ਮੁੰਬਈ- ਬਿੱਗ ਬੌਸ 18 ਫੇਮ ਅਦਾਕਾਰਾ Edin Rose ਨਾਲ ਮੁੰਬਈ 'ਚ ਬਦਸਲੂਕੀ ਕੀਤੀ ਗਈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਆਪਣੇ ਨਾਲ ਵਾਪਰੀ ਭਿਆਨਕ ਘਟਨਾ ਨੂੰ ਯਾਦ ਕਰਦਿਆਂ, Edin ਨੇ ਕਿਹਾ ਕਿ ਜਦੋਂ ਉਹ ਆਪਣੇ ਦੋਸਤ ਨਾਲ ਕਿਤੇ ਬਾਹਰ ਗਈ ਹੋਈ ਸੀ, ਤਾਂ ਇੱਕ ਸ਼ਰਾਬੀ ਉਸ ਦਾ ਪਿੱਛਾ ਕਰਦਾ ਸੀ। ਅਦਾਕਾਰਾ ਨੇ ਪੋਸਟ ਰਾਹੀਂ ਦੱਸਿਆ ਕਿ ਮੁੰਬਈ 'ਚ ਆਟੋ ਰਿਕਸ਼ਾ ਦੀ ਸਵਾਰੀ ਕਰਦੇ ਸਮੇਂ ਉਸ ਨੂੰ ਆਪਣੀ ਸੁਰੱਖਿਆ ਬਾਰੇ ਖ਼ਤਰਾ ਮਹਿਸੂਸ ਹੋਇਆ। ਜਿਸ ਕਾਰਨ ਉਸ ਨੂੰ ਜੁਹੂ ਪੁਲਸ ਸਟੇਸ਼ਨ ਦੇ ਨੇੜੇ ਆਟੋ ਰੋਕਣਾ ਪਿਆ ਤਾਂ ਜੋ ਪੁਲਸ ਇਸ ਮਾਮਲੇ 'ਚ ਕਾਰਵਾਈ ਕਰ ਸਕੇ।
ਇਹ ਵੀ ਪੜ੍ਹੋ- ਪਿਤਾ ਦੇ ਮੋਢੇ 'ਤੇ ਸਿਰ ਰੱਖ ਫੁੱਟ-ਫੁੱਟ ਕੇ ਰੋਈ ਮੋਨਾਲੀਸਾ, ਵੀਡੀਓ ਵਾਇਰਲ
Edin Rose ਨੇ ਆਪਣੀ ਸੁਣਾਈ ਆਪਬੀਤੀ
Edin ਲਿਖਿਆ, 'ਮੈਂ 2020 ਤੋਂ ਮੁੰਬਈ 'ਚ ਰਹਿ ਰਹੀ ਹਾਂ। ਮੈਨੂੰ ਅੱਜ ਤੱਕ ਇਸ ਸ਼ਹਿਰ 'ਚ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਹੋਇਆ। ਮੈਂ ਆਪਣੇ ਦੋਸਤ ਨਾਲ ਆਟੋ ਰਿਕਸ਼ਾ ਰਾਹੀਂ ਜੁਹੂ ਤੋਂ ਬਾਂਦਰਾ ਜਾ ਰਹੀ ਸੀ। ਮੈਂ ਮਾਸਕ ਪਾਇਆ ਹੋਇਆ ਸੀ ਤਾਂ ਜੋ ਕੋਈ ਮੈਨੂੰ ਪਛਾਣ ਨਾ ਸਕੇ। ਇੱਕ ਸ਼ਰਾਬੀ ਆਦਮੀ ਜੈਗੁਆਰ 'ਚ ਆਇਆ ਅਤੇ ਉਹ ਲਗਭਗ 20 ਮਿੰਟ ਲਗਾਤਾਰ ਸਾਡਾ ਪਿੱਛਾ ਕਰਦਾ ਰਿਹਾ। ਉਹ ਆਦਮੀ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਗਾਲ੍ਹਾਂ ਕੱਢ ਰਿਹਾ ਸੀ।Edin ਨੇ ਪੋਸਟ ਵਿੱਚ ਕਿਹਾ, “ਉਸ ਆਦਮੀ ਨੇ ਨਸ਼ੇ 'ਚ ਗੱਡੀ ਚਲਾ ਕੇ ਸੜਕ 'ਤੇ ਹਰ ਕਿਸੇ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਦਿੱਤਾ। ਉਸੇ ਸਮੇਂ, ਉਸ ਨੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਪਿੱਛੇ ਨਹੀਂ ਹਟੇਗਾ। ਭਾਵੇਂ ਅਸੀਂ ਉਸ ਦਾ ਚਿਹਰਾ ਅਤੇ ਕਾਰ ਦੀ ਨੰਬਰ ਪਲੇਟ ਕੈਮਰੇ 'ਚ ਰਿਕਾਰਡ ਕਰ ਲਈ, ਉਹ ਆਦਮੀ ਸਾਡਾ ਪਿੱਛਾ ਕਰਦਾ ਰਿਹਾ।

ਸੁਰੱਖਿਆ 'ਤੇ ਚੁੱਕਿਆ ਸਵਾਲ
ਔਰਤਾਂ ਦੀ ਸੁਰੱਖਿਆ 'ਤੇ ਸਵਾਲ ਉਠਾਉਂਦੇ ਹੋਏ, ਅਦਾਕਾਰਾ Edin Rose ਨੇ ਕਿਹਾ ਕਿ ਉਹ ਇਸ ਸਥਿਤੀ ਨਾਲ ਆਪਣੇ ਲਈ ਲੜਨ ਦੇ ਸਮਰੱਥ ਹੈ ਪਰ ਜੇ ਕੋਈ ਹੋਰ ਉਸ ਸਥਿਤੀ 'ਚ ਹੁੰਦਾ ਅਤੇ ਲੜ ਨਾ ਸਕਦਾ ਤਾਂ ਕੀ ਹੁੰਦਾ? ਅਦਾਕਾਰਾ ਨੇ ਲਿਖਿਆ, 'ਤੁਸੀਂ ਲੋਕ ਆਪਣੀਆਂ ਧੀਆਂ ਨੂੰ ਬਾਹਰ ਨਾ ਜਾਣ ਲਈ ਕਹਿਣ ਦੀ ਬਜਾਏ ਆਪਣੇ ਪੁੱਤਰਾਂ ਨੂੰ ਜਨਤਕ ਤੌਰ 'ਤੇ ਕਿਵੇਂ ਵਿਵਹਾਰ ਕਰਨਾ ਹੈ, ਇਹ ਕਿਉਂ ਨਹੀਂ ਸਿਖਾਉਂਦੇ?' ਤਾਂ ਜੋ ਅਸੀਂ ਸੁਰੱਖਿਅਤ ਮਹਿਸੂਸ ਕਰ ਸਕੀਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਬਾਦਲ ਦੀ ਧੀ ਦੇ ਵਿਆਹ ਦੀ ਪਾਰਟੀ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਦੇਖੋ ਤਸਵੀਰਾਂ
NEXT STORY