ਚੰਡੀਗੜ੍ਹ (ਬਿਊਰੋ)– ਪੰਜਾਬੀ ਹਿੱਟਮੇਕਰ ਅਮਰਜੀਤ ਸਿੰਘ ਸਰੋਂ, ਜਿਸ ਨੇ ਉੱਤਰੀ ਫ਼ਿਲਮ ਇੰਡਸਟਰੀ ’ਚ ਕੁਝ ਰਿਕਾਰਡਤੋੜ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ, ਇਸ ਦੁਸਹਿਰੇ ਮੌਕੇ ਰਿਲੀਜ਼ ਹੋਈ ਆਪਣੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੇ ਰਿਲੀਜ਼ ਹੋਣ ਕਾਰਨ ਬੇਹੱਦ ਖ਼ੁਸ਼ ਹਨ।
‘ਹੌਸਲਾ ਰੱਖ’, ‘ਕਾਲਾ ਸ਼ਾਹ ਕਾਲਾ’ ਵਰਗੀਆਂ ਹਿੱਟ ਫ਼ਿਲਮਾਂ ਦੇ ਨਾਲ ਅਮਰਜੀਤ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਨਿਰਦੇਸ਼ਕਾਂ ’ਚੋਂ ਇਕ ਵਜੋਂ ਉੱਭਰੇ ਹਨ, ਜਿਸ ਨੇ ਬਾਕਸ ਆਫਿਸ ’ਤੇ ਬਹੁਤ ਜ਼ਿਆਦਾ ਕਲੈਕਸ਼ਨ ਕਰਨ ਦਾ ਰੁਝਾਨ ਸ਼ੁਰੂ ਕੀਤਾ। ਦਿਲਜੀਤ ਨਾਲ ਲਗਾਤਾਰ ਦੂਜੀ ਵਾਰ ਕੰਮ ਕਰਦਿਆਂ ਅਮਰਜੀਤ ਨੇ ਕਿਹਾ, ‘‘ਦਿਲਜੀਤ ਭਾਅ ਜੀ ਪ੍ਰਤਿਭਾ ਦਾ ਪਾਵਰਹਾਊਸ ਹਨ। ਮੈਨੂੰ ਪੂਰਾ ਯਕੀਨ ਹੈ ਕਿ ਉਹ ਅਸਲ ’ਚ ਆਪਣੀ ਪੂਰੀ ਸਮਰੱਥਾ ਤੋਂ ਜਾਣੂ ਨਹੀਂ ਹਨ। ਦੁਨੀਆ ਭਰ ’ਚ ਇਕ ਵਿਸ਼ਾਲ ਪ੍ਰਸ਼ੰਸਕ ਬੇਸ ਦੇ ਨਾਲ ਦਿਲਜੀਤ ਦਾ ਆਪਣੇ ਕੰਮ ਲਈ ਉਤਸ਼ਾਹ ਬੱਚਿਆਂ ਵਰਗਾ ਹੈ। ਉਹ ਉਤਸੁਕ ਰਹਿੰਦੇ ਹਨ, ਉਹ ਸਮਰਪਿਤ ਰਹਿੰਦੇ ਹਨ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਸਫਲਤਾ ਨੂੰ ਆਪਣੇ ਸਿਰ ’ਤੇ ਨਹੀਂ ਆਉਣ ਦਿੱਤਾ।’’
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਵਿਵਾਦ : ਸੈਫ ਅਲੀ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼
ਅਮਰਜੀਤ ਨੇ ਅੱਗੇ ਕਿਹਾ, ‘‘ਦਿਲਜੀਤ ਨੂੰ ਨਿਰਦੇਸ਼ਿਤ ਕਰਨਾ ਬਹੁਤ ਆਸਾਨ ਹੈ ਕਿਉਂਕਿ ਉਹ ਬਿਲਕੁਲ ਜਾਣਦੇ ਹਨ ਕਿ ਮੈਂ ਕੀ ਚਾਹੁੰਦਾ ਹਾਂ ਤੇ ਮੈਂ ਇਹ ਕਿਵੇਂ ਚਾਹੁੰਦਾ ਹਾਂ। ਲੋਕ ਉਨ੍ਹਾਂ ਨੂੰ ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਲਈ ਪਿਆਰ ਕਰਦੇ ਹਨ। ਮੈਂ ਉਨ੍ਹਾਂ ਨਾਲ ਮੁੜ ਕੰਮ ਕਰਕੇ ਬਹੁਤ ਵਧੀਆ ਸਮਾਂ ਬਿਤਾਇਆ ਹੈ।’’
ਆਪਣੀ ਦੋਸਤੀ ਬਾਰੇ ਗੱਲ ਕਰਦਿਆਂ ਅਮਰਜੀਤ ਨੇ ਕਿਹਾ, ‘‘ਮੈਂ ਸੋਚਦਾ ਹਾਂ ਕਿ ਕਿਹੜੀ ਚੀਜ਼ ਸਭ ਕੁਝ ਆਸਾਨ ਬਣਾ ਦਿੰਦੀ ਹੈ, ਇਕ ਨਿਰਦੇਸ਼ਕ ਦੇ ਰੂਪ ’ਚ ਮੈਂ ਅਕਸਰ ਆਪਣੇ ਕਲਾਕਾਰ ਦੇ ਸੁਭਾਅ ’ਤੇ ਭਰੋਸਾ ਕਰਦਾ ਹਾਂ ਤੇ ਸਮੇਂ ਸਿਰ ਫੀਡਬੈਕ ਲੈਂਦਾ ਹਾਂ। ਇਸ ਸਭ ਦੇ ਬਾਅਦ ਇਕ ਟੀਮ ਦਾ ਕੰਮ ਹੈ, ਦਿਲਜੀਤ ਇਕ ਨਿਰਦੇਸ਼ਕ ਦਾ ਅਦਾਕਾਰ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਨਿਰਦੇਸ਼ਕ ਤੇ ਕਲਾਕਾਰ ਇਕੋ ਪੰਨੇ ’ਤੇ ਹੋਣ ਤਾਂ ਇਹ ਦਰਸਾਉਂਦਾ ਹੈ ਕਿ ਸਫਲਤਾ ਦੀ ਗਾਰੰਟੀ ਹੈ ਤੇ ਮੇਰੇ ਕੋਲ ‘ਹੌਸਲਾ ਰੱਖ’ ਦੀ ਬਾਕਸ ਆਫਿਸ ਕਲੈਕਸ਼ਨ ਇਕ ਜਿਊਂਦੀ ਜਾਗਦੀ ਉਦਾਹਰਣ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
26 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਕਸ਼ੇ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਦਾ ਟਰੇਲਰ
NEXT STORY