ਮੁੰਬਈ- ਬਾਲੀਵੁੱਡ ਦੇ ਮਸ਼ਹੂਰ 'ਰੋਮਾਂਟਿਕ ਹੀਰੋ' ਇਮਰਾਨ ਹਾਸ਼ਮੀ ਇਨੀਂ ਦਿਨੀਂ ਆਪਣੀ ਪੇਸ਼ੇਵਰ ਵਚਨਬੱਧਤਾ ਕਾਰਨ ਸੁਰਖੀਆਂ ਵਿੱਚ ਹਨ। ਅਦਾਕਾਰ ਨੇ ਆਪਣੀ ਇੱਕ ਗੰਭੀਰ ਸਰਜਰੀ ਹੋਣ ਦੇ ਬਾਵਜੂਦ ਫਿਲਮ ਦੀ ਸ਼ੂਟਿੰਗ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ ਇਮਰਾਨ ਹਾਸ਼ਮੀ ਆਪਣੀ ਆਉਣ ਵਾਲੀ ਫਿਲਮ 'ਆਵਾਰਾਪਨ 2' ਦੀ ਸ਼ੂਟਿੰਗ ਰਾਜਸਥਾਨ ਵਿੱਚ ਕਰ ਰਹੇ ਸਨ। ਇੱਕ ਐਕਸ਼ਨ ਸੀਨ ਨੂੰ ਸ਼ੂਟ ਕਰਦੇ ਸਮੇਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੇਟ ਦੇ ਟਿਸ਼ੂ ਫਟ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਰਜਰੀ ਕਰਵਾਉਣੀ ਪਈ।
ਟੀਮ ਦੇ ਨੁਕਸਾਨ ਨੂੰ ਰੋਕਣ ਲਈ ਲਿਆ ਵੱਡਾ ਫੈਸਲਾ
ਸਰਜਰੀ ਸਫਲ ਰਹੀ ਹੈ ਅਤੇ ਡਾਕਟਰਾਂ ਨੇ ਅਦਾਕਾਰ ਨੂੰ ਕੁਝ ਦਿਨਾਂ ਲਈ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਸੀ। ਹਾਲਾਂਕਿ, ਇਮਰਾਨ ਹਾਸ਼ਮੀ ਨੇ ਸ਼ੂਟਿੰਗ ਦੇ ਸ਼ੈਡਿਊਲ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਸੈੱਟ 'ਤੇ ਵਾਪਸ ਆਉਣ ਦਾ ਫੈਸਲਾ ਕੀਤਾ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਵਜ੍ਹਾ ਕਰਕੇ ਫਿਲਮ ਦੀ ਪੂਰੀ ਪ੍ਰੋਡਕਸ਼ਨ ਟੀਮ ਨੂੰ ਕੋਈ ਆਰਥਿਕ ਨੁਕਸਾਨ ਹੋਵੇ।
18 ਸਾਲ ਬਾਅਦ ਆ ਰਿਹਾ ਹੈ ਸੀਕੁਅਲ
ਫਿਲਮ 'ਆਵਾਰਾਪਨ 2' ਸਾਲ 2007 ਵਿੱਚ ਆਈ ਸੁਪਰਹਿੱਟ ਫਿਲਮ 'ਆਵਾਰਾਪਨ' ਦਾ ਅਧਿਕਾਰਤ ਸੀਕੁਅਲ ਹੈ। ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ, ਜਿਸ ਕਾਰਨ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿੱਚ ਇਮਰਾਨ ਦੇ ਨਾਲ ਦਿਸ਼ਾ ਪਾਟਨੀ ਵੀ ਨਜ਼ਰ ਆਵੇਗੀ।
ਭੱਟ ਜੋੜੇ ਨੂੰ ਨਹੀਂ ਮਿਲੀ ਰਾਹਤ, ਹੁਣ ਭਲਕੇ ਹੋਵੇਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ
NEXT STORY