ਐਂਟਰਟੇਨਮੈਂਟ ਡੈਸਕ- ਬਾਲੀਵੁੱਡ ’ਚ ਕਈ ਸਟਾਰਕਿਡਸ ਡੈਬਿਊ ਕਰਦੇ ਹਨ। ਸ਼ਾਹਰੁਖ ਖਾਨ ਦੀ ਬੇਟੀ ਹੋਵੇ ਜਾਂ ਫਿਰ ਸ਼੍ਰੀਦੇਵੀ ਦੀ, ਲੋਕਾਂ ਦੀ ਨਜ਼ਰ ਡੈਬਿਊ ਕਰਨ ਵਾਲੇ ਸਟਾਰਕਿਡਸ ’ਤੇ ਰਹਿੰਦੀ ਹੈ। ਅਜਿਹੇ ’ਚ ਅਜੇ ਦੇਵਗਨ ਅਤੇ ਕਾਜੋਲ ਦੀ ਬੇਟੀ ਦੇ ਡੈਬਿਊ ਦੀ ਵੀ ਲੋਕਾਂ ਨੂੰ ਉਡੀਕ ਹੈ। 22 ਸਾਲ ਦੀ ਹੋ ਚੁੱਕੀ ਨਿਆਸਾ ਦੇਵਗਨ ਬਾਲੀਵੁੱਡ ’ਚ ਕਦੋਂ ਆਏਗੀ ਅਜਿਹੇ ਸਵਾਲ ਲੋਕਾਂ ਦੇ ਮਨ ’ਚ ਉੱਠਦੇ ਰਹਿੰਦੇ ਹਨ, ਜਦੋਂ ਇਸ ਬਾਰੇ ਉਸ ਦੀ ਮਾਂ ਕਾਜੋਲ ਤੋਂ ਪੁੱਛਿਆ ਗਿਆ ਤਾਂ ਉਸਨੇ ਸਥਿਤੀ ਸਾਫ ਕਰ ਦਿੱਤੀ। ਉਸ ਨੇ ਕਿਹਾ, ‘‘ਬਿਲਕੁਲ ਨਹੀਂ। ਮੈਨੂੰ ਨਹੀਂ ਲੱਗਦਾ ਕਿ ਉਹ ਅਜਿਹਾ ਕਰੇਗੀ, ਉਹ 22 ਸਾਲ ਦੀ ਹੋ ਗਈ ਹੈ...। ਮੈਨੂੰ ਲੱਗਦਾ ਹੈ ਕਿ ਉਸ ਨੇ ਮਨ ਬਣਾ ਲਿਆ ਹੈ ਕਿ ਉਹ ਅਜੇ ਨਹੀਂ ਆਉਣ ਵਾਲੀ ਹੈ।’’
ਨਵੇਂ ਐਕਟਰਸ ਨੂੰ ਦਿੱਤੀ ਸਲਾਹ
ਕਾਜੋਲ ਨੂੰ ਜਦੋਂ ਨੌਜਵਾਨ ਪੀੜ੍ਹੀ ਦੇ ਲਈ ਕੋਈ ਸੰਦੇਸ਼ ਦੇਣ ਨੂੰ ਕਿਹਾ ਗਿਆ ਤਾਂ ਉਸ ਨੇ ਕਿਹਾ, ‘‘ਪਹਿਲੀ ਗੱਲ ਮੈਂ ਇਹ ਕਹਿਣਾ ਚਾਹਾਂਗੀ ਕਿ ਕਿਰਪਾ ਕਿਸੇ ਤੋਂ ਐਡਵਾਈਸ ਨਾ ਲਓ। ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਜੇਕਰ ਮੇਰੇ ਤੋਂ ਪੁੱਛੋਗੇ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ 100 ਲੋਕ ਖੜ੍ਹੇ ਹੋ ਕੇ ਬੋਲਣਗੇ, ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਉਹ ਕਰਨਾ ਚਾਹੀਦਾ ਹੈ, ਤੁਸੀਂ ਆਪਣਾ ਨੱਕ ਬਦਲੋ, ਆਪਣਾ ਹੱਥ ਬਦਲੋ, ਰੰਗ ਬਦਲੋ, ਇਹ ਕਰੋ, ਉਹ ਕਰੋ।’’
ਉਸਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਯਾਦ ਰੱਖਦੇ ਹਨ ਜੋ ਭੀੜ ’ਚ ਨਹੀਂ ਮਿਲਦੇ ਸਗੋਂ ਵੱਖਰੇ ਦਿਖਦੇ ਹਨ। ਕਿਸੇ ਦੀ ਵੀ ਸਫਲਤਾ ਦਾ ਰਾਜ ਇਕ ਜਗ੍ਹਾ ਬਣਾਉਣ ਦੀ ਕੈਪੇਬਿਲਟੀ ਹੈ ਭਾਵੇਂ ਉਹ ਐਕਟਿੰਗ ਦੀ ਦੁਨੀਆ ’ਚ ਵੱਡਾ ਨਾਂ ਬਣਾਉਣ ਦੀ ਕੋਸ਼ਿਸ਼ ਹੋਵੇ ਜਾਂ ਫਿਰ ਸੋਸ਼ਲ ਮੀਡੀਆ ’ਤੇ। ਵਰਣਨਯੋਗ ਹੈ ਕਿ ਕਾਜੋਲ ਬੀਤੇ ਦਿਨੀਂ ਫਿਲਮ ‘ਮਾਂ’ ਵਿਚ ਨਜ਼ਰ ਆਈ ਸੀ।
ਗੁਰੂ ਦੱਤ ਦੇ ਸਹਾਇਕ ਅਤੇ ਨਿਰਦੇਸ਼ਕ ਬਣਨਾ ਚਾਹੁੰਦੇ ਸਨ ਜਾਵੇਦ ਅਖਤਰ
NEXT STORY