ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਟਰੀ ਪਰਿਵਾਰਿਕ ਲਾਭ ਸਕੀਮ ਤਹਿਤ ਘਰ ਦੇ ਕਮਾਉ ਮੁੱਖੀ ਦੀ ਮੌਤ ਹੋ ਜਾਣ 'ਤੇ ਪਰਿਵਾਰ ਨੂੰ 20,000/- ਰੁਪਏ ਦੀ ਯੱਕ-ਮੁਸ਼ਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਮੌਤ (ਕੁਦਰਤੀ ਜਾਂ ਹੋਰ ਕਾਰਨ ਕਰਕੇ) ਹੋਣ ਦੀ ਸਥਿਤੀ ਵਿਚ ਗਰੀਬ ਪਰਿਵਾਰ ਨਿਰਧਾਰਿਤ ਯੋਗਤਾਵਾਂ ਪੂਰੀ ਕਰਨ 'ਤੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿਚ ਕੋਈ ਮਹਿਲਾ, ਜੋ ਘਰ ਦੀ ਆਮਦਨ ਦਾ ਸਰੋਤ ਹੋਵੇ, ਉਹ ਵੀ ਘਰ ਦੀ ਕਮਾਉ ਮੁੱਖੀ ਮੰਨੀ ਜਾਵੇਗੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਇਹ ਮਦਦ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਤੇ ਮੁਲਾਜ਼ਮਾਂ ਲਈ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
ਇਸ ਸਕੀਮ ਅਧੀਨ ਪਰਿਵਾਰ ਸ਼ਬਦ ਵਿਚ ਪਤੀ-ਪਤਨੀ, ਛੋਟੇ ਬੱਚੇ, ਅਣ-ਵਿਆਹੀਆਂ ਲੜਕੀਆਂ, ਆਸ਼ਰਿਤ ਮਾਤਾ-ਪਿਤਾ ਕਵਰ ਹੋਣਗੇ। ਜੇਕਰ ਅਣਵਿਆਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਵਿਚ ਛੋਟੇ ਭਰਾ/ਭੈਣ ਜਾਂ ਆਸ਼ਰਿਤ ਮਾਤਾ-ਪਿਤਾ ਨੂੰ ਇਹ ਸਹਾਇਤਾ ਮਿਲੇਗੀ। ਇਹ ਵੀ ਜ਼ਿਕਰਯੋਗ ਹੈ ਕਿ ਕਮਾਊ ਮੁੱਖੀ ਦੀ ਮੌਤ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਉਮਰ ਵਿਚ ਹੋਈ ਹੋਵੇ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕਮਾਊ ਮੁੱਖੀ ਦੀ ਮੌਤ ਦੇ ਹਰ ਮਾਮਲੇ ਵਿਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ 'ਚ ਵੱਡੀ ਘਟਨਾ, ਪੈ ਗਈਆਂ ਭਾਜੜਾਂ
ਉਨ੍ਹਾਂ ਇਹ ਵੀ ਕਿਹਾ ਕਿ 2011 ਦੀ ਜਨਗਣਨਾ ਅਨੁਸਾਰ ਜੋ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਅਤੇ ਸਮਾਜਿਕ ਆਰਥਿਕ ਜਾਤੀ ਅਧੀਨ ਕਵਰ ਹੁੰਦੇ ਹਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਮੰਤਰੀ ਨੇ ਆਖਿਰ ਵਿਚ ਕਿਹਾ ਕਿ ਇਹ ਯੋਜਨਾ ਪੰਜਾਬ ਸਰਕਾਰ ਦੀ ਸਮਾਜਿਕ ਭਲਾਈ ਵੱਲ ਇਕ ਹੋਰ ਵੱਡਾ ਕਦਮ ਹੈ, ਜਿਸ ਤੋਂ ਲਾਭ ਲੈਣ ਲਈ ਪਾਤਰ ਲੋਕ ਆਪਣੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵੱਡਾ ਹਾਦਸਾ, ਮਚਿਆ ਚੀਕ ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਆਪ’ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਨੂੰ ਨਸ਼ਾ ਮੁੱਕਤ ਸੂਬਾ ਬਣਾਏਗੀ : ਵਿਧਾਇਕਾ ਜੀਵਨਜੋਤ ਕੌਰ
NEXT STORY