ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਵਾਂ ਪੰਜਾਬੀ ਗੀਤ 'ਪੰਜ ਤਾਰਾ ਹੋਟਲ 'ਚ ਪੈੱਗ-ਪੈੱਗ ਕਰਦੇ ਬੋਤਲ ਮੈਂ ਚਾੜ੍ਹੀ' ਵੱਖ-ਵੱਖ ਸੰਗੀਤਕ ਚੈਨਲਾਂ ਅਤੇ ਸੋਸ਼ਲ ਸਾਈਟਾਂ 'ਤੇ ਧੁੰਮਾਂ ਪਾ ਰਿਹਾ ਹੈ। ਕੁਲਦੀਪ ਜੋਧਾਂ ਅਨੁਸਾਰ ਸਪੀਡ ਰਿਕਾਰਡਸ ਦੇ ਬੈਨਰ ਹੇਠ ਵਿਸ਼ਵ ਪੱਧਰ 'ਤੇ ਰਿਲੀਜ਼ ਇਸ ਗੀਤ ਨੂੰ ਰਣਵੀਰ ਨੇ ਕਲਮਬੱਧ ਅਤੇ ਜਤਿੰਦਰ ਸ਼ਾਹ ਨੇ ਸੰਗੀਤਬੱਧ ਕੀਤਾ ਹੈ।
ਵੀਡੀਓ ਡਾਇਰੈਕਟਰ 'ਜੱਟ ਐਂਡ ਜੂਲੀਅਟ ਵਨ ਐਂਡ ਟੂ' ਅਤੇ 'ਪੰਜਾਬ 1984' ਦੇ ਨਿਰਦੇਸ਼ਕ ਅਨੁਰਾਗ ਸਿੰਘ ਨੇ ਇਸ ਗੀਤ ਦਾ ਫਿਲਮਾਂਕਣ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਦਿਲਕਸ਼ ਸਥਾਨਾਂ 'ਤੇ ਕੀਤਾ ਹੈ। ਗੀਤ ਵਿਚ ਅਦਾਕਾਰੀ ਟ੍ਰਿਸ ਧਾਲੀਵਾਲ ਨੇ ਕੀਤੀ ਹੈ ਅਤੇ ਦਿਲਜੀਤ ਨੇ ਕੁੜਤੇ ਤੇ ਚਾਦਰੇ 'ਚ ਖੂਬ ਧਮਾਲ ਪਾਈ ਹੈ।
ਇਕ ਸਾਧਵੀ ਨੇ ਰੱਖਿਆ ਫੈਸ਼ਨ ਦੀ ਦੁਨੀਆ 'ਚ ਕਦਮ, ਇਨ੍ਹਾਂ ਤਸਵੀਰਾਂ ਨੇ ਮਚਾ ਦਿੱਤਾ ਸੀ ਤਹਿਲਕਾ
NEXT STORY