ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉੱਥੇ ਹੀ ਇਸ ਖ਼ਬਰ ਸੁਣਨ ਤੋਂ ਬਾਅਦ ਪੰਜਾਬੀ ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰ ਕੇ ਦੁੱਖ ਸਾਂਝਾ ਕੀਤਾ ਹੈ। ਗਿੱਪੀ ਨੇ ਪੋਸਟ ਕਰਦੇ ਹੋਏ ਲਿਖਿਆ,''ਇਹ ਸੁਣ ਕੇ ਦਿਲ ਟੁੱਟ ਗਿਆ।''

ਉਨ੍ਹਾਂ ਨੇ ਅੱਗੇ ਲਿਖਦੇ ਹੋਏ ਕਿਹਾ,''ਧਰਮ ਜੀ, ਤੁਸੀਂ ਹਮੇਸ਼ਾ ਸਭ ਤੋਂ ਸੱਚੇ ਅਤੇ ਜਾਣਕਾਰ ਲੋਕਾਂ 'ਚੋਂ ਇਕ ਰਹੇ ਹੋ, ਜਿਨ੍ਹਾਂ ਨੂੰ ਜਾਣਨ ਦਾ ਮੈਨੂੰ ਮੌਕਾ ਮਿਲਿਆ। ਤੁਹਾਡੀ ਸਮਝਦਾਰੀ ਅਤੇ ਪਿਆਰ ਨੇ ਤੁਹਾਡੇ ਨੇੜੇ-ਤੇੜੇ ਦੇ ਸਾਰੇ ਲੋਕਾਂ 'ਤੇ ਡੂੰਘਾ ਅਸਰ ਪਾਇਆ। ਇਸ ਅਚਾਨਕ ਹੋਈ ਮੌਤ ਨੂੰ ਮੰਨਣਾ ਮੁਸ਼ਕਲ ਹੈ, ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਅਸੀਂ ਨਾ ਸਿਰਫ਼ ਇਕ ਮਹਾਨ ਇਨਸਾਨ ਸਗੋਂ ਇਕ ਮਹਾਨ, ਹੈਂਡਸਮ ਐਕਟਰ ਅਤੇ ਇਕ ਮਾਰਗਦਰਸ਼ਕ ਨੂੰ ਗੁਆ ਦਿੱਤਾ ਹੈ। ਤੁਹਾਨੂੰ ਹਮੇਸ਼ਾ ਬਹੁਤ ਸਨਮਾਨ, ਪਿਆਰ ਅਤੇ ਆਭਾਰ ਨਾਲ ਯਾਦ ਕੀਤਾ ਜਾਵੇਗਾ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।'' ਵਾਹਿਗੁਰੂ ਮਿਹਰ ਕਰੇ।
ਇਹ ਵੀ ਪੜ੍ਹੋ : ਅਦਾਕਾਰ ਧਰਮਿੰਦਰ ਨੂੰ ਲੈ ਕੇ ਬੁਰੀ ਖ਼ਬਰ ! ਸ਼ਮਸ਼ਾਨਘਾਟ ਪਹੁੰਚਣ ਲੱਗੇ ਫਿਲਮੀ ਸਿਤਾਰੇ
'ਇਕ ਯੁੱਗ ਦਾ ਹੋ ਗਿਆ ਅੰਤ..', ਧਰਮਿੰਦਰ ਦੀ ਮੌਤ 'ਤੇ ਫਿਲਮ ਨਿਰਮਾਤਾ ਕਰਨ ਜੌਹਰ ਨੇ ਜਤਾਇਆ ਦੁੱਖ
NEXT STORY