ਸੰਨੀ ਦਿਓਲ ਵਲੋਂ ਨਿਰਦੇਸ਼ਿਤ ਫਿਲਮ 'ਘਾਇਲ ਵਨਸ ਅਗੇਨ' ਇਕ ਐਕਸ਼ਨ ਡਰਾਮਾ ਫਿਲਮ ਹੈ ਅਤੇ 1990 ਦੀ ਸੁਪਰਹਿੱਟ ਫਿਲਮ 'ਘਾਇਲ' ਦਾ ਸੀਕਵਲ ਹੈ। ਫਿਲਮ ਦੀ ਕਹਾਣੀ ਵਿਚ ਹੁੰਦੀ ਸੱਚਾਈ ਦੀ ਜਿੱਤ ਨੂੰ ਦੇਖਦੇ ਹੋਏ ਐੱਸ. ਬੀ. ਐੱਸ. ਬਾਇਓਟੈੱਕ ਯੂਨਿਟ-2 ਨੇ ਆਪਣੇ ਸਰਵੋਤਮ ਪ੍ਰੋਡਕਟ ਆਯੁਰਵੈਦਿਕ 'ਡਾ. ਆਰਥੋ' ਤੇਲ ਤੇ ਕੈਪਸੂਲ ਨੂੰ ਫਿਲਮ ਦੀ ਪ੍ਰਮੋਸ਼ਨ ਲਈ ਚੁਣਿਆ ਹੈ। ਬੀਤੇ ਦਿਨੀਂ ਚੰਡੀਗੜ੍ਹ ਵਿਚ ਹੋਏ ਮੀਟ ਐਂਡ ਗ੍ਰੀਟ ਪ੍ਰੋਗਰਾਮ ਵਿਚ ਫਿਲਮ ਦੀ ਸਟਾਰਕਾਸਟ ਅਤੇ ਐੱਸ. ਬੀ. ਐੱਸ. ਬਾਇਓਟੈੱਕ ਯੂਨਿਟ-2 ਦੇ ਕੋ-ਫਾਊਂਡਰ ਡਾ. ਸੰਜੀਵ ਜੁਨੇਜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਫਿਲਮ ਦੀ ਕਾਮਯਾਬੀ ਅਤੇ ਚੰਗਾ ਬਿਜ਼ਨੈੱਸ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਹ ਫਿਲਮ ਦੀ ਪ੍ਰਮੋਸ਼ਨ ਕਰਨ ਨੂੰ ਇਸ ਲਈ ਮੰਨ ਗਏ ਕਿਉਂਕਿ ਫਿਲਮ ਵਿਚ ਅਜੇ ਮਹਿਰਾ (ਸੰਨੀ ਦਿਓਲ) ਨੇ ਸੱਚਾਈ ਦਾ ਸਾਥ ਦੇ ਕੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਇਹੀ ਭਰੋਸਾ ਉਨ੍ਹਾਂ ਦੇ ਸਟਾਰ ਬ੍ਰਾਂਡ 'ਡਾ. ਓਰਥੋ' ਉਤੇ ਉਸ ਦੇ ਗਾਹਕ ਕਰਦੇ ਹਨ। ਡਾ. ਆਰਥੋ ਤੇਲ ਬੇਸ਼ਕੀਮਤੀ 8 ਗੁਣਕਾਰੀ ਤੇਲਾਂ ਦੇ ਮਿਸ਼ਰਣ ਨਾਲ ਬਣਾਇਆ ਹੈ। ਆਯੁਰਵੈਦਿਕ ਹੋਣ ਕਾਰਨ ਇਸ ਦਾ ਪ੍ਰਭਾਵ ਲੰਮੇ ਸਮੇਂ ਤਕ ਰਹਿੰਦਾ ਹੈ।
'ਮਰਡਰ 4' 'ਚ ਨਜ਼ਰ ਆਉਣਗੇ ਇਮਰਾਨ ਹਾਸ਼ਮੀ, ਸ਼ੀਨਾ ਬੋਰਾ ਹੱਤਿਆ ਕਾਂਡ 'ਤੇ ਆਧਾਰਿਤ
NEXT STORY