ਮੁੰਬਈ- ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦਾ ਲੰਬੀ ਬੀਮਾਰੀ ਤੋਂ ਬਾਅਦ ਸੋਮਵਾਰ (24 ਨਵੰਬਰ) ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ 90ਵੇਂ ਜਨਮਦਿਨ (8 ਦਸੰਬਰ) ਤੋਂ ਸਿਰਫ਼ 15 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਿਹਾ।

ਅੰਤਿਮ ਸੰਸਕਾਰ ਤੋਂ ਬਾਅਦ ਵੀ ਪਰਿਵਾਰ ਚੁੱਪ
ਦਿੱਗਜ ਅਦਾਕਾਰ ਦੇ ਦਿਹਾਂਤ ਤੋਂ ਕਈ ਘੰਟੇ ਬੀਤ ਜਾਣ ਅਤੇ ਅੰਤਿਮ ਸੰਸਕਾਰ ਹੋ ਜਾਣ ਦੇ ਬਾਵਜੂਦ ਵੀ, ਦਿਓਲ ਪਰਿਵਾਰ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।

ਸੰਨੀ ਦਿਓਲ ਨੇ ਦਿੱਤੀ ਮੁਖਾਗਨੀ, ਹੇਮਾ ਮਾਲਿਨੀ ਹੋਏ ਗਮਗੀਨ
ਧਰਮਿੰਦਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਸਵ. ਅਭਿਨੇਤਾ ਦੇ ਵੱਡੇ ਬੇਟੇ ਸੰਨੀ ਦਿਓਲ ਨੇ ਉਨ੍ਹਾਂ ਨੂੰ ਮੁਖਾਗਨੀ ਦਿੱਤੀ। ਅੰਤਿਮ ਸੰਸਕਾਰ ਦੌਰਾਨ ਪੂਰਾ ਪਰਿਵਾਰ ਮੌਜੂਦ ਸੀ। ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੂੰ ਭਾਵੁਕ ਦੇਖਿਆ ਗਿਆ, ਜਦਕਿ ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਅਤੇ ਪੋਤਾ ਕਰਨ ਦਿਓਲ ਵੀ ਬਹੁਤ ਗਮਗੀਨ ਦਿਖਾਈ ਦਿੱਤੇ।

ਬਾਲੀਵੁੱਡ ਨੇ ਦਿੱਤੀ ਆਖਰੀ ਵਿਦਾਈ
'ਹੀ-ਮੈਨ' ਨੂੰ ਸ਼ਰਧਾਂਜਲੀ ਦੇਣ ਲਈ ਪੂਰਾ ਬਾਲੀਵੁੱਡ ਸ਼ਮਸ਼ਾਨ ਘਾਟ 'ਤੇ ਇਕੱਠਾ ਹੋਇਆ। ਦਿੱਗਜ ਅਦਾਕਾਰ ਅਮਿਤਾਭ ਬੱਚਨ ਆਪਣੇ ਬੇਟੇ ਅਭਿਸ਼ੇਕ ਬੱਚਨ ਦੇ ਨਾਲ ਅੰਤਿਮ ਵਿਦਾਈ ਦੇਣ ਪਹੁੰਚੇ।

ਸਲਮਾਨ ਖਾਨ, ਆਮਿਰ ਖਾਨ ਧਰਮਿੰਦਰ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ। ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ, ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' ਦਾ ਪੋਸਟਰ ਵੀ ਉਨ੍ਹਾਂ ਦੇ ਦਿਹਾਂਤ ਵਾਲੇ ਦਿਨ ਹੀ ਰਿਲੀਜ਼ ਹੋਇਆ ਹੈ। ਇਸ ਫਿਲਮ ਵਿੱਚ ਉਨ੍ਹਾਂ ਨੇ ਅਗਸਤਿਆ ਨੰਦਾ (ਅਮਿਤਾਭ ਬੱਚਨ ਦੇ ਨਾਤੀ) ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ 25 ਦਸੰਬਰ ਨੂੰ ਰਿਲੀਜ਼ ਹੋਵੇਗੀ।
ਅੱਖਾਂ 'ਚ ਹੰਝੂ ਤੇ ਦਿਲ 'ਚ 'ਵੀਰੂ' ਤੋਂ ਦੂਰ ਹੋਣ ਦਾ ਦੁੱਖ, ਸਸਕਾਰ ਤੋਂ ਬਾਅਦ ਸਾਹਮਣੇ ਆਏ ਅਮਿਤਾਭ
NEXT STORY