ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣਾ ਆਸਟ੍ਰੇਲੀਆ-ਨਿਊਜ਼ੀਲੈਂਡ ਬੌਰਨ ਟੂ ਸ਼ਾਈਨ ਟੂਰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਕਲਾਕਾਰ ਪਹਿਲਾਂ ਹੀ ਇਤਿਹਾਸ ਦੀਆਂ ਕਿਤਾਬਾਂ 'ਚ ਇਕ ਹੋਰ ਅਧਿਆਏ ਜੋੜ ਚੁੱਕੇ ਹਨ।
ਉਹ ਮੈਲਬੌਰਨ 'ਚ ਰੋਡ ਲੈਵਰ ਅਰੇਨਾ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, ਜਿਥੇ ਉਹ 13 ਅਕਤੂਬਰ ਨੂੰ ਪ੍ਰਫਾਰਮ ਕਰਨ ਲਈ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ‘ਮੂਸਟੇਪ’ ਐਲਬਮ ਦਾ ਯੂਟਿਊਬ ’ਤੇ ਦਬਦਬਾ, 2 ਬਿਲੀਅਨ ਵਿਊਜ਼ ਕੀਤੇ ਪਾਰ
ਇਸ ਤੋਂ ਇਲਾਵਾ ਉਹ ਕਿਸੇ ਸ਼ੋਅ ਲਈ ਸਭ ਤੋਂ ਵੱਧ ਵਿਕਣ ਵਾਲੀਆਂ ਟਿਕਟਾਂ ਦੇ ਮਾਮਲੇ 'ਚ ਪਹਿਲੇ ਭਾਰਤੀ ਕਲਾਕਾਰ ਵੀ ਬਣ ਗਏ ਹਨ।
ਦੱਸ ਦੇਈਏ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਦੀ 'ਗੋਸਟ' ਐਲਬਮ ਰਿਲੀਜ਼ ਹੋਈ ਹੈ। ਇਸ ਐਲਬਮ 'ਚ ਕੁਲ 22 ਟਰੈਕ ਹਨ, ਜਿਹਨਾਂ 'ਚੋਂ 2 ਗੀਤਾਂ 'ਫੀਲ ਮਾਈ ਲਵ' ਤੇ 'ਕੇਸ' ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਭਲਕੇ ਸਿਰਫ਼ 99 ਰੁਪਏ ’ਚ ਮਿਲੇਗੀ ਕਿਸੇ ਵੀ ਫ਼ਿਲਮ ਦੀ ਟਿਕਟ, ਖਾਣ-ਪੀਣ ’ਤੇ ਵੀ ਭਾਰੀ ਛੋਟ
NEXT STORY