ਮੁੰਬਈ (ਬਿਊਰੋ)– ਕੰਟੈਂਟ ਕੁਈਨ ਏਕਤਾ ਕਪੂਰ ਤੇ ਕੁਈਨ ਕੰਗਨਾ ਰਣੌਤ ਅਗਲੀ ਫਿਅਰਲੈੱਸ ਰਿਅੈਲਿਟੀ ਸ਼ੋਅ ‘ਲੌਕ ਅੱਪ’ ਲਈ ਕਾਫ਼ੀ ਸੁਰਖੀਆਂ ਬਟੋਰ ਰਹੀਆਂ ਹਨ। ਇਹ ਆਪਣੀ ਤਰ੍ਹਾਂ ਦਾ ਇਕ ਅਜਿਹਾ ਅਨੋਖਾ ਰਿਐਲਿਟੀ ਸ਼ੋਅ ਹੋਣ ਜਾ ਰਿਹਾ ਹੈ, ਜਿਸ ਨੂੰ ਦਰਸ਼ਕਾਂ ਨੇ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।
ਅਜਿਹੇ ’ਚ ਰਿਲੀਜ਼ ਤੋਂ ਪਹਿਲਾਂ ਨਿਰਮਾਤਾ ਏਕਤਾ ਕਪੂਰ ਤੇ ਹੋਸਟ ਕੰਗਨਾ ਰਣੌਤ ਨੇ ਆਪਣੀ ਟੀਮ ਦੇ ਨਾਲ ਆਸ਼ੀਰਵਾਦ ਲੈਣ ਲਈ ਗੁਰਦੁਆਰਾ ਬੰਗਲਾ ਸਾਹਿਬ ਦਾ ਰੁਖ਼ ਕੀਤਾ ਹੈ।
ਏਕਤਾ ਕਪੂਰ ਨੇ ਹਮੇਸ਼ਾ ਭਾਰਤੀ ਟੈਲੀਵਿਜ਼ਨ ਇੰਡਸਟਰੀ ਲਈ ਕੁਝ ਨਵਾਂ ਤੇ ਵੱਖਰਾ ਕੰਟੈਂਟ ਪੇਸ਼ ਕੀਤਾ ਹੈ ਤੇ ਹੁਣ ਉਹ ਰਿਐਲਿਟੀ ਸ਼ੋਅ ‘ਲੌਕ ਅੱਪ’ ਦੇ ਨਾਲ ਆਪਣੀ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਹੈ, ਜਿਸ ਨੂੰ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਹੋਸਟ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਬੱਪੀ ਲਹਿਰੀ ਦੀ ਅੰਤਿਮ ਯਾਤਰਾ ਸ਼ੁਰੂ, ਲਾਸ ਏਂਜਲਸ ਤੋਂ ਪਰਿਵਾਰ ਸਣੇ ਮੁੰਬਈ ਪਹੁੰਚਿਆ ਪੁੱਤਰ
ਟੀਮ ਸ਼ੋਅ ਦੇ ਨਾਲ ਆਪਣਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਸ਼ੋਅ ਦੀ ਸਫਲ ਰਿਲੀਜ਼ ਯਕੀਨੀ ਕਰਨ ਲਈ ਟੀਮ ਨੇ ਆਸ਼ੀਰਵਾਦ ਲੈਣ ਲਈ ਦਿੱਲੀ ’ਚ ਗੁਰਦੁਆਰਾ ਬੰਗਲਾ ਸਾਹਿਬ ਦਾ ਦੌਰਾ ਕੀਤਾ ਹੈ। ਇਹ ਸ਼ੋਅ 27 ਫਰਵਰੀ, 2022 ਨੂੰ ਪ੍ਰੀਮੀਅਰ ਲਈ ਤਿਆਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤ ਆਉਣ ਲਈ ਐਲੀ ਅਵਰਾਮ ਨੇ ਲਾ ਦਿਤੀ ਸੀ ਪੂਰੀ ਜਮ੍ਹਾ ਪੂੰਜੀ, ਫ਼ਿਲਮ ਇੰਡਸਟਰੀ ’ਚ ਪੂਰੇ ਕੀਤੇ 10 ਸਾਲ
NEXT STORY