ਮੁੰਬਈ (ਬਿਊਰੋ)– ਆਰ. ਮਾਧਵਨ, ਖੁਸ਼ਾਲੀ ਕੁਮਾਰ, ਅਪਾਰਸ਼ਕਤੀ ਖੁਰਾਣਾ ਤੇ ਦਰਸ਼ਨ ਕੁਮਾਰ ਦੀ ਥ੍ਰਿਲਰ ਫ਼ਿਲਮ ‘ਧੋਖਾ : ਰਾਊਂਡ ਡੀ ਕਾਰਨਰ’ 23 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਦਿਨ ਰਾਸ਼ਟਰੀ ਸਿਨੇਮਾ ਦਿਵਸ ਵੀ ਮਨਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ
ਅਜਿਹੀ ਸਥਿਤੀ ’ਚ ਇਸ ਖ਼ਾਸ ਮੌਕੇ ਨੂੰ ਮਨਾਉਂਦਿਆਂ ਕੁਕੀ ਗੁਲਾਟੀ ਦੀ ਇਸ ਦਿਲਚਸਪ ਅਪਰਾਧ ਡਰਾਮੇ ਦਾ ਸਿਨੇਮਾ ਪ੍ਰੇਮੀ ਸਿਰਫ 75 ਰੁਪਏ ’ਚ ਅਾਨੰਦ ਮਾਣ ਸਕਦੇ ਹਨ।
ਅਜਿਹੀ ਫ਼ਿਲਮ ਬਣਾ ਕੇ ਨਿਰਮਾਤਾਵਾਂ ਨੇ ਰਾਸ਼ਟਰੀ ਸਿਨੇਮਾ ਦਿਵਸ ’ਤੇ ਇਕ ਦਿਲਚਸਪ ਕਹਾਣੀ ਲਿਆ ਕੇ ਸਿਨੇਮਾ ਦੀ ਖ਼ੂਬਸੂਰਤੀ ’ਚ ਹੋਰ ਵਾਧਾ ਕੀਤਾ ਹੈ।
ਇਹ ਕਹਾਣੀ ਮੁੰਬਈ ਦੀ ਹੈ। ਫ਼ਿਲਮ ਦੀ ਕਹਾਣੀ ਇਕ ਅਜਿਹੀ ਘਰੇਲੂ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਪਰਸਨੈਲਿਟੀ ਡਿਸਆਰਡਰ ਹੈ। ਉਸ ਨੂੰ ਇਕ ਅੱਤਵਾਦੀ ਬੰਧਕ ਬਣਾ ਲੈਂਦਾ ਹੈ ਤੇ ਪਤੀ ’ਤੇ ਆਪਣੀ ਪਤਨੀ ਨੂੰ ਧੋਖਾ ਦੇਣ ਦਾ ਦੋਸ਼ ਲਾਇਆ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੀ. ਐੱਮ. ਮੋਦੀ ਨੂੰ ਫ਼ਿਲਮੀ ਹਸਤੀਆਂ ਨੇ ਇੰਝ ਦਿੱਤੀਆਂ ਜਨਮਦਿਨ ਵਧਾਈਆਂ, ਵਾਇਰਲ ਹੋਈਆਂ ਪੋਸਟਾਂ
NEXT STORY