ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਹਮੇਸ਼ਾ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਖੁੱਲ੍ਹ ਕੇ ਰੱਖਦੀ ਹੈ। ਹਾਲ ਹੀ ’ਚ ਦੀਆ ਮਿਰਜ਼ਾ ਨੇ ਕੋਰੋਨਾ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਲਗਾਈ ਜਾ ਰਹੀ ਟੀਕੇ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਲਾਗ ਨਾਲ ਲੜਣ ਲਈ ਇਸ ਸਮੇਂ ਜਿਸ ਟੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਦੀ ਹਾਲੇ ਤੱਕ ਗਰਭਵਤੀ ਔਰਤਾਂ ਦੇ ਕਲੀਨਿਕਲ ਟਰਾਇਲ ਨਹੀਂ ਹੋਈ ਹੈ।
ਦਰਅਸਲ ਟਵਿਟਰ 'ਤੇ ਯੂਜ਼ਰਜ਼ ਨੇ ਗਰਭਵਤੀ ਔਰਤਾਂ ਲਈ ਵੈਕਸੀਨੇਸ਼ਨ ’ਤੇ ਚਿੰਤਾ ਜਤਾਈ ਸੀ। ਕੋਰੋਨਾ ਵਾਇਰਸ ਦੀ ਵੈਕਸੀਨ ਗਰਭਵਤੀ ਔਰਤਾਂ ਲਈ ਕਿੰਨੀ ਅਸਰਦਾਰ ਹੈ ਇਸ ਦੇ ਚੰਗੇ ਪ੍ਰਭਾਵ ਅਤੇ ਮਾੜੇ ਪ੍ਰਭਾਵ ਨੂੰ ਲੈ ਕੇ ਹਾਲੇ ਵੀ ਬਹਿਸ ਜਾਰੀ ਹੈ। ਇਸ ਦੌਰਾਨ ਅਦਾਕਾਰਾ ਨੇ ਵੀ ਟਵੀਟ ਕਰਕੇ ਆਪਣੀ ਗੱਲ ਰੱਖੀ ਜਿਸ ’ਚ ਉਨ੍ਹਾਂ ਨੇ ਲਿਖਿਆ ਕਿ ‘ਇਹ ਅਸਲ ’ਚ ਮਹੱਤਵਪੂਰਨ ਹੈ। ਜ਼ਰੂਰ ਪੜ੍ਹੋ ਅਤੇ ਇਥੇ ਵੀ ਧਿਆਨ ਦਿਓ ਕਿ ਭਾਰਤ ’ਚ ਵਰਤਮਾਨ ’ਚ ਵਰਤੋਂ ਕੀਤੇ ਜਾ ਰਹੇ ਕਿਸੇ ਵੀ ਟੀਕੇ ਦਾ ਗਰਭਵਤੀ ਔਰਤਾਂ ਅਤੇ ਬ੍ਰੈਸਟਫੀਡਿੰਗ (ਬੱਚਿਆਂ ਨੂੰ ਦੁੱਧ ਪਿਲਾਉਣ) ਕਰਵਾਉਣ ਵਾਲੀਆਂ ਮਾਂਵਾਂ ’ਤੇ ਟੈਸਟਿੰਗ ਨਹੀਂ ਕੀਤੀ ਗਈ ਹੈ। ਮੇਰੇ ਡਾਕਟਰ ਦਾ ਕਹਿਣਾ ਹੈ ਕਿ ਅਸੀਂ ਇਹ ਟੀਕਾ ਉਦੋਂ ਤੱਕ ਨਹੀਂ ਲੈ ਸਕਦੇ ਜਦੋਂ ਤੱਕ ਜ਼ਰੂਰੀ ਕਲੀਨਿਕਲ ਟੈਸਟ ਨਹੀਂ ਹੋ ਜਾਂਦੇ ਹਨ। ਦੱਸ ਦੇਈਏ ਕਿ ਦੀਆ ਮਿਰਜ਼ਾ ਵੀ ਇਸ ਸਮੇਂ ਗਰਭਵਤੀ ਹੈ। ਅਜਿਹੇ ’ਚ ਉਹ ਵੀ ਆਪਣੇ ਹੋਣ ਵਾਲੇ ਬੱਚੇ ਦਾ ਪੂਰਾ ਧਿਆਨ ਰੱਖ ਰਹੀ ਹੈ।
ਦੀਆ ਨੇ ਵਿਆਹ ਦੇ ਡੇਢ ਮਹੀਨੇ ਬਾਅਦ ਆਪਣੀ ਪ੍ਰੈਗਨੈਂਸੀ ਬਾਰੇ ਖੁਲਾਸਾ ਕੀਤਾ ਸੀ। ਉਹ ਉਸ ਦੌਰਾਨ ਆਪਣੇ ਹਨੀਮੂਨ ਲਈ ਮਾਲਦੀਵ ਗਈ ਸੀ ਜਿਥੋਂ ਉਨ੍ਹਾਂ ਨੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖ਼ਬਰੀ ਦਿੱਤੀ ਸੀ।
ਵੈਭਵ ਰੇਖੀ ਨਾਲ ਵਿਆਹ ਹੋਣ ਤੋਂ ਪਹਿਲਾਂ ਦੀਆ ਦੇ ਗਰਭਵਤੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਲੋਕਾਂ ਨੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ’ਤੇ ਦੀਆ ਨੇ ਟਰੋਲਸ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ ਸਨ। ਦੀਆ ਨੇ 15 ਫਰਵਰੀ ਨੂੰ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ।
ਅਮਿਤਾਭ ਬੱਚਨ ਨੇ ਕਿਹਾ - ਮੈਨੂੰ ਫੰਡ ਇਕੱਤਰ ਕਰਨ 'ਚ ਸ਼ਰਮ ਆਉਂਦੀ ਹੈ, ਮੈਂ ਕਦੇ ਮੰਗਿਆ ਨਹੀਂ ਦਿੱਤਾ ਹੈ
NEXT STORY