ਨੈਸ਼ਨਲ ਡੈਸਕ- ਭਾਰਤ ਨੇ ਰੱਖਿਆ ਖੇਤਰ ਵਿੱਚ 'ਆਤਮ-ਨਿਰਭਰ' ਹੋਣ ਵੱਲ ਇੱਕ ਹੋਰ ਵੱਡੀ ਪੁਲਾਂਘ ਪੁੱਟੀ ਹੈ। ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਸਥਿਤ ਪੋਖਰਣ ਫੀਲਡ ਫਾਇਰਿੰਗ ਰੇਂਜ ਵਿੱਚ ਬੁੱਧਵਾਰ ਨੂੰ 'ਪਿਨਾਕਾ ਐਕਸਟੈਂਡਿਡ ਰੇਂਜ' ਰਾਕੇਟ ਸਿਸਟਮ ਦਾ ਸਫਲ ਪ੍ਰੀਖਣ ਕੀਤਾ ਗਿਆ।
ਇਸ ਪ੍ਰੀਖਣ ਦੌਰਾਨ 60 ਤੋਂ 90 ਕਿਲੋਮੀਟਰ ਰੇਂਜ ਵਾਲੇ ਕੁੱਲ 24 ਰਾਕੇਟ ਦਾਗੇ ਗਏ, ਜਿਨ੍ਹਾਂ ਨੇ ਆਪਣੀ ਸਟੀਕਤਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਤੇ ਸਾਰੇ ਟਾਰਗੇਟਾਂ ਨੂੰ ਸਫ਼ਲਤਾਪੂਰਵਕ ਹਿੱਟ ਕਰ ਕੇ ਤਬਾਹ ਕੀਤਾ। ਇਸ ਪ੍ਰੀਖਣ ਦੀ ਖ਼ਾਸ ਗੱਲ ਇਹ ਸੀ ਕਿ ਇਸ ਵਾਰ 'ਸੋਲਰ ਇੰਡਸਟਰੀਜ਼ ਇੰਡੀਆ ਲਿਮਟਿਡ' ਵੱਲੋਂ ਤਿਆਰ ਕੀਤੇ ਗਏ ਉਤਪਾਦਨ ਬੈਚਾਂ ਦਾ ਟੈਸਟ ਕੀਤਾ ਗਿਆ, ਜੋ ਕਿ ਨਿੱਜੀ ਖੇਤਰ ਦੀ ਵਧ ਰਹੀ ਭਾਗੀਦਾਰੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਪਲਟ ਗਈ Game ! ਚੀਨ ਨੂੰ ਜਾਂਦੇ ਤੇਲ ਨਾਲ ਲੱਦੇ ਟੈਂਕਰਾਂ ਨੇ ਭਾਰਤ ਵੱਲ ਮਾਰਿਆ U-Turn
ਇਹ ਪਿਨਾਕਾ ਮਲਟੀ-ਬੈਰਲ ਰਾਕੇਟ ਲਾਂਚਰ ਦਾ ਐਡਵਾਂਸਡ ਵਰਜ਼ਨ ਹੈ, ਜੋ ਪਹਿਲਾਂ ਨਾਲੋਂ ਜ਼ਿਆਦਾ ਦੂਰੀ ਤੱਕ ਅਤੇ ਜ਼ਿਆਦਾ ਸਟੀਕਤਾ ਨਾਲ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰ ਸਕਦਾ ਹੈ। ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਰੱਖਿਆ ਵਿਗਿਆਨੀਆਂ ਦੀ ਮੌਜੂਦਗੀ ਵਿੱਚ ਹੋਏ ਇਸ ਪ੍ਰੀਖਣ ਦੇ ਨਤੀਜੇ ਬਹੁਤ ਹੀ ਪਾਜ਼ਟਿਵ ਰਹੇ ਹਨ। ਇਹ ਰਾਕੇਟ ਵੱਖ-ਵੱਖ ਦੂਰੀਆਂ ਅਤੇ ਵੱਖ-ਵੱਖ ਹਾਲਾਤਾਂ ਵਿੱਚ ਸਫਲਤਾਪੂਰਵਕ ਕੰਮ ਕਰਨ ਦੇ ਯੋਗ ਪਾਏ ਗਏ ਹਨ।
ਜ਼ਿਕਰਯੋਗ ਹੈ ਕਿ ਮਿਡਲ ਈਸਟ 'ਚ ਛਿੜੀ ਜੰਗ ਤੀਜੇ ਵਿਸ਼ਵ ਯੁੱਧ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ। ਇਸੇ ਮਾਹੌਲ ਦਰਮਿਆਨ ਭਾਰਤ ਦਾ ਆਪਣੇ ਹਥਿਆਰਾਂ ਦੀ ਮਾਰਕ ਸਮਰੱਥਾ ਵਧਾਉਣਾ ਰਣਨੀਤਕ ਤੌਰ 'ਤੇ ਬਹੁਤ ਅਹਿਮ ਹੈ। ਇਸ ਸਫਲ ਟੈਸਟ ਤੋਂ ਬਾਅਦ ਹੁਣ ਇਨ੍ਹਾਂ ਰਾਕੇਟਾਂ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਭਵਿੱਖ ਵਿੱਚ ਦੂਜੇ ਦੇਸ਼ਾਂ ਨੂੰ ਬਰਾਮਦ ਕਰਨ ਦੇ ਰਾਹ ਵੀ ਖੁੱਲ੍ਹ ਗਏ ਹਨ।
ਇਹ ਵੀ ਪੜ੍ਹੋ- ''ਹੁਣ ਨਹੀਂ ਹੋਵੇਗਾ ਕੋਈ ਹਮਲਾ..!'' ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
6 ਯੂਕ੍ਰੇਨੀ ਤੇ ਇਕ ਅਮਰੀਕੀ ਨਾਗਰਿਕ ਦੀ ਗ੍ਰਿਫ਼ਤਾਰੀ ’ਤੇ ਸੁਰੱਖਿਆ ਏਜੰਸੀਆਂ ਅਲਰਟ
NEXT STORY