭਿਆਨਕ ਤੂਫਾਨ ਨੇ ਦਿੱਤੀ ਦਸਤਕ, ਲੱਖਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ
NEXT STORY