ਐਂਟਰਟੇਨਮੈਂਟ ਡੈਸਕ- ਅਦਾਕਾਰਾ ਦੀਪਿਕਾ ਕੱਕੜ ਦੀ ਭਾਬੀ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ-ਵਲਾਗਰ ਸਬਾ ਇਬਰਾਹਿਮ ਖਾਲਿਦ ਕੁਝ ਦਿਨ ਪਹਿਲਾਂ ਮਾਂ ਬਣੀ ਹੈ। ਵਿਆਹ ਦੇ ਲਗਭਗ ਢਾਈ ਸਾਲ ਬਾਅਦ ਉਨ੍ਹਾਂ ਨੇ ਇੱਕ ਪਿਆਰੇ ਪੁੱਤਰ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਸਬਾ ਨੇ ਆਪਣੇ ਪੁੱਤਰ ਦੀਆਂ ਆਪਣੇ ਪਤੀ ਖਾਲਿਦ ਨਾਲ ਪਹਿਲੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪੁੱਤਰ ਦਾ ਨਾਮ ਰਿਵੀਲ ਕਰ ਦਿੱਤਾ ਹੈ।
ਸਬਾ ਖਾਲਿਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪੁੱਤਰ ਦੀਆਂ ਆਪਣੇ ਪਤੀ ਨਾਲ ਪਹਿਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਾਲਾਂਕਿ, ਉਨ੍ਹਾਂ ਨੇ ਦਿਲ ਵਾਲੇ ਇਮੋਜੀ ਨਾਲ ਪੁੱਤਰ ਦਾ ਚਿਹਰਾ ਲੁਕਾਇਆ ਹੈ। ਦੋਵੇਂ ਆਪਣੇ ਬੱਚੇ 'ਤੇ ਪਿਆਰ ਲੁਟਾਉਂਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਇਕ ਤਸਵੀਰ 'ਚ ਸਬਾ ਦਾ ਲਾਡਲਾ ਸੌਂਦਾ ਹੋਇਆ ਦਿਖਾਈ ਦੇ ਰਿਹਾ ਹੈ।

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਸਬਾ ਨੇ ਕੈਪਸ਼ਨ ਵਿੱਚ ਲਿਖਿਆ-"ਸਾਡਾ ਅਤੇ ਤੁਹਾਡਾ ਹੈਦਰ ਅੱਲ੍ਹਾਹੁਮਾ ਬਾਰਿਕ ਲਹੂ ਇਸ ਛੋਟੀ ਜਿਹੀ ਜ਼ਿੰਦਗੀ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ।" ਉਸੇ ਕੈਪਸ਼ਨ ਵਿੱਚ ਸਬਾ ਨੇ ਆਪਣੇ ਪੁੱਤਰ ਦੇ ਨਾਂ ਦਾ ਖੁਲਾਸਾ ਕੀਤਾ ਹੈ। ਜੋੜੇ ਨੇ ਆਪਣੇ ਪੁੱਤਰ ਦਾ ਨਾਮ ਹੈਦਰ ਰੱਖਿਆ ਹੈ, ਜਿਸਨੂੰ ਹਰ ਕੋਈ ਬਹੁਤ ਪਸੰਦ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹੈਦਰ ਨਾਮ ਪੈਗੰਬਰ ਮੁਹੰਮਦ ਦੇ ਚਚੇਰੇ ਭਰਾ ਅਲੀ ਇਬਰਾਹਿਬ ਤਾਲਿਬ ਨਾਲ ਸਬੰਧਤ ਹੈ, ਜਿਨ੍ਹਾਂ ਨੂੰ 'ਅੱਲ੍ਹਾ ਦਾ ਸ਼ੇਰ' ਕਿਹਾ ਜਾਂਦਾ ਹੈ।
ਸਬਾ ਅਤੇ ਖਾਲਿਦ ਨੇ ਕਿਹਾ ਕਿ ਅਸੀਂ ਸ਼ਾਇਦ ਮੁਹੱਰਮ ਦੌਰਾਨ ਨਮਾਜ਼ ਪੜ੍ਹੀ ਸੀ, ਉਸ ਸਮੇਂ ਅਸੀਂ ਆਪਣੇ ਪੁੱਤਰ ਦਾ ਨਾਮ ਹੈਦਰ ਰੱਖਣ ਬਾਰੇ ਸੋਚਿਆ ਸੀ। ਸਬਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਮੌਦਾਹਾ ਵਿੱਚ, ਮੁਹੱਰਮ ਦੌਰਾਨ ਲੋਕ ਵਿਸ਼ਵਾਸ ਕਰਦੇ ਹਨ ਕਿ ਜੋ ਵੀ ਪ੍ਰਾਰਥਨਾ ਕੀਤੀ ਜਾਂਦੀ ਹੈ ਉਹ ਕਬੂਲ ਹੋ ਜਾਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਬਾ ਇਬਰਾਹਿਮ ਨੇ ਆਪਣੇ ਇਸ ਨੰਨ੍ਹੇ ਪੁੱਤਰ ਲਈ ਇੱਕ ਵੱਖਰਾ ਇੰਸਟਾਗ੍ਰਾਮ ਅਕਾਊਂਟ ਵੀ ਬਣਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇੱਕ ਪੋਸਟ ਕਰਨ ਤੋਂ ਬਾਅਦ ਇਸ ਇੰਸਟਾਗ੍ਰਾਮ ਅਕਾਊਂਟ ਦੇ 6 ਹਜ਼ਾਰ ਤੋਂ ਵੱਧ ਫਾਲੋਅਰਜ਼ ਹੋ ਗਏ ਹਨ।
ਭਾਬੀ ਕਮਲ ਕੌਰ ਦੇ 'ਕਤਲ' ਮਾਮਲੇ 'ਚ ਨਵਾਂ ਮੋੜ! ਪੁਲਸ ਨੇ ਕੀਤੇ ਹੈਰਾਨ ਕਰਨ ਵਾਲੇ ਖ਼ੁਲਾਸੇ
NEXT STORY