ਮੁੰਬਈ : ਦੇਸ਼ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ’ਚ ਸਾਰਿਆਂ ਦੇ ਦਿਲਾਂ ਨੂੰ ਜਿੱਤਣ ਵਾਲੀ ਜੋੜੀ ਇਕ ਵਾਰ ਮੁੜ ਚਰਚਾ ਵਿਚ ਆ ਗਈ ਹੈ। ਅਸੀਂ ਗੱਲ ਕਰ ਰਹੇ ਹਾਂ ‘ਸਿਡਨਾਜ਼’ ਯਾਕਿ ਕਿ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ।
ਦਰਅਸਲ ਸੋਸ਼ਲ ਮੀਡੀਆ ’ਤੇ ਸਿਧਾਰਥ ਅਤੇ ਸ਼ਹਿਨਾਜ਼ ਦੀ ਇਕ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਕੁੱਝ ਅਜਿਹਾ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕਾਂ ਨੇ ਕਿਆਸ ਲਗਾਉਂਦੇ ਸ਼ੁਰੂ ਕਰ ਦਿੱਤੇ ਹਨ ਕਿ ਇਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਦਰਅਸਲ ਇਸ ਤਸਵੀਰ ਵਿਚ ਸ਼ਹਿਨਾਜ਼ ਗਿੱਲ ਦੀ ਮਾਂਗ ਵਿਚ ਸਿੰਦੂਰ ਅਤੇ ਗਲੇ ਵਿਚ ਮੰਗਲਸੂਤਰ ਨਜ਼ਰ ਆ ਰਿਹਾ ਹੈ ਅਤੇ ਸਿਧਾਰਥ ਸ਼ੁਕਲਾ ਵੀ ਅਦਾਕਾਰਾ ਨਾਲ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਤਸਵੀਰ ਦੀ ਸੱਚਾਈ ਕੁੱਝ ਹੋਰ ਹੀ ਹੈ।
ਇੱਥੇ ਦੱਸ ਦੇਈਏ ਕਿ ਇਹ ਤਸਵੀਰ ਸ਼ਹਿਨਾਜ਼ ਗਿੱਲ ਦੇ ਫੇਨ ਪੇਜ ਨੇ ਸਾਂਝੀ ਕੀਤੀ ਹੈ, ਜਿਸ ਨਾਲ ਕੈਪਸ਼ਨ ਵਿਚ ਲਿਖਿਆ ਹੈ, ‘ਇਹ ਕਿਸਨੇ ਕੀਤਾ?’ ਜ਼ਾਹਰ ਹੈ ਕਿ ਇਹ ਕਿਸੇ ਨੇ ਫੇਕ ਤਸਵੀਰ ਬਣਾਈ ਹੈ ਪਰ ਇਸ ਫੇਕ ਤਸਵੀਰ ’ਤੇ ਵੀ ਸਿਡਨਾਜ਼ ਦੇ ਪ੍ਰਸ਼ੰਸਕਾਂ ਨੇ ਪਿਆਰ ਬਰਸਾਇਆ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿਚ ਦੋਵਾਂ ਦਾ ਇਕ ਗਾਣਾ ‘ਸ਼ੋਨਾ ਸ਼ੋਨਾ’ ਰਿਲੀਜ਼ ਹੋਇਆ ਸੀ, ਜੋ ਕਿ ਲੋਕਾਂ ਵੱਲੋਂ ਕਾਫ਼ੀ ਪਸੰੰਦ ਕੀਤਾ ਜਾ ਰਿਹਾ ਹੈ।ने शह
ਕੰਗਨਾ ਦੀ ਫ਼ਿਲਮ ਬਣਾ ਕੇ ਹੰਸਲ ਮਹਿਤਾ ਨੇ ਮੰਨੀ ਗਲਤੀ, ਕੰਗਨਾ ਬੋਲੀ– ‘ਅਛਾ ਸਿਲਾ ਦੀਆ...’
NEXT STORY