ਮੁੰਬਈ/ਲਾਸ ਏਂਜਲਸ- ਹਾਲੀਵੁੱਡ ਦੇ ਮਸ਼ਹੂਰ ਅਤੇ ਦਿੱਗਜ ਨਿਰਦੇਸ਼ਕ ਟੌਮ ਚੇਰੋਨਸ (Tom Cherones) ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਅਲਜ਼ਾਈਮਰ (Alzheimer's) ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। ਟੌਮ ਦੇ ਚਲੇ ਜਾਣ ਨਾਲ ਪੂਰੇ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਘਰ ਵਿੱਚ ਲਏ ਆਖਰੀ ਸਾਹ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚਰਚਿਤ ਨਿਰਦੇਸ਼ਕ ਨੇ ਆਪਣੇ ਘਰ ਵਿੱਚ ਹੀ ਆਖਰੀ ਸਾਹ ਲਏ। ਉਨ੍ਹਾਂ ਦੇ ਕੰਮ ਨੂੰ ਪਸੰਦ ਕਰਨ ਵਾਲੇ ਦਰਸ਼ਕ ਇਸ ਖਬਰ ਤੋਂ ਕਾਫ਼ੀ ਦੁਖੀ ਹਨ। ਟੌਮ ਚੇਰੋਨਸ ਨੇ ਆਪਣੀ ਕਲਾ ਦੇ ਦਮ 'ਤੇ ਦੁਨੀਆ ਭਰ ਵਿੱਚ ਇੱਕ ਖ਼ਾਸ ਪਛਾਣ ਬਣਾਈ ਸੀ।
ਏਮੀ ਐਵਾਰਡ ਨਾਲ ਹੋਏ ਸਨ ਸਨਮਾਨਿਤ
ਟੌਮ ਚੇਰੋਨਸ ਨੂੰ ਅਸਲ ਪਛਾਣ 1990 ਵਿੱਚ ਆਏ ਪ੍ਰਸਿੱਧ ਕੋਮਿਕ ਸੀਰੀਅਲ ‘ਸੀਨਫੀਲਡ’ ਰਾਹੀਂ ਮਿਲੀ ਸੀ। ਇਸ ਸੀਰੀਅਲ ਨੇ ਉਨ੍ਹਾਂ ਨੂੰ ਇੱਕ ਵੱਡਾ ਡਾਇਰੈਕਟਰ ਸਾਬਤ ਕੀਤਾ ਅਤੇ ਇਸੇ ਕੰਮ ਲਈ ਉਨ੍ਹਾਂ ਨੂੰ ਵੱਕਾਰੀ ਏਮੀ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ। ਉਨ੍ਹਾਂ ਨੇ ਇਹ ਪੁਰਸਕਾਰ ਸ਼ੋਅ ਦੇ ਕ੍ਰੀਏਟਰਸ ਜੇਰੀ ਸੀਨਫੀਲਡ ਅਤੇ ਲੈਰੀ ਡੇਵਿਡ ਨਾਲ ਸਾਂਝਾ ਕੀਤਾ ਸੀ।
ਕਰੀਅਰ ਦੀ ਸ਼ੁਰੂਆਤ ਅਤੇ ਹੋਰ ਕੰਮ
ਟੌਮ ਨੇ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ। ਉਨ੍ਹਾਂ ਦਾ ਪਹਿਲਾ ਟੀਵੀ ਸੀਰੀਅਲ ‘ਬੇਬਸ ਇਨ ਦਿ ਵੁੱਡਸ’ (Babes in the Woods) ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਚਰਚਿਤ ਸੀਰੀਅਲ ਵੀ ਡਾਇਰੈਕਟ ਕੀਤੇ ਸਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।
ਅਨੁਪਮ ਖੇਰ ਦੀ ‘ਤਨਵੀ ਦਾ ਗ੍ਰੇਟ’ ਨੇ ਆਸਕਰ ਦੀ ਦੌੜ 'ਚ ਮਾਰੀ ਬਾਜ਼ੀ; 200 ਸਰਵੋਤਮ ਫਿਲਮਾਂ ਦੀ ਸੂਚੀ 'ਚ ਬਣਾਈ ਜਗ੍ਹਾ
NEXT STORY