ਮੁੰਬਈ- ਅਦਾਕਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਮੁੰਬਈ ਕਰੂਜ਼ ਡਰੱਗਸ ਮਾਮਲੇ 'ਚ ਆਰਥਰ ਰੋਡ ਜੇਲ੍ਹ 'ਚ ਬੰਦ ਹੈ। 26 ਅਕਤੂਬਰ ਭਾਵ ਅੱਜ ਆਰੀਅਨ ਦੀ ਜ਼ਮਾਨਤ ਪਟੀਸ਼ਨ 'ਤੇ ਬੰਬਈ ਹਾਈਕੋਰਟ ਅੱਜ ਸੁਣਵਾਈ ਕਰੇਗਾ। ਇਸ ਮਾਮਲੇ 'ਚ ਗ੍ਰਿਫਤਾਰ ਫੈਸ਼ਨ ਮਾਡਲ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ 'ਤੇ ਵੀ ਸੁਣਵਾਈ ਕਰੇਗਾ।
ਜਾਣਕਾਰੀ ਮੁਤਾਬਕ ਬੰਬਈ ਹਾਈਕੋਰਟ 'ਚ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ 57ਵੇਂ ਨੰਬਰ 'ਤੇ ਲਿਸਟਿਡ ਹੈ ਜਦੋਂਕਿ ਅਰਬਾਜ਼ ਮਰਚੈਂਟ ਦੀ ਜ਼ਮਾਨਤ ਪਟੀਸ਼ਨ ਨੂੰ 64ਵੇਂ ਨੰਬਰ 'ਤੇ ਲਿਸਟਿਡ ਕੀਤਾ ਗਿਆ ਹੈ। ਅਜਿਹੇ 'ਚ ਅੱਜ ਦਾ ਸ਼ਾਹਰੁਖ ਅਤੇ ਗੌਰੀ ਲਈ ਮੁੱਖ ਦਿਨ ਹੈ। ਹੁਣ ਦੇਖਣਾ ਹੈ ਕਿ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦੀ ਮੰਨਤ ਪੂਰੀ ਹੋਵੇਗੀ ਜਾਂ ਐੱਨ.ਸੀ.ਬੀ ਆਰੀਅਨ ਖ਼ਾਨ ਦੀ ਰਿਹਾਈ 'ਚ ਫਿਰ ਕੋਈ ਅੜਚਨ ਪਾਵੇਗੀ।
ਜੇਕਰ ਨਹੀਂ ਮਿਲੀ ਜ਼ਮਾਨਤ ਤਾਂ ਵਧੇਗੀ ਮੁਸ਼ਕਿਲ
ਜੇਕਰ ਅੱਜ ਉਸ ਨੂੰ ਜ਼ਮਾਨਤ ਨਹੀਂ ਮਿਲਦੀ ਹੈ ਤਾਂ ਮੁਸ਼ਕਿਲ ਵੱਧਦੀ ਦਿਖ ਰਹੀ ਹੈ। ਕੋਰਟ 29 ਅਕਤੂਬਰ ਸ਼ੁੱਕਰਵਾਰ ਤੱਕ ਖੁੱਲ੍ਹਿਆ ਹੈ। ਉਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੈ। ਫਿਰ ਦੀਵਾਲੀ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ। ਹਾਲਾਂਕਿ ਸ਼ਨੀਵਾਰ ਨੂੰ ਕੋਰਟ 'ਚ ਕੇਸ ਦੀ ਫਾਈਲਿੰਗ ਤਾਂ ਹੁੰਦੀ ਹੈ ਪਰ ਸੁਣਵਾਈ ਦਾ ਫ਼ੈਸਲਾ ਜੱਜ ਲਏ ਤਾਂ ਹੋ ਸਕਦਾ ਹੈ।
ਚਾਰ ਵਾਰ ਰੱਦ ਹੋ ਚੁੱਕੀ ਹੈ ਆਰੀਅਨ ਦੀ ਜ਼ਮਾਨਤ ਪਟੀਸ਼ਨ
ਸੈਸ਼ਨ ਕੋਰਟ ਲਗਭਗ 4 ਵਾਰ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਚੁੱਕਾ ਹੈ। ਐੱਨ.ਡੀ.ਪੀ.ਐੱਸ. ਕੋਰਟ ਨੇ 20 ਅਕਤੂਬਰ ਨੂੰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਆਰੀਅਨ ਖ਼ਾਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਦੀ ਅਗਵਾਈ 'ਚ ਉਨ੍ਹਾਂ ਦੀ ਟੀਮ ਹਾਈਕੋਰਟ ਪਹੁੰਚੀ।
ਐੱਨ.ਸੀ.ਬੀ. 'ਤੇ ਹੀ ਉਠ ਰਹੇ ਸਵਾਲ
ਦੂਜੇ ਪਾਸੇ ਹੁਣ ਇਸ ਮਾਮਲੇ 'ਚ ਐੱਨ.ਸੀ.ਬੀ. 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਐੱਨ.ਸੀ.ਬੀ. ਦੇ ਜੋਨਲ ਡਾਇਰੈਕਟਰ ਸਮੀਰ ਵਨਖੇਡੇ ਸੋਮਵਾਰ ਦੀ ਰਾਤ ਨੂੰ ਦਿੱਲੀ ਪਹੁੰਚੇ ਹਨ। ਵਾਨਖੇਡੇ 'ਤੇ ਆਰੀਅਨ ਖ਼ਾਨ ਨੂੰ ਛੱਡਣ ਲਈ ਉਗਾਹੀ ਦਾ ਦੋਸ਼ ਹੈ। ਆਰੀਅਨ ਨੂੰ ਗ੍ਰਿਫਤਾਰ ਕਰਵਾਉਣ ਵਾਲੇ Private Detective ਕਿਰਨ ਗੋਸਾਵੀ ਦੇ ਬਾਡੀਗਾਰਡ ਨੇ ਇਹ ਦਾਅਵਾ ਕੀਤਾ ਹੈ ਕਿ ਕਿਰਨ ਗੋਸਾਵੀ ਸ਼ਾਹਰੁਖ ਖ਼ਾਨ ਨਾਲ 25 ਕਰੋੜ ਰੁਪਏ ਦੀ ਡੀਲ ਕਰ ਰਹੇ ਸਨ ਜਿਸ 'ਚੋਂ 8 ਕਰੋੜ ਰੁਪਏ ਸਮੀਰ ਵਾਨਖੇਡੇ ਨੂੰ ਜਾਣੇ ਸਨ। ਕਿਰਨ ਗੋਸਾਵੀ ਦੇ ਇਸ ਬਾਡੀਗਾਰਡ ਨੂੰ ਐੱਨ.ਸੀ.ਬੀ. ਨੇ ਇਸ ਪੂਰੇ ਮਾਮਲੇ 'ਚ ਗਵਾਹ ਵੀ ਬਣਾਇਆ ਸੀ। ਅਜਿਹੇ 'ਚ ਕੇਸ ਦੇ ਹੀ ਇਕ ਗਵਾਹ ਦਾ ਇਹ ਬਿਆਨ ਪੂਰੇ ਮਾਮਲੇ ਨੂੰ ਪਲਟ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਟਾਰ ਕਿਡ ਨੂੰ 2 ਅਕਤੂਬਰ ਨੂੰ ਐੱਨ.ਸੀ.ਬੀ. ਨੇ ਮੁੰਬਈ ਕਰੂਜ਼ 'ਤੇ ਹੋ ਰਹੀ ਪਾਰਟੀ 'ਚ ਹੋਈ ਛਾਪੇਮਾਰੀ ਤੋਂ ਬਾਅਦ ਹਿਰਾਸਤ 'ਚ ਲਿਆ ਸੀ। ਦੋਸ਼ ਸੀ ਕਿ ਕਰੂਜ਼ 'ਤੇ ਡਰੱਗ ਪਾਰਟੀ ਹੋ ਰਹੀ ਸੀ। ਲੰਬੀ ਪੁੱਛਗਿੱਛ ਤੋਂ ਬਾਅਦ ਆਰੀਅਨ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਆਰੀਅਨ ਕੁਝ ਦਿਨ ਐੱਨ.ਸੀ.ਬੀ. ਦੀ ਹਿਰਾਸਤ 'ਚ ਰਹੇ ਅਤੇ 8 ਅਕਤੂਬਰ ਨੂੰ ਉਸ ਨੂੰ ਜੇਲ੍ਹ ਭੇਜਿਆ ਗਿਆ। ਕੋਰਟ ਨੇ 30 ਅਕਤੂਬਰ ਤੱਕ ਆਰੀਅਨ ਖ਼ਾਨ ਦੀ ਹਿਰਾਸਤ ਵਧਾ ਦਿੱਤੀ ਹੈ।
ਹਿਮਾਂਸ਼ੀ ਖੁਰਾਣਾ ਨੇ ਦੋ ਵੈੱਬ ਸੀਰੀਜ਼ ਨੂੰ ਮਾਰੀ ਠੋਕਰ, ਦੱਸਿਆ ਅਸ਼ਲੀਲ ਕਾਰਨ
NEXT STORY