ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਤੇ ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਨੇ ਹਾਲ ਹੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਦੌਰਾਨ ਕਾਸਟਿੰਗਕਾਊਚ ਨਾਲ ਜੁੜੇ ਇੱਕ ਭਿਆਨਕ ਅਨੁਭਵ ਬਾਰੇ ਖੁਲਾਸਾ ਕੀਤਾ ਹੈ। ਉਹ ਸਿਰਫ਼ 16 ਸਾਲ ਦੀ ਸੀ ਜਦੋਂ ਇੱਕ ਆਡੀਸ਼ਨ ਦੌਰਾਨ ਉਨ੍ਹਾਂ ਨਾਲ ਅਣਚਾਹੀ ਘਟਨਾ ਵਾਪਰੀ।
ਇਹ ਵੀ ਪੜ੍ਹੋ: 'Bigg Boss' ਪ੍ਰੇਮੀਆਂ ਲਈ ਖੁਸ਼ਖਬਰੀ! ਇਸ ਵਾਰ 3 ਮਹੀਨੇ ਪਹਿਲਾਂ TV 'ਤੇ ਦਸਤਕ ਦੇ ਸਕਦੈ ਸ਼ੋਅ

ਇੱਕ ਇੰਟਰਵਿਊ ਦੌਰਾਨ, ਰਸ਼ਮੀ ਨੇ ਦੱਸਿਆ ਕਿ ਇੱਕ ਦਿਨ ਉਨ੍ਹਾਂ ਨੂੰ ਆਡੀਸ਼ਨ ਲਈ ਬੁਲਾਇਆ ਗਿਆ ਸੀ, ਪਰ ਜਦੋਂ ਉਹ ਉਸ ਥਾਂ 'ਤੇ ਪਹੁੰਚੀ ਤਾਂ ਉੱਥੇ ਕੋਈ ਵੀ ਕੈਮਰਾ ਨਹੀਂ ਸੀ, ਸਿਰਫ਼ ਇੱਕ ਵਿਅਕਤੀ ਮੌਜੂਦ ਸੀ। ਉਸ ਵਿਅਕਤੀ ਨੇ ਉਨ੍ਹਾਂ ਨੂੰ ਬੇਹੋਸ਼ ਕਰਨ ਲਈ ਕੋਲਡ ਡ੍ਰਿੰਕ ਵਿਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਦਿੱਤੀ ਤਾਂ ਜੋ ਉਹ ਇਸ ਦਾ ਫਾਇਦਾ ਚੁੱਕ ਸਕੇ, ਪਰ ਰਸ਼ਮੀ ਨੇ ਸਖਤੀ ਨਾਲ ਇਨਕਾਰ ਕਰ ਦਿੱਤਾ ਅਤੇ ਕਿਸੇ ਤਰੀਕੇ ਨਾਲ ਉਥੋਂ ਜਾਨ ਬਚਾਅ ਕੇ ਘਰ ਪਹੁੰਚੀ।
ਇਹ ਵੀ ਪੜ੍ਹੋ: 'ਪੰਜਾਬ' ਨੇ ਹਾਸਲ ਕੀਤੀ Playoff ਦੀ ਟਿਕਟ, ਚੈਂਪੀਅਨ ਬਣਨ ਦੀ ਦੁਆ ਲੈ ਕੇ ਖਾਟੂ ਸ਼ਿਆਮ ਮੰਦਰ ਪਹੁੰਚੀ ਪ੍ਰਿਟੀ ਜ਼ਿੰਟਾ

ਮਾਂ ਨੇ ਦਿੱਤਾ ਮੂੰਹਤੋੜ ਜਵਾਬ
ਰਸ਼ਮੀ ਨੇ ਦੱਸਿਆ ਕਿ ਘਰ ਆਉਂਦੇ ਹੀ ਉਨ੍ਹਾਂ ਇਹ ਘਟਨਾ ਆਪਣੀ ਮਾਂ ਨੂੰ ਦੱਸੀ। ਅਗਲੇ ਦਿਨ, ਰਸ਼ਮੀ ਦੀ ਮਾਂ ਉਸ ਵਿਅਕਤੀ ਕੋਲ ਗਈ ਅਤੇ ਜੋਰਦਾਰ ਥੱਪੜ ਮਾਰਕੇ ਉਸਨੂੰ ਸਬਕ ਸਿਖਾਇਆ।
ਇਹ ਵੀ ਪੜ੍ਹੋ: ਸਰਜਰੀ ਲਈ ਹਸਪਤਾਲ 'ਚ ਭਰਤੀ ਦੀਪਿਕਾ ਲਈ ਖੜ੍ਹੀ ਹੋਈ ਇਕ ਹੋਰ ਮੁਸੀਬਤ, ਹੁਣ ਇਸ ਬੀਮਾਰੀ ਨੇ ਆਣ ਘੇਰਿਆ

ਕਾਸਟਿੰਗ ਕਾਊਚ ਇੱਕ ਹਕੀਕਤ
ਰਸ਼ਮੀ ਨੇ ਕਿਹਾ ਕਿ ਇੰਡਸਟਰੀ ਵਿੱਚ ਚੰਗੇ ਤੇ ਮਾੜੇ ਦੋਵੇਂ ਕਿਸਮ ਦੇ ਲੋਕ ਹੁੰਦੇ ਹਨ, ਪਰ ਕਾਸਟਿੰਗ ਕਾਊਚ ਇਕ ਕੜਵੀ ਸੱਚਾਈ ਹੈ। ਉਨ੍ਹਾਂ ਕਿਹਾ, “ਮੈਂ ਇਕੱਲੀ ਨਹੀਂ ਹਾਂ ਜਿਸ ਨੇ ਇਹ ਸਹਿਆ ਹੈ। ਬਹੁਤ ਸਾਰੀਆਂ ਅਭਿਨੇਤਰੀਆਂ ਅਜਿਹੀ ਸਥਿਤੀ 'ਚੋਂ ਲੰਘੀਆਂ ਹਨ। ਫ਼ਰਕ ਸਿਰਫ਼ ਇਹ ਹੈ ਕਿ ਕੁਝ ਲੋਕ ਚੁੱਪ ਰਹਿੰਦੇ ਹਨ ਅਤੇ ਕੁਝ, ਮੇਰੀ ਤਰ੍ਹਾਂ, ਸੱਚਾਈ ਬਿਆਨ ਕਰਦੇ ਹਨ।”
ਇਹ ਵੀ ਪੜ੍ਹੋ: ਕਾਨਸ ਫਿਲਮ ਫੈਸਟੀਵਲ ‘ਚ “Operation Sindoor” ਦੀ ਝਲਕ, ਸਿੰਦੂਰ ਲਗਾ ਕੇ ਪੁੱਜੀ ਐਸ਼ਵਰਿਆ ਰਾਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਥੀਆ ਸ਼ੈੱਟੀ ਨੇ ਫਿਲਮੀਂ ਦੁਨੀਆ ਨੂੰ ਕਿਹਾ 'Goodbye' , ਐਕਟਿੰਗ ਕਰੀਅਰ ਛੱਡ ਚੁਣੀ ਨਵੀਂ ਰਾਹ
NEXT STORY