ਮੁੰਬਈ- ਟੀ.ਵੀ. ਦੀ 'ਗੋਪੀ ਬਹੂ' ਦੇਵੋਲੀਨਾ ਭੱਟਾਚਾਰਜੀ ਜਲਦ ਹੀ ਮਾਂ ਬਣਨ ਜਾ ਰਹੀ ਹੈ। ਉਹ ਪ੍ਰੈਗਨੈਂਸੀ ਦੇ ਇਸ ਸਟੇਜ ਦਾ ਬਹੁਤ ਆਨੰਦ ਲੈ ਰਹੀ ਹੈ। ਦੇਵੋਲੀਨਾ ਨੇ ਹਾਲ ਹੀ 'ਚ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਦੇਵੋਲੀਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪ੍ਰੈਗਨੈਂਸੀ ਦੀ ਚਮਕ ਅਤੇ ਪਹਿਲੀ ਵਾਰ ਮਾਂ ਬਣਨ ਦੀ ਖੁਸ਼ੀ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਹੈ।ਦੇਵੋਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਉਹ ਆਪਣੇ ਪਤੀ ਸ਼ਾਹਨਵਾਜ਼ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਦੇਵੋਲੀਨਾ ਨੇ ਲਿਖਿਆ, 'ਮਾਪੇ ਵਜੋਂ ਸਾਡਾ ਸਾਹਸੀ ਸਫ਼ਰ ਜਲਦੀ ਸ਼ੁਰੂ ਹੋਣ ਵਾਲਾ ਹੈ ਅਤੇ ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ।'

ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਕਰ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ।


ਨਿਹੰਗ ਸਿੰਘਾਂ ਨਾਲ ਵਿਵਾਦ ਮਗਰੋਂ ਕੁੱਲ੍ਹੜ ਪੀਜ਼ਾ ਕਪਲ ਨੇ ਚੁੱਕ ਲਿਆ ਵੱਡਾ ਕਦਮ, ਪਾ 'ਤੀ ਕਾਰਵਾਈ
NEXT STORY