ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਵਿਦੇਸ਼ 'ਚ ਲਗਾਤਾਰ ਆਪਣੇ ਮਿਊਜ਼ਕ ਕੰਸਰਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੇ Dil-Luminati Tour India ਲੈ ਕੇ ਆ ਰਹੇ ਹਨ ਅਤੇ ਗਾਇਕ ਦੇ ਫੈਨਜ਼ ਇਸ ਤੋਂ ਕਾਫੀ ਖੁਸ਼ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੇ ਹਨ। ਆਪਣੇ ਮਿਊਜ਼ਿਕਲ ਟੂਰ Dil-Luminati Tour ਨੂੰ ਲੈ ਕੇ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਗਾਇਕ ਜਲਦ ਹੀ ਇਹ ਟੂਰ ਭਾਰਤ ਵਿੱਚ ਵੀ ਲਿਆ ਰਹੇ ਹਨ।

ਹਾਲ ਹੀ 'ਚ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ Dil-Luminati Tour India ਬਾਰੇ ਫੈਨਜ਼ ਨਾਲ ਨਵੀਂ ਅਪਡੇਟ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਫੈਨਜ਼ ਦੀ ਡਿਮਾਂਡ ਉੱਤੇ ਭਾਰਤ ਵਿੱਚ ਆਪਣੇ ਦੋ ਹੋਰ ਨਵੇਂ ਸ਼ੋਅ ਐਡ ਕੀਤੇ ਹਨ। ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਪੋਸਟ ਸ਼ੇਅਰ ਕੀਤੀ ਹੈ। ਗਾਇਕ ਨੇ ਹਾਲ ਹੀ ਵਿੱਚ ਆਪਣੇ ਦਿਲ-ਲੂਮਿਨਾਟੀ ਟੂਰ 2024 ਦੇ ਇੰਡੀਆ ਲੀਗ 'ਚ ਦੋ ਹੋਰ ਸ਼ੋਅ ਸ਼ਾਮਲ ਕੀਤੇ ਹਨ। ਉਹ 3 ਨਵੰਬਰ ਨੂੰ ਜੈਪੁਰ 'ਚ ਲਾਈਵ ਪ੍ਰਦਰਸ਼ਨ ਕਰੇਗਾ ਅਤੇ ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਆਪਣੇ ਪਹਿਲਾਂ ਤੋਂ ਨਿਰਧਾਰਤ ਸ਼ੋਅ ਤੋਂ ਬਾਅਦ, 27 ਅਕਤੂਬਰ ਨੂੰ ਵੀ ਦਿੱਲੀ 'ਚ ਇੱਕ ਹੋਰ ਸ਼ੋਅ ਸ਼ਾਮਲ ਕੀਤਾ ਗਿਆ ਹੈ। ਦੋਹਾਂ ਸ਼ੋਅਸ ਲਈ ਟਿਕਟਾਂ ਦੀ ਵਿਕਰੀ ਬੁੱਧਵਾਰ ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ- ਅਦਾਕਾਰ ਸਲਮਾਨ ਖ਼ਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਕੰਟੈਸਟੈਂਟ, ਕਿਹਾ...
ਪਿਛਲੇ ਮਹੀਨੇ ਦਿਲਜੀਤ ਦੋਸਾਂਝ ਦੇ ਭਾਰਤ ਦੌਰੇ ਨੇ 10 ਸਥਾਨਾਂ (ਦਿੱਲੀ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਵਹਾਟੀ ਸਣੇ) ਦੀਆਂ ਟਿਕਟਾਂ ਮਹਿਜ਼ ਕੁਝ ਹੀ ਮਿੰਟਾਂ ਤੇ ਸਕਿੰਟਾਂ 'ਚ ਸੋਲਡ ਆਊਟ ਹੋ ਗਈਆਂ ਹਨ।ਫੈਨਜ਼ ਗਾਇਕ ਦੀਆਂ ਇਸ ਪੋਸਟ 'ਤੇ ਕੁਮੈਂਟ ਕਰਕੇ ਆਪੋ ਆਪਣੀਆਂ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਉਹ ਸ਼ਾਬਦਿਕ ਤੌਰ 'ਤੇ ਹਰ ਥਾਂ ਹੈ, ਕੋਚੈਲਾ, ਅੰਤਰਰਾਸ਼ਟਰੀ ਕਲਾਕਾਰ ਨਾਲ ਕੋਲੈਬੋਰੇਸ਼ਨ, ਸਿੰਗਲ ਐਲਬਮਸ, ਅੰਬਾਨੀਆਂ ਦਾ ਵਿਆਹ, ਫਿਲਮ ਕਰੂ ਤੇ ਚਮਕੀਲਾ, ਦਿਲ-ਲੁਮੀਨਾਟੀ ਅਤੇ ਹੁਣ ਭਾਰਤ 'ਚ ਟੂਰ।' ਇੱਕ ਹੋਰ ਯੂਜ਼ਰ ਨੇ ਲਿਖਿਆ ਵਾਹ ਪੂਣੇ ਦੇ ਫੈਨਜ਼ ਇਸ ਪਲ ਦੀ ਉਡੀਕ ਨਹੀਂ ਕਰ ਪਾ ਰਹੇ ਹਨ ਅਸੀਂ ਦਿਲਜੀਤ ਦਾ ਬੀਤੇ 5 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਅਦਾਕਾਰ ਸਲਮਾਨ ਖ਼ਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਕੰਟੈਸਟੈਂਟ, ਕਿਹਾ...
NEXT STORY