ਮੁੰਬਈ (ਬਿਊਰੋ)– ਧਰਮਿੰਦਰ ਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਨੇ 29 ਜੂਨ, 2012 ਨੂੰ ਵਪਾਰੀ ਭਰਤ ਤਖਤਾਨੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀਆਂ ਦੋ ਧੀਆਂ ਹਨ ਰਾਧਿਆ ਤਖਤਾਨੀ ਤੇ ਮਿਰਾਇਆ ਤਖਤਾਨੀ। ਪਿਛਲੇ ਕੁਝ ਸਮੇਂ ਤੋਂ ਈਸ਼ਾ ਭਰਤ ਤੋਂ ਵੱਖ ਹੋਣ ਦੀਆਂ ਅਫਵਾਹਾਂ ਨੂੰ ਲੈ ਕੇ ਸੁਰਖ਼ੀਆਂ ’ਚ ਹੈ ਪਰ ਉਨ੍ਹਾਂ ਨੇ ਇਸ ਚਰਚਾ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹਾਲਾਂਕਿ ਇਸ ਸਭ ਦੇ ਵਿਚਕਾਰ ਈਸ਼ਾ ਦਿਓਲ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਵਿਆਹ ਦੇ 12 ਸਾਲਾਂ ਬਾਅਦ ਈਸ਼ਾ ਦਿਓਲ ਤੇ ਭਰਤ ਤਖਤਾਨੀ ਦੇ ਰਿਸ਼ਤੇ ’ਚ ਤਰੇੜ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਖ਼ਬਰਾਂ ਹਨ ਕਿ ਦੋਵਾਂ ਦੇ ਰਿਸ਼ਤੇ ਵਿਗੜ ਗਏ ਹਨ ਤੇ ਜਲਦ ਹੀ ਉਨ੍ਹਾਂ ਦਾ ਤਲਾਕ ਹੋ ਸਕਦਾ ਹੈ। ਇਸ ਦਾ ਕਾਰਨ ਭਰਤ ਦੀ ਜ਼ਿੰਦਗੀ ’ਚ ਕਿਸੇ ਹੋਰ ਦੀ ਐਂਟਰੀ ਨੂੰ ਦੱਸਿਆ ਜਾਂਦਾ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਪੱਖ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਤਲਾਕ ਦੀਆਂ ਖ਼ਬਰਾਂ ਵਿਚਾਲੇ ਈਸ਼ਾ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ’ਚ ਸ਼ੱਕ ਹੋਰ ਡੂੰਘਾ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ਦਾ ਟਰੇਲਰ ਦੇਖ ਭੜਕੇ ਪਾਕਿਸਤਾਨੀ ਕਲਾਕਾਰ, ਦੋਵਾਂ ਦੇਸ਼ਾਂ ਵਿਚਾਲੇ ਨਫ਼ਰਤ ਫੈਲਾਉਣ ਦੀ ਆਖੀ ਗੱਲ
ਦਰਅਸਲ ਈਸ਼ਾ ਦਿਓਲ ਨੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਪਹਿਲੀ ਫ਼ਿਲਮ ‘ਕੋਈ ਮੇਰੇ ਦਿਲ ਸੇ ਪੂਛੇ’ ਦੇ ਗੀਤ ‘ਲਪਕ ਝਪਕ’ ’ਤੇ ਡਾਂਸ ਕਰਦਿਆਂ ਖ਼ੁਦ ਦੀ ਇਕ ਵੀਡੀਓ ਸਾਂਝੀ ਕੀਤੀ। ਜਿਵੇਂ ਹੀ ਲੋਕਾਂ ਨੇ ਕੈਪਸ਼ਨ ਪੜ੍ਹੀ ਤਾਂ ਉਨ੍ਹਾਂ ਦੇ ਤਲਾਕ ਦੀ ਖ਼ਬਰ ਕਈ ਲੋਕਾਂ ਦੇ ਦਿਮਾਗ ’ਚ ਆਉਣ ਲੱਗੀ। ਇਸ ਨੂੰ ਸ਼ੇਅਰ ਕਰਦਿਆਂ ਈਸ਼ਾ ਨੇ ਲਿਖਿਆ, ‘‘ਕਦੇ-ਕਦੇ ਤੁਹਾਨੂੰ ਛੱਡ ਦੇਣਾ ਪੈਂਦਾ ਹੈ ਤੇ ਆਪਣੇ ਦਿਲ ਦੀ ਧੜਕਣ ’ਤੇ ਨੱਚਣਾ ਪੈਂਦਾ ਹੈ। ਮੇਰੀ ਪਹਿਲੀ ਫ਼ਿਲਮ ਤੇ 18 ਸਾਲ ਦੀ ਉਮਰ ਦੀ ਯਾਦ।’’
ਉਸ ਨੇ ਅੱਗੇ ਲਿਖਿਆ, ‘‘ਪਿਛਲੇ ਵੀਰਵਾਰ 11/1, ਮੇਰੀ ਪਹਿਲੀ ਫ਼ਿਲਮ ਦੇ 23 ਸਾਲ ਪੂਰੇ ਹੋ ਗਏ ਤੇ ਮੈਂ ਉਦੋਂ ਇਕ ਪੋਸਟ ਕਰਨ ਤੋਂ ਖੁੰਝ ਗਈ। ਇਹ ਫ਼ਿਲਮ ਹਮੇਸ਼ਾ ਯਾਦ ਰੱਖੀ ਜਾਂਦੀ ਹੈ ਕਿਉਂਕਿ ਇਹ ਮੇਰੀ ਪਹਿਲੀ ਫ਼ਿਲਮ ਹੈ।’’
ਈਸ਼ਾ ਦਿਓਲ ਤੇ ਭਰਤ ਤਖਤਾਨੀ ਸੋਸ਼ਲ ਮੀਡੀਆ ’ਤੇ ਇਕ-ਦੂਜੇ ’ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਦੋਵਾਂ ਨੇ ਜਨਤਕ ਤੌਰ ’ਤੇ ਆਉਣਾ ਬੰਦ ਕਰ ਦਿੱਤਾ ਹੈ ਤੇ ਇਕੱਠੇ ਨਜ਼ਰ ਨਹੀਂ ਆਏ। ਭਰਤ ਹੇਮਾ ਮਾਲਿਨੀ ਦੇ 75ਵੇਂ ਜਨਮਦਿਨ ਦੇ ਜਸ਼ਨ ਤੋਂ ਗਾਇਬ ਸੀ। ਤੁਹਾਨੂੰ ਦੱਸ ਦੇਈਏ ਕਿ ਈਸ਼ਾ ਤੇ ਭਰਤ ਦੇ ਵੱਖ ਹੋਣ ਦੀ ਅਫਵਾਹ ਇਕ ਵਾਇਰਲ Reddit ਪੋਸਟ ਦੇ ਕਾਰਨ ਸ਼ੁਰੂ ਹੋਈ ਸੀ। ਜਿਸ ’ਚ ਦੱਸਿਆ ਗਿਆ ਕਿ ਕਿਵੇਂ ਈਸ਼ਾ ਦਿਓਲ ਦੇ ਪਤੀ ਭਰਤ ਤਖਤਾਨੀ ਨੇ ਉਸ ਨਾਲ ਧੋਖਾ ਕੀਤਾ। ਪੋਸਟ ’ਚ ਇਕ ਯੂਜ਼ਰ ਨੇ ਦਾਅਵਾ ਕੀਤਾ ਕਿ ਉਸ ਨੇ ਭਰਤ ਨੂੰ ਆਪਣੀ ਕਥਿਤ ਪ੍ਰੇਮਿਕਾ ਨਾਲ ਬੈਂਗਲੁਰੂ ’ਚ ਇਕ ਪੇਡ ਪਾਰਟੀ ’ਚ ਦੇਖਿਆ। ਯੂਜ਼ਰ ਨੇ ਦੱਸਿਆ ਕਿ ਉਹ ਬੈਂਗਲੁਰੂ ’ਚ ਰਹਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿੱਕੀ ਜੈਨ ਨੇ ਮੰਨਾਰਾ ਚੋਪੜਾ ’ਤੇ ਕੀਤੀ ਗੰਦੀ ਟਿੱਪਣੀ, ਕਿਹਾ– ‘ਮੁਨੱਵਰ ਦੀ ਗੋਦ ’ਚ ਬੈਠੀ...’
NEXT STORY