ਮੁੰਬਈ (ਬਿਊਰੋ) - ਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ 2' 'ਤੇ ਰੋਕ ਲਗਾਉਣ ਦੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਮਿਰਜ਼ਾਪੁਰ ਜ਼ਿਲ੍ਹੇ ਦੀ ਸਾਂਸਦ ਅਨੂਪ੍ਰਿਆ ਪਟੇਲ ਨੇ ਇਸ ਵੈੱਬ ਸੀਰੀਜ਼ 'ਮਿਰਜ਼ਾਪੁਰ 2' 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਇਹ ਸੀਰੀਜ਼ ਨਸਲੀ ਨਫਰਤ ਫੈਲਾਉਂਦੀ ਹੈ। ਅਨੂਪ੍ਰਿਆ ਪਟੇਲ ਦਾ ਕਹਿਣਾ ਹੈ ਕਿ ਇਹ ਸੀਰੀਜ਼ ਮਿਰਜ਼ਾਪੁਰ ਦੇ ਹਿੰਸਕ ਖੇਤਰ ਨੂੰ ਸਾਹਮਣੇ ਲਿਖਾਉਂਦੀ ਹੈ।
ਪਟੇਲ ਦਾ ਕਹਿਣਾ ਹੈ ਕਿ ਮਿਰਜ਼ਾਪੁਰ ਏਕਤਾ ਦਾ ਕੇਂਦਰ ਬਣ ਗਿਆ ਹੈ ਤੇ ਹੁਣ ਇਸ ਦੀ ਦਿਖ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੱਸ ਦਈਏ ਕਿ 'ਮਿਰਜ਼ਾਪੁਰ 2' ਰਾਜਨੀਤੀ ਤੇ ਚੋਣਾਂ ਦੇ ਸੰਘਰਸ਼ ਦੀ ਕਹਾਣੀ ਹੈ ਇਸ ਸੀਰੀਜ਼ 'ਚ ਪੰਕਜ ਤ੍ਰਿਪਾਠੀ, ਸ਼ਵੇਤਾ ਤ੍ਰਿਪਾਠੀ, ਦਿਵੇਂਦੂ ਸ਼ਰਮਾ ਤੇ ਅਲੀ ਫਜ਼ਲ ਨੇ ਕੰਮ ਕੀਤੀ ਹੈ।ਹਾਲਾਂਕਿ 'ਮਿਰਜ਼ਾਪੁਰ 2' ਸੀਰੀਜ਼ ਰਿਲੀਜ਼ ਹੋ ਚੁੱਕੀ ਹੈ ਤੇ ਸੋਸ਼ਲ ਮੀਡੀਆ 'ਤੇ ਇਸ ਦੀ ਖੂਬ ਚਰਚਾ ਵੀ ਹੋ ਰਹੀ ਹੈ ਤੇ ਵੱਡੀ ਗਿਣਤੀ 'ਚ ਦਰਸ਼ਕ ਇਸ ਸੀਰੀਜ਼ ਨੂੰ ਦੇਖ ਰਹੇ ਹਨ।
ਜਲਦ ਵਿਆਹ ਕਰਵਾਉਣ ਜਾ ਰਹੇ ਨੇ ਬਿੱਗ ਬੌਸ ਫੇਮ ਸ਼ਹਿਜਾਦ ਦਿਓਲ
NEXT STORY