ਮੁੰਬਈ- ਦੇਸ਼ ਭਰ 'ਚ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਲੋਕ ਆਪਣੇ ਦੋਸਤਾਂ ਅਤੇ ਨਜ਼ਦੀਕੀਆਂ ਨਾਲ ਆਜ਼ਾਦੀ ਦਾ ਜਸ਼ਨ ਮਨਾਉਂਦੇ ਦੇਖੇ ਗਏ ਹਨ। ਕਈ ਥਾਵਾਂ 'ਤੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਡਾਇਨਾ ਪੇਂਟੀ ਵੀ ਬਾਈਕੂਲਾ ਸਥਿਤ ਈ ਵਾਰਡ ਦਫਤਰ 'ਚ ਝੰਡਾ ਚੜ੍ਹਾਉਣ ਦੀ ਰਸਮ 'ਚ ਪਹੁੰਚੀ, ਜਿੱਥੇ ਉਸ ਨੇ ਦੇਸ਼ ਦੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਭਗਤੀ ਦੇ ਰੰਗ 'ਚ ਨਜ਼ਰ ਆਈ।

ਹੁਣ ਉਸ ਦੀਆਂ ਝੰਡਾ ਲਹਿਰਾਉਣ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਡਾਇਨਾ ਫਲੈਗ ਹੋਸਟਿੰਗ ਸਮਾਰੋਹ 'ਚ ਸੂਟ ਪਾ ਕੇ ਪਹੁੰਚੀ, ਜਿੱਥੇ ਉਹ ਤਿਰੰਗੇ ਨੂੰ ਲਹਿਰਾਉਣ ਤੋਂ ਬਾਅਦ ਸਲਾਮੀ ਦਿੰਦੀ ਨਜ਼ਰ ਆਈ।

ਇਸ ਦੌਰਾਨ ਡਾਇਨਾ ਪੀਲੇ ਰੰਗ ਦੇ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।ਇਸ ਦੇ ਨਾਲ ਹੀ ਉਸ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ।

ਕੰਮ ਦੀ ਗੱਲ ਕਰੀਏ ਤਾਂ ਕਾਕਟੇਲ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਡਾਇਨਾ ਆਖਰੀ ਵਾਰ ਫਿਲਮ 'ਖੂਨੀ ਡੈਡੀ' 'ਚ ਨਜ਼ਰ ਆਈ ਸੀ। ਹੁਣ ਉਹ ਜਲਦੀ ਹੀ ਮਾਰਵਲਸ ਅਤੇ ਸੈਕਸ਼ਨ 84 ਫਿਲਮਾਂ 'ਚ ਨਜ਼ਰ ਆਵੇਗੀ।

ਨਾਮੀ ਇੰਸਟਾਗ੍ਰਾਮ ਇਨਫਲੂਏਂਸਰ ਦਾ ਪ੍ਰਾਈਵੇਟ ਵੀਡੀਓ ਲੀਕ! ਇਤਰਾਜ਼ਯੋਗ ਹਾਲਤ 'ਚ ਆਈ ਨਜ਼ਰ
NEXT STORY