ਮੁੰਬਈ- ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਨਵੇਂ ਸੀਜ਼ਨ ਦੇ ਲਾਂਚ ਤੋਂ ਪਹਿਲਾਂ ਸਮ੍ਰਿਤੀ ਈਰਾਨੀ ਅਤੇ ਪ੍ਰੋਡਿਊਸਰ ਏਕਤਾ ਕਪੂਰ ਨੇ ਉਦੈਪੁਰ ਕੋਲ ਨਾਥਦਵਾਰਾ ਮੰਦਰ ਵਿਚ ਦਰਸ਼ਨ ਕੀਤੇ। ਟੀਮ 29 ਜੁਲਾਈ ਯਾਨੀ ਅੱਜ ਰਾਤ 10 : 30 ਵਜੇ ਸਟਾਰ ਪਲੱਸ ’ਤੇ ਸ਼ਾਨਦਾਰ ਪ੍ਰੀਮੀਅਰ ਲਈ ਪੂਰੀ ਤਰ੍ਹਾਂ ਤਿਆਰ ਹੈ।
ਜਦੋਂ ਮੇਕਰਸ ਇਕ ਵਾਰ ਫਿਰ ਤੋਂ ਇੰਡੀਅਨ ਟੈਲੀਵਿਜ਼ਨ ਦੇ ਸਭ ਤੋਂ ਆਈਕੋਨਿਕ ਸ਼ੋਜ਼ ਵਿਚੋਂ ਇਕ ਨੂੰ ਲੈ ਕੇ ਆ ਰਹੇ ਹਨ ਤਾਂ ਏਕਤਾ ਅਤੇ ਸਮ੍ਰਿਤੀ ਦਾ ਨਾਥਦਵਾਰਾ ਮੰਦਰ ਜਾ ਕੇ ਆਸ਼ੀਰਵਾਦ ਲੈਣਾ ਇਸ ਸ਼ੋਅ ਨੂੰ ਉਨ੍ਹਾਂ ਦੇ ਡੂੰਘੇ ਭਾਵਨਾਤਮਕ ਅਤੇ ਆਤਮਕ ਜੋੜ ਨੂੰ ਦਿਖਾਉਂਦਾ ਹੈ। ਭਗਵਾਨ ਕ੍ਰਿਸ਼ਨ ਨਾਲ ਜੁੜੇ ਇਸ ਮੰਦਰ ’ਚ ਨਵੀਂ ਸ਼ੁਰੂਆਤ ਤੋਂ ਪਹਿਲਾਂ ਹਿੰਮਤ ਅਤੇ ਸਾਫ਼ ਸੋਚ ਲਈ ਲੋਕ ਜ਼ਰੂਰ ਜਾਂਦੇ ਹਨ।
ਏਕਤਾ ਅਤੇ ਸਮ੍ਰਿਤੀ ਲਈ ਅਜਿਹਾ ਪਲ ਹੈ, ਜਿੱਥੇ ਕਰੀਅਰ ਨੂੰ ਬਣਾਉਣ ਵਾਲੇ ਇਸ ਸ਼ੋਅ ਲਈ ਉਹ ਧੰਨਵਾਦ ਅਦਾ ਕਰ ਰਹੀਆਂ ਹਨ। ਇਸ ਵਾਰ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਸਿਰਫ ਕਹਾਣੀ ਨੂੰ ਅੱਗੇ ਵਧਾਉਣ ਦੀ ਗੱਲ ਨਹੀਂ ਹੈ, ਸਗੋਂ ਭਾਵਨਾਵਾਂ, ਸੰਸਕਾਰਾਂ ਅਤੇ ਕਿੱਸਿਆਂ ਨੂੰ ਦੁਬਾਰਾ ਮਹਿਸੂਸ ਕਰਨ ਦਾ ਮੌਕਾ ਹੈ, ਜੋ ਸ਼ੋਅ ਨੂੰ ਇਕ ਸੱਭਿਆਚਾਰਕ ਪਛਾਣ ਬਣਾ ਚੁੱਕੇ ਹਨ। ਜਿਵੇਂ-ਜਿਵੇਂ ਦਰਸ਼ਕ ਨਵੇਂ ਸੀਜ਼ਨ ਦੀ ਉਡੀਕ ਕਰ ਰਹੇ ਹਨ, ਮੰਦਰ ਦਰਸ਼ਨ ਇਸ ਸਫਰ ਨੂੰ ਹੋਰ ਵੀ ਭਾਵਨਾਤਮਕ ਬਣਾ ਦਿੰਦਾ ਹੈ, ਇਹ ਯਾਦ ਦਿਵਾਉਂਦੇ ਹੋਏ ਕਿ ਕੁਝ ਕਹਾਣੀਆਂ ਟੀ.ਵੀ. ਤੋਂ ਅੱਗੇ ਨਿਕਲ ਜਾਂਦੀਆਂ ਹਨ ਅਤੇ ਸਾਡੇ ਦਿਲਾਂ ਦੀਆਂ ਯਾਦਾਂ ਬਣ ਜਾਂਦੀਆਂ ਹਨ।
...ਤਾਂ ਇਸ ਕਾਰਨ ਆਮਿਰ ਖਾਨ ਦੇ ਘਰ ਪਹੁੰਚੇ ਸਨ IPS ਅਧਿਕਾਰੀ, ਅਸਲ ਵਜ੍ਹਾ ਆਈ ਸਾਹਮਣੇ
NEXT STORY