ਮੁੰਬਈ (ਏਜੰਸੀ)- ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ' ਨੇ ਭਾਰਤੀ ਬਾਕਸ ਆਫਿਸ 'ਤੇ ਸਫਲਤਾ ਦੇ ਨਵੇਂ ਝੰਡੇ ਗੱਡ ਦਿੱਤੇ ਹਨ। ਇਹ ਫਿਲਮ ਭਾਰਤੀ ਬਾਜ਼ਾਰ ਵਿੱਚ 700 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫਿਲਮ ਬਣ ਗਈ ਹੈ। 5 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਸਪਾਈ ਥ੍ਰਿਲਰ ਨੇ ਮਹਿਜ਼ 25 ਦਿਨਾਂ ਵਿੱਚ 701 ਕਰੋੜ ਰੁਪਏ ਦਾ ਕਾਰੋਬਾਰ ਕਰਕੇ ਇਤਿਹਾਸ ਰਚ ਦਿੱਤਾ ਹੈ।
ਇਹ ਵੀ ਪੜ੍ਹੋ: ਜਾਣੋ ਕੌਣ ਸੀ 26 ਸਾਲਾ ਅਦਾਕਾਰਾ ਨੰਦਿਨੀ ਸੀਐਮ, ਜਿਸ ਨੇ ਛੋਟੀ ਉਮਰੇ ਚੁੱਕ ਲਿਆ ਵੱਡਾ ਕਦਮ
ਰਿਕਾਰਡ ਤੋੜ ਕਮਾਈ
ਸਰੋਤਾਂ ਅਨੁਸਾਰ, 'ਧੁਰੰਦਰ' ਨੇ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਭਾਰਤੀ ਬਾਜ਼ਾਰ ਵਿੱਚ 640 ਕਰੋੜ ਰੁਪਏ ਦੀ ਕਮਾਈ ਕੀਤੀ ਸੀ। SACNILC ਦੀ ਇੱਕ ਰਿਪੋਰਟ ਦੇ ਅਨੁਸਾਰ, 'ਧੁਰੰਦਰ' ਨੇ ਆਪਣੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ ਵਿੱਚ 207.25 ਕਰੋੜ ਰੁਪਏ, ਦੂਜੇ ਹਫ਼ਤੇ 253.25 ਕਰੋੜ ਰੁਪਏ, ਤੀਜੇ ਹਫ਼ਤੇ 172 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਫਿਲਮ ਨੇ 22ਵੇਂ ਦਿਨ 15 ਕਰੋੜ ਰੁਪਏ, 23ਵੇਂ ਦਿਨ 20.5 ਕਰੋੜ ਰੁਪਏ ਅਤੇ 24ਵੇਂ ਦਿਨ 22.5 ਕਰੋੜ ਅਤੇ 25ਵੇਂ ਦਿਨ 10.5 ਕਰੋੜ ਦੀ ਕਮਾਈ ਨਾਲ 700 ਕਰੋੜ ਦਾ ਅੰਕੜਾ ਪਾਰ ਕਰ ਲਿਆ।
ਇਹ ਵੀ ਪੜ੍ਹੋ: 'ਕੁੜੀਆਂ ਨਾਲ ਵੀ ਰਹੇ 'ਨਿੱਜੀ' ਸਬੰਧ..!'; Titanic ਫੇਮ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ
ਸਿਤਾਰਿਆਂ ਨਾਲ ਸਜੀ ਫਿਲਮ
ਆਦਿਤਿਆ ਧਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਹਾਈ-ਓਕਟੇਨ ਐਕਸ਼ਨ ਥ੍ਰਿਲਰ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਦੇ ਨਾਲ ਸੰਜੇ ਦੱਤ, ਅਕਸ਼ੈ ਖੰਨਾ, ਅਰਜੁਨ ਰਾਮਪਾਲ ਅਤੇ ਆਰ ਮਾਧਵਨ ਵਰਗੇ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨੂੰ ਭਾਰਤ ਵਿੱਚ ਲਗਭਗ 5,000 ਸਕ੍ਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਹਾਲੀਵੁੱਡ 'ਚ ਪਸਰਿਆ ਮਾਤਮ, ਘਰ 'ਚੋਂ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼; ਕੀਤੇ ਸਨ 4 ਵਿਆਹ
ਸੀਕਵਲ ਦਾ ਐਲਾਨ
ਫਿਲਮ ਦੀ ਸ਼ਾਨਦਾਰ ਸਫਲਤਾ ਅਤੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ, ਨਿਰਮਾਤਾਵਾਂ ਨੇ ਇਸ ਦੇ ਸੀਕਵਲ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਹੈ। 'ਧੁਰੰਦਰ' ਦਾ ਅਗਲਾ ਭਾਗ 19 ਮਾਰਚ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਮੌਜੂਦਾ ਫਿਲਮ ਜਲਦੀ ਹੀ 800 ਕਰੋੜ ਦੇ ਕਲੱਬ ਵਿੱਚ ਵੀ ਪ੍ਰਵੇਸ਼ ਕਰ ਸਕਦੀ ਹੈ।
ਇਹ ਵੀ ਪੜ੍ਹੋ: ਐਕਟਿੰਗ ਛੱਡ Fulltime ਸਿਆਸਤਦਾਨ ਬਣਨਗੇ ਵਿਜੇ; ਇਸ ਦਿਨ ਰਿਲੀਜ਼ ਹੋਵੇਗੀ ਆਖਰੀ ਫਿਲਮ
ਜਾਣੋ ਕੌਣ ਸੀ 26 ਸਾਲਾ ਅਦਾਕਾਰਾ ਨੰਦਿਨੀ ਸੀਐਮ, ਜਿਸ ਨੇ ਛੋਟੀ ਉਮਰੇ ਚੁੱਕ ਲਿਆ ਵੱਡਾ ਕਦਮ
NEXT STORY