ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਆਉਣ ਵਾਲੀ ਫਿਲਮ 'ਵਨ ਨਾਈਟ ਸਟੈਂਡ' ਦਾ ਨਵਾਂ ਗੀਤ 'ਦੋ ਪੈੱਗ ਮਾਰ' ਰਿਲੀਜ਼ ਹੋ ਗਿਆ ਹੈ। ਹਮੇਸ਼ਾ ਵਾਂਗ ਇਸ ਗੀਤ 'ਚ ਸੰਨੀ ਲਿਓਨ ਹੌਟ ਅਤੇ ਸੈਕਸੀ ਅਵਤਾਰ 'ਚ ਨਜ਼ਰ ਆ ਰਹੀ ਹੈ। ਹੁਣੇ ਜਿਹੇ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਕਾਫੀ ਬੋਲਡ ਦ੍ਰਿਸ਼ਾਂ ਦੀ ਭਰਮਾਰ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਦੀ ਕਹਾਣੀ ਦੋ ਲੋਕਾਂ ਵਿਚਕਾਰ ਬੀਤੀ ਇਕ ਰਾਤ ਦੀ ਕਹਾਣੀ 'ਤੇ ਆਧਾਰਿਤ ਹੈ, ਜਿਸ ਦੌਰਾਨ ਦੋਹਾਂ ਵਿਚਕਾਰ ਸੰਬੰਧ ਬਣਦੇ ਹਨ ਅਤੇ ਇਸ ਤੋਂ ਬਾਅਦ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਜੈਸਮੀਨ ਡਿਸੂਜ਼ਾ ਦੀ ਇਸ ਫਿਲਮ 'ਚ ਸੰਨੀ ਲਿਓਨ ਨਾਲ ਅਦਾਕਾਰ ਤਨੁਜ ਵਿਰਵਾਨੀ ਮੁਖ ਕਿਰਦਾਰ ਨਿਭਾਅ ਰਹੇ ਹਨ। ਤਨੁਜ ਇਸ ਤੋਂ ਪਹਿਲਾਂ ਫਿਲਮ 'ਪੁਰਾਣੀ ਜੀਂਸ' ਅਤੇ 'ਲਵ ਯੂ ਸੋਨੀਓ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਹ ਫਿਲਮ 22 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਰਣਬੀਰ ਦੀ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੋਈ ਕਹਾਣੀ ਲੀਕ! (pics)
NEXT STORY