ਨਵੀਂ ਦਿੱਲੀ- ਰਾਧੇ ਮਾਂ ਇਕ ਤੋਂ ਬਾਅਦ ਇਕ ਵਿਵਾਦ 'ਚ ਫੱਸਦੀ ਜਾ ਰਹੀ ਹੈ। ਪਹਿਲਾਂ ਦਾਜ ਲਈ ਤੰਗ ਫਿਰ ਅਸ਼ਲੀਲਤਾ ਫੈਲਾਉਣ ਦਾ ਦੋਸ਼। ਪਰ ਇਸ ਤੋਂ ਵੀ ਸਨਸਨੀਖੇਜ ਖੁਲਾਸਾ ਹੋਇਆ ਹੈ ਜੋ ਕਿ ਰਾਧੇ ਮਾਂ ਦੇ ਸਮਰਥਕਾਂ ਨੂੰ ਝਟਕਾ ਦੇਣ ਲਈ ਕਾਫੀ ਹਨ।
ਜੀ ਹਾਂ, ਇਸ ਖੁਲਾਸੇ ਦਾ ਪਤਾ ਲੱਗਿਆ ਹੈ। ਇਸ ਜ਼ਮਾਨੇ 'ਚ ਰਾਧੇ ਮਾਂ ਨਾਲ ਕਰੀਬੀ ਸੰਬੰਧ ਰੱਖਣ ਵਾਲੇ ਪ੍ਰਡਿਊਸਰ ਰੰਜੀਤ ਸ਼ਰਮਾ ਨੇ ਇਕ ਮੀਡੀਆ ਚੈਨਲ ਨਾਲ ਖਾਸ ਗੱਲਬਾਤ 'ਚ ਦੱਸਿਆ ਹੈ ਕਿ ਉਨ੍ਹਾਂ ਦੇ ਅਤੇ ਰਾਧੇ ਮਾਂ 'ਚ ਪ੍ਰੇਮੀ-ਪ੍ਰੇਮਿਕਾ ਵਰਗੇ ਸੰਬੰਧ ਸਨ। ਇੰਟਰਵਿਊ 'ਚ ਰੰਜੀਤ ਸ਼ਰਮਾ ਨੇ ਕਿਹਾ ਕਿ ਮੈਂ 11ਵੀਂ ਦੀ ਪ੍ਰੀਖਿਆ ਦੇਣ ਤੋਂ ਬਾਅਦ ਛੁੱਟੀਆਂ 'ਚ ਆਪਣੀ ਭੈਣ ਨੂੰ ਮਿਲਣ ਲਈ ਮੁਕੇਰੀਆ ਗਿਆ ਸੀ। ਉਥੇ ਪੰਜਾਬ ਕਾਂਗਰਸ ਦੇ ਮੰਤਰੀ ਕੇਵਲ ਕਿਸ਼ਨ ਦੇ ਪੀਐਮ ਨੇ ਰਾਧੇ ਮਾਂ ਨਾਲ ਮਿਲਵਾਇਆ
ਬੱਸ ਉਸ ਤੋਂ ਬਾਅਦ ਉਨ੍ਹਾਂ ਦੇ ਅਤੇ ਰਾਧੇ ਮਾਂ ਦੇ ਵਿਚਕਾਰ ਨਜ਼ਦੀਕੀਆਂ ਵੱਧਣ ਲੱਗੀਆਂ। ਰੰਜੀਤ ਨੇ ਦੱਸਿਆ ਕਿ ਉਸ ਸਮੇਂ ਮੇਰੀ ਉਮਰ 18 ਸਾਲ ਸੀ ਅਤੇ ਰਾਧੇ ਮਾਂ ਸ਼ਾਦੀਸ਼ੁਦਾ ਅਤੇ ਦੋ ਬੱਚਿਆਂ ਦੀ ਮਾਂ ਸੀ। ਰੰਜੀਤ ਸ਼ਰਮਾ ਨੇ ਦੱਸਿਆ ਕਿ ਮੈਂ ਰਾਧੇ ਮਾਂ ਦੇ ਘਰ ਦੇਰ ਰਾਤ ਤੱਕ ਬੈਠਾ ਰਹਿੰਦਾ ਸੀ ਅਤੇ ਉਹ ਖੁਦ ਆਪਣੇ ਹੱਥ ਨਾਲ ਫਲ ਅਤੇ ਖਾਣਾ ਖੁਆਉਂਦੀ ਸੀ। ਰੰਜੀਤ ਨੇ ਦੱਸਿਆ ਕਿ ਜਦੋਂ ਇਸ ਦੇ ਬਾਰੇ 'ਚ ਮੇਰੇ ਜੀਜਾ ਜੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਅਗਲੀ ਟਰੇਨ ਤੋਂ ਅਜ਼ਮੇਰ ਭੇਜ ਦਿੱਤਾ।
ਬਾਲੀਵੁੱਡ ਦੀ ਬੇਬੀ ਡੋਲ ਦੀ ਫੈਨ ਹੈ ਰਾਧੇ ਮਾਂ (ਦੇਖੋ ਤਸਵੀਰਾਂ)
NEXT STORY