ਮੁੰਬਈ- ਬਾਲੀਵੁੱਡ ਅਦਾਕਾਰ ਹਰਸ਼ਵਰਧਨ ਰਾਣੇ ਅਤੇ ਪੰਜਾਬੀ ਫਿਲਮਾਂ ਦੀ ਸੁਪਰਸਟਾਰ ਸੋਨਮ ਬਾਜਵਾ ਦੀ ਫਿਲਮ 'ਇਕ ਦੀਵਾਨੇ ਕੀ ਦੀਵਾਨੀਅਤ' ਦਰਸ਼ਕਾਂ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾ ਚੁੱਕੀ ਹੈ। ਇਹ ਫਿਲਮ ਇੱਕ ਹਫਤੇ ਵਿੱਚ ਹਿੱਟ ਹੋਣ ਤੋਂ ਬਾਅਦ ਹੁਣ ਨਵੇਂ ਕਾਰਨਾਮੇ ਕਰ ਰਹੀ ਹੈ।ਫਿਲਮ 'ਇਕ ਦੀਵਾਨੇ ਕੀ ਦੀਵਾਨੀਅਤ' ਨੇ ਰਿਲੀਜ਼ ਦੇ 11ਵੇਂ ਦਿਨ ਬਾਕਸ ਆਫਿਸ 'ਤੇ ਵੱਡਾ ਪ੍ਰਦਰਸ਼ਨ ਕਰਦੇ ਹੋਏ, ਉਸ ਦੇ ਸਾਹਮਣੇ ਮੌਜੂਦ ਵੱਡੇ ਬਜਟ ਵਾਲੀ ਫਿਲਮ 'ਥਾਮਾ' ਨੂੰ ਕਮਾਈ ਦੇ ਮਾਮਲੇ ਵਿੱਚ ਪਛਾੜ ਦਿੱਤਾ ਹੈ।
11ਵੇਂ ਦਿਨ 'ਥਾਮਾ' ਨਾਲੋਂ ਜ਼ਿਆਦਾ ਕਮਾਈ
'ਏਕ ਦੀਵਾਨੇ' ਕੀ ਦੀਵਾਨਗੀ ਪ੍ਰਸ਼ੰਸਕਾਂ ਵਿੱਚ ਇਸ ਕਦਰ ਚੜ੍ਹ ਚੁੱਕੀ ਹੈ ਕਿ 11ਵੇਂ ਦਿਨ ਇਸ ਦੀ ਕਮਾਈ ਵਧਦੀ ਹੋਈ ਦਿਖ ਰਹੀ ਹੈ। ਸੈਕਨਿਲਕ (Sacnilk) ਦੇ ਅਨੁਸਾਰ ਫਿਲਮ ਨੇ 10 ਦਿਨਾਂ ਦੇ ਐਕਸਟੈਂਡਡ ਫਸਟ ਵੀਕ ਵਿੱਚ 55.15 ਕਰੋੜ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਸੀ। 11ਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ, ਸ਼ਾਮ 5:15 ਵਜੇ ਤੱਕ ਫਿਲਮ ਨੇ 1.04 ਕਰੋੜ ਰੁਪਏ ਕਮਾ ਲਏ ਹਨ। ਇਸ ਦੇ ਮੁਕਾਬਲੇ ਹੌਰਰ ਕਾਮੇਡੀ ਫਿਲਮ 'ਥਾਮਾ' ਨੇ 11ਵੇਂ ਦਿਨ ਸਿਰਫ 98 ਲੱਖ ਰੁਪਏ ਦਾ ਹੀ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ 'ਦੀਵਾਨੀਅਤ' ਦੀ ਕੁੱਲ ਕਲੈਕਸ਼ਨ ਹੁਣ 56.03 ਕਰੋੜ ਰੁਪਏ ਹੋ ਚੁੱਕੀ ਹੈ। ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਦਰਸ਼ਕ ਹੁਣ 'ਦੀਵਾਨੀਅਤ' ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ।
ਘੱਟ ਬਜਟ ਵਿੱਚ ਵੱਡਾ ਕਾਰੋਬਾਰ
'ਏਕ ਦੀਵਾਨੇ ਕੀ ਦੀਵਾਨੀਅਤ' ਦਾ ਬਜਟ ਕੋਈਮੋਈ ਦੇ ਅਨੁਸਾਰ ਸਿਰਫ 25 ਕਰੋੜ ਰੁਪਏ ਹੈ। ਘੱਟ ਬਜਟ ਵਾਲੀ ਇਸ ਫਿਲਮ ਨੇ 10 ਦਿਨਾਂ ਵਿੱਚ ਦੁਨੀਆ ਭਰ ਵਿੱਚ 75.40 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਕਮਾਈ ਦੀ ਇਸ ਰਫਤਾਰ ਨਾਲ ਇਹ ਫਿਲਮ ਬਹੁਤ ਜਲਦ ਸੁਪਰਹਿੱਟ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਸਕਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਮਿਲਾਪ ਜ਼ਾਵੇਰੀ ਨੇ ਕੀਤਾ ਹੈ।
ਵਰੁਣ ਧਵਨ ਸਟਾਰਰ ਫਿਲਮ "ਹੈ ਜਵਾਨੀ ਤੋਂ ਇਸ਼ਕ ਹੋਣਾ ਹੈ" ਜੂਨ 2026 'ਚ ਹੋਵੇਗੀ ਰਿਲੀਜ਼
NEXT STORY