ਮੁੰਬਈ (ਬਿਊਰੋ)– ਭਾਰਤ ਦੇ ਸਭ ਤੋਂ ਪਿਆਰੇ ਮਨੋਰੰਜਨ ਸਥਾਨ ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਐਮਾਜ਼ੋਨ ਆਰੀਜਨਲ ਫ਼ਿਲਮ ‘ਡ੍ਰਾਈ ਡੇਅ’ ਦੇ ਗਲੋਬਲ ਪ੍ਰੀਮੀਅਰ ਦਾ ਐਲਾਨ ਕਰ ਦਿੱਤਾ ਹੈ। ਇਹ ਮਨਮੋਹਕ ਕਾਮੇਡੀ ਡਰਾਮਾ ਦੇਸ਼ ਦੇ ਕੇਂਦਰ ’ਚ ਸਥਿਤ ਹੈ, ਜਿਥੇ ਨਾਇਕ ਜਤਿੰਦਰ ਕੁਮਾਰ ਦਾ ਪਾਤਰ ‘ਗੰਨੂ’, ਜੋ ਕਿ ਇਕ ਛੋਟਾ ਜਿਹਾ ਗੁੰਡਾ ਹੈ, ਸਿਸਟਮ ਦੇ ਵਿਰੁੱਧ ਇਕ ਯਾਤਰਾ ’ਤੇ ਨਿਕਲਦਾ ਹੈ।
ਆਪਣੇ ਅਜ਼ੀਜ਼ਾਂ ਦਾ ਵਿਸ਼ਵਾਸ ਤੇ ਪਿਆਰ ਪ੍ਰਾਪਤ ਕਰਨ ਦੇ ਇਸ ਭਾਵਨਾਤਮਕ ਮਿਸ਼ਨ ਵਿਚਾਲੇ ‘ਗੰਨੂ’ ਨੂੰ ਨਾ ਸਿਰਫ਼ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਆਪਣੀ ਨਿੱਜੀ ਅਸੁਰੱਖਿਆ ਤੇ ਸ਼ਰਾਬ ਦੀਆਂ ਸਮੱਸਿਆਵਾਂ ਨਾਲ ਵੀ ਸੰਘਰਸ਼ ਕਰਨਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ
ਸੌਰਭ ਸ਼ੁਕਲਾ ਵਲੋਂ ਨਿਰਦੇਸ਼ਿਤ ਤੇ ਐਮਾ ਐਂਟਰਟੇਨਮੈਂਟ ਦੇ ਮੋਨੀਸ਼ਾ ਅਡਵਾਨੀ, ਮਧੂ ਭੋਜਵਾਨੀ ਤੇ ਨਿਖਿਲ ਅਡਵਾਨੀ ਵਲੋਂ ਨਿਰਮਿਤ ਇਸ ਫ਼ਿਲਮ ’ਚ ਜਤਿੰਦਰ ਕੁਮਾਰ, ਸ਼੍ਰੀਆ ਪਿਲਗਾਂਵਕਰ ਤੇ ਅੰਨੂ ਕਪੂਰ ਮੁੱਖ ਭੂਮਿਕਾਵਾਂ ’ਚ ਹਨ।
‘ਡ੍ਰਾਈ ਡੇਅ’ 22 ਦਸੰਬਰ ਨੂੰ 240 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜਾ ’ਚ ਡੱਬ ਦੇ ਨਾਲ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਪ੍ਰੀਮੀਅਰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।ਤ
ਹਿੱਟ ਸ਼ੋਅ ‘ਬਰੁਕਲਿਨ ਨਾਇਨ ਨਾਇਨ’ ਦੇ ਕੈਪਟਨ ਹੋਲਟ ‘ਆਂਦਰੇ ਬਰਾਊਗਰ’ ਦਾ ਦਿਹਾਂਤ
NEXT STORY