ਮੁੰਬਈ- ਬਿੱਗ ਬੌਸ ਓਟੀਟੀ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਆਪਣੇ ਸਪੱਸ਼ਟ ਬੋਲਣ ਵਾਲੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਯੂਟਿਊਬ 'ਤੇ ਉਸ ਦੇ ਵਲੌਗ ਅਤੇ ਪੋਡਕਾਸਟ ਦੀ ਵਿਆਪਕ ਚਰਚਾ ਹੈ ਪਰ ਇਸ ਵਾਰ ਉਹ ਵਿਵਾਦਾਂ 'ਚ ਘਿਰਿਆ ਹੋਇਆ ਹੈ। ਗਾਜ਼ੀਆਬਾਦ ਅਦਾਲਤ ਨੇ ਐਲਵਿਸ਼ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ। ਆਓ ਜਾਣਦੇ ਹਾਂ ਕਿਸ ਮਾਮਲੇ 'ਚ ਉਸ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਆਇਆ ਹੈ, ਕੀ ਹੈ ਪੂਰਾ ਮਾਮਲਾ?
ਇਹ ਵੀ ਪੜ੍ਹੋ-Hina Khan ਤੋਂ ਬਾਅਦ ਇਸ ਅਦਾਕਾਰ ਨੂੰ ਹੋਇਆ ਕੈਂਸਰ
ਕੀ ਹੈ ਦੋਸ਼?
ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੀਪਲ ਫਾਰ ਐਨੀਮਲਜ਼ (ਪੀਐਫਏ) ਦੇ ਮੈਂਬਰ ਸੌਰਭ ਗੁਪਤਾ ਨੇ ਐਫ.ਆਈ.ਆਰ. ਦਰਜ ਕਰਵਾਈ ਹੈ। ਉਸ ਨੇ ਐਲਵਿਸ਼ ਯਾਦਵ 'ਤੇ ਜ਼ਬਰਦਸਤੀ ਘਰ 'ਚ ਦਾਖਲ ਹੋਣ, ਧਮਕੀਆਂ ਦੇਣ ਅਤੇ ਉਸ ਦਾ ਪਿੱਛਾ ਕਰਨ ਦਾ ਦੋਸ਼ ਲਗਾਇਆ ਹੈ। ਸੌਰਭ ਕਹਿੰਦਾ ਹੈ ਕਿ ਉਸ ਨੂੰ ਐਲਵਿਸ਼ ਅਤੇ ਉਸ ਦੇ ਗਿਰੋਹ ਤੋਂ ਖ਼ਤਰਾ ਮਹਿਸੂਸ ਹੁੰਦਾ ਹੈ।
ਪੁਲਸ ਨੇ ਨਹੀਂ ਕੀਤੀ ਕਾਰਵਾਈ
ਸੌਰਭ ਗੁਪਤਾ ਨੇ ਐਲਵਿਸ਼ ਯਾਦਵ ਖ਼ਿਲਾਫ਼ ਗਾਜ਼ੀਆਬਾਦ ਦੇ ਨੰਦਗ੍ਰਾਮ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਸੌਰਭ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿੱਥੋਂ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਮੇਨਕਾ ਗਾਂਧੀ ਦੇ ਐਨ.ਜੀ.ਓ. ਪੀ.ਐਫ.ਏ. ਨਾਲ ਜੁੜੇ ਸੌਰਭ ਗੁਪਤਾ ਨੇ ਕਿਹਾ ਕਿ 10 ਮਈ, 2024 ਨੂੰ ਐਲਵਿਸ਼ ਯਾਦਵ ਅਤੇ ਉਸ ਦੇ ਦੋਸਤ 3-4 ਗੱਡੀਆਂ 'ਚ ਉਸ ਦਾ ਪਿੱਛਾ ਕਰ ਰਹੇ ਸਨ। ਆਪਣੀ ਜਾਨ ਬਚਾਉਣ ਲਈ, ਸੌਰਭ ਦੁਪਹਿਰ 1:30 ਵਜੇ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ 'ਚ ਗੌਰ ਕੈਸਕੇਡਸ ਸੋਸਾਇਟੀ 'ਚ ਦਾਖਲ ਹੋਇਆ।
ਇਹ ਵੀ ਪੜ੍ਹੋ-ਕੀ Barack Obama ਕਰ ਰਹੇ ਹਨ ਇਸ ਖੂਬਸੂਰਤ ਹਸੀਨਾ ਨੂੰ ਡੇਟ!
ਸੋਸ਼ਲ ਮੀਡੀਆ 'ਤੇ ਦਿੱਤੀਆਂ ਜਾ ਰਹੀਆਂ ਸਨ ਧਮਕੀਆਂ
ਸੌਰਭ ਗੁਪਤਾ ਦਾ ਦਾਅਵਾ ਹੈ ਕਿ ਐਲਵਿਸ਼ ਯਾਦਵ ਅਤੇ ਉਸ ਦਾ ਭਰਾ ਉਸਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦਿੰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਧਮਕੀਆਂ ਕਾਰਨ, ਉਸ ਨੇ ਕੁਝ ਮਹੀਨੇ ਪਹਿਲਾਂ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਦਿੱਤਾ ਸੀ। ਸੌਰਭ ਨੇ ਇਹ ਵੀ ਦੋਸ਼ ਲਗਾਇਆ ਕਿ ਐਲਵਿਸ਼ ਨੇ ਇੱਕ ਵੀਡੀਓ ਰਾਹੀਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਗਾਜ਼ੀਆਬਾਦ ਅਦਾਲਤ ਦੇ ਇਸ ਫੈਸਲੇ 'ਤੇ ਐਲਵਿਸ਼ ਯਾਦਵ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹੁਣ ਦੇਖਣਾ ਇਹ ਹੈ ਕਿ ਉਹ ਇਸ ਮਾਮਲੇ ਵਿੱਚ ਕੀ ਸਪੱਸ਼ਟੀਕਰਨ ਦਿੰਦਾ ਹੈ ਅਤੇ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਫ਼ ’ਤੇ ਹਮਲੇ ਦੇ ਦੋਸ਼ੀ ਸ਼ਰੀਫ਼ੁਲ ਦਾ ਪਿਤਾ ਆਇਆ ਸਾਹਮਣੇ, ਆਖੀ ਵੱਡੀ ਗੱਲ
NEXT STORY