ਨਵੀਂ ਦਿੱਲੀ- ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਦੇ ਤਲਾਕ ਦੀ ਖ਼ਬਰ ਸਾਹਮਣੇ ਆਏ ਕੁਝ ਦਿਨ ਹੀ ਹੋਏ ਹਨ ਕਿ ਬਾਲੀਵੁੱਡ ਦੇ ਗਲਿਆਰਿਆਂ 'ਚ ਇੱਕ ਹੋਰ ਜੋੜੇ ਦੇ ਤਲਾਕ ਦੀਆਂ ਅਫਵਾਹਾਂ ਉੱਠਣ ਲੱਗ ਪਈਆਂ। ਮੀਡੀਆ ਰਿਪੋਰਟਾਂ ਅਨੁਸਾਰ, ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਨੇ ਵੀ ਤਲਾਕ ਲੈਣ ਦਾ ਫੈਸਲਾ ਕਰ ਲਿਆ ਹੈ। 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ, ਇਹ ਜੋੜਾ ਹੁਣ ਵੱਖ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਦੇ ਵਿਚਕਾਰ, ਹੁਣ ਇੱਕ ਹੋਰ ਬਾਲੀਵੁੱਡ ਅਦਾਕਾਰ ਦੇ ਘਰ ਟੁੱਟਣ ਦੀ ਖ਼ਬਰ ਆ ਰਹੀ ਹੈ।ਫਿਲਮ 'ਬਾਗਬਾਨ' 'ਚ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਦੇ ਪੁੱਤਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਮਨ ਵਰਮਾ ਅਤੇ ਉਨ੍ਹਾਂ ਦੀ ਪਤਨੀ ਵੰਦਨਾ ਲਾਲਵਾਨੀ ਵਿਆਹ ਦੇ 9 ਸਾਲ ਬਾਅਦ ਵੱਖ ਹੋਣ ਜਾ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ, ਜੋੜੇ ਦੇ ਇੱਕ ਕਰੀਬੀ ਸੂਤਰ ਨੇ ਉਨ੍ਹਾਂ ਦੇ ਤਲਾਕ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਸੂਤਰ ਨੇ ਕਿਹਾ, "ਦੋਵਾਂ ਨੂੰ ਲੰਬੇ ਸਮੇਂ ਤੋਂ ਸਮੱਸਿਆਵਾਂ ਹਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਸੁਧਾਰਨ ਅਤੇ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।"
ਇਹ ਵੀ ਪੜ੍ਹੋ- ਪਤਨੀ ਨੂੰ ਛੱਡ ਇਸ Superstar ਨੇ ਪ੍ਰੇਮਿਕਾ ਨਾਲ ਲਗਾਈ ਕੁੰਭ 'ਚ ਡੁਬਕੀ
ਪਤਨੀ ਨੇ ਤਲਾਕ ਲਈ ਅਰਜ਼ੀ ਕੀਤੀ ਦਾਇਰ
ਜੋੜੇ ਦੇ ਇੱਕ ਕਰੀਬੀ ਸੂਤਰ ਨੇ ਅੱਗੇ ਕਿਹਾ, 'ਅਮਨ ਵਰਮਾ ਅਤੇ ਵੰਦਨਾ ਲਾਲਵਾਨੀ ਨੇ ਵੀ ਪਰਿਵਾਰ ਸ਼ੁਰੂ ਕਰਨ ਬਾਰੇ ਸੋਚਿਆ ਸੀ ਅਤੇ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿਚਕਾਰ ਤਰੇੜ ਇੰਨੀ ਵੱਧ ਗਈ ਸੀ ਕਿ ਆਖਰਕਾਰ ਹੁਣ ਜੋੜੇ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ।' ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਜਦੋਂ ਜੋੜੇ ਦੇ ਰਿਸ਼ਤੇ ਵਿੱਚ ਕੋਈ ਸੁਧਾਰ ਨਹੀਂ ਹੋਇਆ, ਤਾਂ ਅਦਾਕਾਰ ਅਮਨ ਵਰਮਾ ਦੀ ਪਤਨੀ ਨੇ ਤਲਾਕ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ- Nude ਫੋਟੋਸ਼ੂਟ ਤੋਂ ਲੈ ਕੇ ਕਿੱਸ ਸੀਨ ਤੱਕ ਹਮੇਸ਼ਾ ਵਿਵਾਦਾਂ 'ਚ ਰਹੀ ਇਹ ਅਦਾਕਾਰਾ
2016 'ਚ ਹੋਇਆ ਸੀ ਵਿਆਹ
ਤੁਹਾਨੂੰ ਦੱਸ ਦੇਈਏ ਕਿ ਅਮਨ ਵਰਮਾ ਅਤੇ ਵੰਦਨਾ ਲਾਲਵਾਨੀ ਦੀ ਮੁਲਾਕਾਤ ਸਾਲ 2014 'ਚ ਸੀਰੀਅਲ 'ਹਮਨੇ ਲੀ ਹੈ ਸ਼ਪਥ' ਦੇ ਸੈੱਟ 'ਤੇ ਹੋਈ ਸੀ। ਮੁਲਾਕਾਤ ਦੇ ਇੱਕ ਸਾਲ ਦੇ ਅੰਦਰ, ਦੋਵੇਂ ਨੇੜੇ ਆ ਗਏ ਅਤੇ 2015 'ਚ ਮੰਗਣੀ ਕਰ ਲਈ। ਸਾਲ 2016 'ਚ ਵਿਆਹ ਕਰਵਾਉਣ ਤੋਂ ਬਾਅਦ ਇਹ ਜੋੜਾ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਰ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਅਤੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਨੂੰ ਛੱਡ ਇਸ Superstar ਨੇ ਪ੍ਰੇਮਿਕਾ ਨਾਲ ਲਗਾਈ ਕੁੰਭ 'ਚ ਡੁਬਕੀ
NEXT STORY