ਮੁੰਬਈ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਆਪਣੇ ਨੇਕ ਕੰਮਾਂ ਦੀ ਵਜ੍ਹਾ ਨਾਲ ਸੋਨੂੰ ਲੋਕਾਂ ਲਈ ਫਰਿਸ਼ਤਾ ਬਣੇ ਹੋਏ ਹਨ। ਅਦਾਕਾਰ ਕੋਰੋਨਾ ਮਰੀਜ਼ਾਂ ਲਈ ਬੈੱਡ, ਆਕਸੀਜਨ ਅਤੇ ਦਵਾਈਆਂ ਜੁਟਾਉਣ ’ਚ ਲੱਗੇ ਹੋਏ ਹਨ। ਹਾਲ ਹੀ ’ਚ ਇਕ ਡੀ.ਐੱਮ. ਨੇ ਸੋਨੂੰ ਦੇ ਕੰਮ ਨੂੰ ਲੈ ਕੇ ਸਵਾਲ ਉਠਾਏ ਹਨ। ਹਾਲਾਂਕਿ ਅਦਾਕਾਰ ਨੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਵਾਲਾ ਜਵਾਬ ਦਿੱਤਾ ਹੈ।
ਦਰਅਸਲ ਸੋਨੂੰ ਨੇ ਇਕ ਸ਼ਖਸ ਦੀ ਮਦਦ ਕਰਦੇ ਹੋਏ ਟਵੀਟ ਕੀਤਾ ਸੀ ‘ਬਰਹਾਮਪੁਰ ਦੇ ਗੰਜਾਮ ਸਿਟੀ ਹਸਪਤਾਲ ’ਚ ਬੈੱਡ ਦੀ ਵਿਵਸਥਾ ਹੋ ਗਈ ਹੈ। ਤੁਸੀਂ ਪਰੇਸ਼ਾਨ ਨਾ ਹੋਵੋ। ਇਸ ’ਤੇ ਗੰਜਾਮ ਜ਼ਿਲ੍ਹੇ ਦੇ ਡੀ.ਐੱਮ. ਨੇ ਸਵਾਲ ਕਰ ਦਿੱਤਾ। ਉਡੀਸ਼ਾ ਦੇ ਗੰਜਾਮ ਜ਼ਿਲ੍ਹੇ ਦੇ ਡੀ.ਐੱਮ. ਨੇ ਸੋਨੂੰ ਨੂੰ ਟਵੀਟ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਅਤੇ ਇਸ ਦੇ ਨਾਲ ਲਿਖਿਆ ਕਿ ‘ਸਾਨੂੰ ਸੋਨੂੰ ਸੂਦ ਜਾਂ ਸੋਨੂੰ ਸੂਦ ਫਾਊਂਡੇਸ਼ਨ ਵੱਲੋਂ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਹੈ ਜਿਸ ਮਰੀਜ਼ ਦਾ ਜ਼ਿਕਰ ਸੋਨੂੰ ਕਰ ਰਹੇ ਹਨ ਉਹ ਘਰ ’ਚ ਇਕਾਂਤਵਾਸ ’ਚ ਹੈ ਅਤੇ ਠੀਕ ਹੈ। ਬੈੱਡ ਦਾ ਕੋਈ ਇਸ਼ੂ ਨਹੀਂ ਹੈ। ਬਰਹਾਮਪੁਰ ਮਿਊਂਸੀਪਲ ਕਾਰਪੋਰੇਸ਼ਨ ਇਸ ਨੂੰ ਮਾਨੀਟਰ ਕਰ ਰਹੀ ਹੈ।
ਸੋਨੂੰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਸ਼ਖਸ ਦੀ ਮਦਦ ਲਈ ਕੀਤੇ ਵ੍ਹਟਸਐਪ ਚੈਪ ਦਾ ਸਕ੍ਰੀਨ ਸ਼ਾਰਟ ਸ਼ੇਅਰ ਕੀਤਾ ਹੈ ਅਤੇ ਲਿਖਿਆ ਕਿ ‘ਸਰ ਸਾਡੇ ਵੱਲੋਂ ਕਦੇ ਵੀ ਇਹ ਕਲੇਮ ਨਹੀਂ ਕੀਤਾ ਗਿਆ ਕਿ ਅਸੀਂ ਤੁਹਾਨੂੰ ਅਪਰੋਚ ਕੀਤਾ ਹੈ। ਜ਼ਰੂਰਤਮੰਦ ਸ਼ਖਸ ਸਾਨੂੰ ਅਪਰੋਚ ਕਰਦਾ ਹੈ ਅਤੇ ਅਸੀਂ ਉਸ ਲਈ ਬੈੱਡ ਦੀ ਵਿਵਸਥਾ ਕਰਦੇ ਹਾਂ ਤੁਹਾਡੇ ਲਈ ਇਹ ਚੈਟ ਅਟੈਚ ਕਰ ਰਿਹਾ ਹਾਂ। ਤੁਹਾਡਾ ਦਫ਼ਤਰ ਚੰਗਾ ਕੰਮ ਕਰ ਰਿਹਾ ਹੈ। ਤੁਸੀਂ ਡਬਲਚੈੱਕ ਕਰ ਸਕਦੇ ਹੋ ਕਿ ਅਸੀਂ ਇਸ ਸ਼ਖ਼ਸ ਦੀ ਵੀ ਮਦਦ ਕੀਤੀ ਹੈ। ਉਸ ਦੀ ਕਾਨਟੈਕਟ ਡਿਟੇਲਸ ਤੁਹਾਨੂੰ ਭੇਜੀ ਹੈ। ਜੈ ਹਿੰਦ’।
ਦੱਸ ਦੇਈਏ ਕਿ ਸੋਨੂੰ ਕੋਰੋਨਾ ਕਾਲ ’ਚ ਆਮ ਲੋਕਾਂ ਦੇ ਨਾਲ-ਨਾਲ ਸਿਤਾਰਿਆਂ ਦੀ ਵੀ ਮਦਦ ਕਰ ਰਹੇ ਹਨ। ਸੋਨੂੰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਅਦਾਕਾਰ ਨੇ ਹਿੰਮਤ ਨਹੀਂ ਹਾਰੀ ਅਤੇ ਠੀਕ ਹੋ ਕੇ ਫਿਰ ਲੋਕਾਂ ਦੀ ਮਦਦ ਕਰਨ ’ਚ ਜੁੱਟ ਗਏ ਹਨ।
ਜਾਣੋ ਜਸਵਿੰਦਰ ਭੱਲਾ ਦੀ ਕਿਹੜੀ ਗੱਲ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਹੈ ਮੰਨਦੀ !
NEXT STORY