ਨਵੀਂ ਦਿੱਲੀ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਫੈਸ਼ਨ ਸਮਾਰੋਹ 'ਮੇਟ ਗਾਲਾ 2025' 'ਚ ਪਹਿਲੀ ਵਾਰ ਸ਼ਾਮਲ ਹੋਣ ਜਾ ਰਹੇ ਹਨ। ਦੋਸਾਂਝ ਨੇ ਸੋਸ਼ਲ ਮੀਡੀਆ ਮੰਚ 'ਇੰਸਟਾਗ੍ਰਾਮ ਸਟੋਰੀ' 'ਤੇ 'ਮੇਟਾ ਗਾਲਾ' ਗੀਤ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ,''ਇਹ ਪਹਿਲੀ ਵਾਰ ਹੈ।'' 'ਮੇਟ ਗਾਲਾ' ਪ੍ਰੋਗਰਾਮ 5 ਮਈ ਨੂੰ ਨਿਊਯਾਰਕ ਦੇ ਮੈਟ੍ਰੋਪੋਲਿਟਨ ਮਿਊਜ਼ੀਅਮ ਆਫ਼ ਆਰਟ 'ਚ ਆਯੋਜਿਤ ਕੀਤਾ ਜਾਵੇਗਾ।

ਇਸ ਸਾਲ ਆਯੋਜਨ ਦਾ ਵਿਸ਼ਾ ਹੈ 'ਸੁਪਰਫਾਈਨ : ਟੇਲਰਿੰਗ ਬਲੈਕ ਸਟਾਈਲ' ਹੈ। ਦਿਲਜੀਤ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਵੀ ਪਹਿਲੀ ਵਾਰ ਮੇਟ ਗਾਲਾ 'ਚ ਨਜ਼ਰ ਆਏਗੀ। ਉਸ ਨੇ ਵੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕਰ ਕੇ ਦੱਸਿਆ ਕਿ ਉਹ ਨਿਊਯਾਰਕ ਪਹੁੰਚ ਗਈ ਹੈ। ਖ਼ਬਰਾਂ ਅਨੁਸਾਰ, ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਵੀ ਇਸ ਫੈਸ਼ਨ ਸਮਾਰੋਹ 'ਚ ਸ਼ਾਮਲ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਸੌਟੀ ਜ਼ਿੰਦਗੀ ਕੇ 2' ਦੀ ਅਦਾਕਾਰਾ ਦਾ ਹੋਇਆ ਤਲਾਕ, 6 ਸਾਲਾਂ ਬਾਅਦ ਕੀਤਾ ਰਿਸ਼ਤਾ ਖਤਮ
NEXT STORY