ਨਵੀਂ ਦਿੱਲੀ : ਅਮਰੀਕੀ ਪੌਪ ਸਟਾਰ ਰਿਹਾਨਾ ਦਾ ਕਿਸਾਨ ਅੰਦੋਲਨ ’ਤੇ ਕੀਤਾ ਗਿਆ ਟਵੀਟ ਵਾਇਰਲ ਹੋ ਗਿਆ ਹੈ, ਜਿਸ ਮਗਰੋਂ ਅੰਤਰਰਾਸ਼ਟਰੀ ਪੱਧਰ ’ਤੇ ਕਈ ਵੱਡੀਆਂ ਹਸਤੀਆਂ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਫਿਲ਼ਮੀ ਦੁਨੀਆ ਵਿਚ ਵੀ ਰਿਹਾਨਾ ਦੇ ਟਵੀਟ ਮਗਰੋਂ ਹਲਚਲ ਤੇਜ਼ ਹੋ ਗਈ ਹੈ।
ਇਹ ਵੀ ਪੜ੍ਹੋ: ਕੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਹੈ ਵਿਆਹ? ਤਸਵੀਰ ਵਾਇਰਲ
ਰਿਹਾਨਾ ਦੇ 2 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਇਕ ਨਿਊਜ਼ ਆਰਟੀਕਲ ਨੂੰ ਟਵੀਟ ਕੀਤਾ ਸੀ ਕਿ ਅਸੀਂ ਇਸ ’ਤੇ ਗੱਲ ਕਿਉਂ ਨਹੀਂ ਕਰ ਰਹੇ। ਪੰਜਾਬੀ ਗਾਇਲ ਦਿਲਜੀਤ ਦੋਸਾਂਝ ਰਿਹਾਨਾ ਦੇ ਇਸ ਕਦਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਦੇ ਸਨਮਾਨ ਵਿਚ ਇਕ ਨਵਾਂ ਗਾਣਾ ਰਿਲੀਜ਼ ਕਰ ਦਿੱਤਾ। ਜਿਸ ਦਾ ਟਾਈਟਲ ਹੈ - ‘ਰਿਰਿ (ਰਿਹਾਨਾ)।’ ਦਿਲਜੀਤ ਨੇ ਇਹ ਗਾਣਾ ਖੁਦ ਗਾਇਆ ਹੈ। ਇਹ ਗਾਣਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਦਿਲਜੀਤ ਦੀ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਅੱਜ ਦੇ ਭਾਅ
ਉਥੇ ਹੀ ਕੰਗਨਾ ਰਣੌਤ ਨੇ ਦਿਲਜੀਤ ਦੇ ਗਾਣੇ ’ਤੇ ਟਵੀਟ ਕਰਕੇ ਕਿਹਾ, ‘ਇਸ ਨੂੰ ਆਪਣੇ 2 ਰੁਪਏ ਬਣਾਉਣੇ ਹਨ। ਇਹ ਸਭ ਕਦੋਂ ਤੋਂ ਪਲਾਨ ਹੋ ਰਿਹਾ ਹੈ? ਵੀਡੀਓ ਨੁੰ ਤਿਆਰ ਕਰਣ ਅਤੇ ਫਿਰ ਅਨਾਊਂਸ ਕਰਨ ਵਿਚ ਘੱਟ ਤੋਂ ਘੱਟ 1 ਮਹੀਨਾ ਤਾਂ ਲੱਗੇਗਾ ਅਤੇ ਉਹ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਇਹ ਸਭ ਆਰਗੈਨਿਕ ਹੈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਿਸਾਨ ਅੰਦੋਲਨ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਤੋੜੀ ਚੁੱਪੀ, ਟਵੀਟ ਕਰ ਆਖੀ ਇਹ ਗੱਲ
NEXT STORY