ਮੁੰਬਈ (ਬਿਊਰੋ)– ਇਰੋਸ ਐੱਸ. ਟੀ. ਐਕਸ. ਗਲੋਬਲ ਕਾਰਪੋਰੇਸ਼ਨ (ਐੱਨ. ਵਾਈ. ਐੱਸ. ਈ. : ਇਰੋਸ) ਇਕ ਵਿਸ਼ਵ ਪ੍ਰਸਿੱਧ ਮਨੋਰੰਜਨ ਕੰਪਨੀ ਹੈ, ਜੋ ਦੁਨੀਆ ਭਰ ਦੇ ਸਿਨੇਮਾਘਰਾਂ ਤੇ ਓ. ਟੀ. ਟੀ. ਵਰਗੇ ਕਈ ਫਾਰਮੇਟਸ ’ਚ ਦੁਨੀਆ ਭਰ ਦੇ ਦਰਸ਼ਕਾਂ ਲਈ ਫਿਲਮਾਂ, ਡਿਜੀਟਲ ਕੰਟੈਂਟ ਤੇ ਸੰਗੀਤ ਦਾ ਸਹਿ-ਨਿਰਮਾਣ ਤੇ ਵੰਡ ਕਰਦੀ ਹੈ। ਇਰੋਸ ਦਰਸ਼ਕਾਂ ਲਈ ਵੱਖ-ਵੱਖ ਕਹਾਣੀਆਂ ਪੇਸ਼ ਕਰਨ ਹਿੱਤ 40 ਸਾਲਾਂ ਤੋਂ ਵੱਧ ਦੀ ਖੁਸ਼ਹਾਲ ਵਿਰਾਸਤ ਨਾਲ ਸ਼ਾਨਦਾਰ ਤੇ ਮਨੋਰੰਜਕ ਕੰਟੈਂਟ ਪੇਸ਼ ਕਰਨ ’ਚ ਸਭ ਤੋਂ ਅੱਗੇ ਰਿਹਾ ਹੈ।
ਕੰਪਨੀ ਦੇ ਓ. ਟੀ. ਟੀ. ਪਲੇਟਫਾਰਮ ਇਰੋਸ ਨਾਓ ਦੇ ਕੋਲ ਹਿੰਦੀ ਤੇ ਖੇਤਰੀ ਭਾਸ਼ਾਵਾਂ ’ਚ 12 ਹਜ਼ਾਰ ਤੋਂ ਵੱਧ ਫਿਲਮਾਂ ਦੇ ਅਧਿਕਾਰ ਹਨ ਤੇ 196.8 ਮਿਲੀਅਨ ਰਜਿਸਟਰਡ ਦਰਸ਼ਕ ਤੇ 29.3 ਮਿਲੀਅਨ ਭੁਗਤਾਨ ਕਰਨ ਵਾਲੇ ਸਬਸਕ੍ਰਾਈਬਰਜ਼ ਹਨ। ਕਿਸੇ ਭਾਰਤੀ ਕੰਪਨੀ ਲਈ ਅੰਤਰਰਾਸ਼ਟਰੀ ਪੱਧਰ ’ਤੇ ਇੰਨਾ ਵੱਡਾ ਨਾਂ ਬਣਾਉਣਾ ਮਾਣ ਵਾਲੀ ਗੱਲ ਹੈ। ਮਨੋਰੰਜਨ ਜਗਤ ’ਚ 40 ਸਾਲ ਪੂਰੇ ਕਰਨ ਦੇ ਇਸ ਮੌਕੇ ਨੂੰ ਦਰਸਾਉਂਦਿਆਂ ਇਰੋਸ ਨੇ ਇਕ ਟਵੀਟ ਵੀ ਸ਼ੇਅਰ ਕੀਤਾ ਹੈ।
ਇਰੋਸ ਐੱਸ. ਟੀ. ਐਕਸ. ਗਲੋਬਲ ਨੇ ਦੁਰਦਰਸ਼ੀ ਨਿਰਦੇਸ਼ਕਾਂ ਜਿਵੇਂ ਅਨੁਰਾਗ ਕਸ਼ਯਪ, ਅਯਾਨ ਮੁਖਰਜੀ, ਇਮਤਿਆਜ਼ ਅਲੀ, ਰੋਹਿਤ ਸ਼ੈੱਟੀ ਤੇ ਹੋਰਨਾਂ ਸ਼ਾਨਦਾਰ ਨਿਰਦੇਸ਼ਕਾਂ ਨਾਲ ਸਹਿਯੋਗ ਕਰਕੇ ਲਗਾਤਾਰ ਸ਼ਾਨਦਾਰ ਕੰਟੈਂਟ ਪੇਸ਼ ਕਰਨਾ ਯਕੀਨੀ ਕੀਤਾ ਹੈ। ‘ਰਾਕਸਟਾਰ’ ਤੋਂ ਲੈ ਕੇ ‘ਬਾਜੀਰਾਓ ਮਸਤਾਨੀ’, ‘ਦੇਵਦਾਸ’ ਤੋਂ ਲੈ ਕੇ ‘ਦ੍ਰਿਸ਼ਯਮ’ ਤਕ ਇਰੋਸ ਨੇ ਹਰ ਸ਼ੈਲੀ ’ਚ ਹਿੱਟ ਫਿਲਮਾਂ ਦਿੱਤੀਆਂ ਹਨ। ਇਹ ਲਿਸਟ ਦੁਨੀਆ ਭਰ ਦੇ ਲੱਖਾਂ ਦਰਸ਼ਕਾਂ ਲਈ ਅੰਤਹੀਣ ਹੈ, ਜੋ ਤਾਜ਼ਾ ਮਨੋਰੰਜਕ ਕੰਟੈਂਟ ਦਾ ਆਨੰਦ ਲੈਂਦੇ ਹਨ।
ਗਿੱਪੀ ਗਰੇਵਾਲ ਤੇ ਗੁਰਲੇਜ ਅਖਤਰ ਦੀ ‘ਸੋਨੇ ਦੀ ਡੱਬੀ’ ਦਰਸ਼ਕਾਂ ਵਲੋਂ ਕੀਤੀ ਜਾ ਰਹੀ ਹੈ ਖੂਬ ਪਸੰਦ (ਵੀਡੀਓ)
NEXT STORY