ਮੁੰਬਈ (ਬਿਊਰੋ) - ਲੋਕ ਸਭਾ ਚੋਣਾਂ 2024 ਦੇ ਵਿਚਕਾਰ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨਾਲ ਸਬੰਧਿਤ ਇੱਕ ਕਥਿਤ ਐਕਸ-ਪੋਸਟ ਦਾ ਇੱਕ ਸਕ੍ਰੀਨਸ਼ੌਟ ਵਾਇਰਲ ਹੋ ਰਿਹਾ ਹੈ। ਇਸ 'ਤੇ ਲਿਖਿਆ ਹੈ, 'Next PM Rahul Gandhi Confirm'(ਅਗਲਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਪੱਕਾ)। ਸੋਸ਼ਲ ਮੀਡੀਆ 'ਤੇ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਸ਼ਾਹਰੁਖ ਖ਼ਾਨ ਨੇ ਇਹ ਵੀ ਕਿਹਾ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨਗੇ।
BOOM ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਸਕ੍ਰੀਨਸ਼ਾਟ ਪੂਰੀ ਤਰ੍ਹਾਂ ਫਰਜ਼ੀ ਹੈ। ਸ਼ਾਹਰੁਖ ਖ਼ਾਨ ਨੇ ਆਪਣੇ ਐਕਸ ਅਕਾਊਂਟ ਤੋਂ ਅਜਿਹੀ ਕੋਈ ਪੋਸਟ ਨਹੀਂ ਕੀਤੀ ਹੈ।
ਇਕ ਐਕਸ ਯੂਜ਼ਰ ਨੇ ਲਿਖਿਆ, 'ਹੁਣ ਤਾਂ ਸ਼ਾਹਰੁਖ ਖ਼ਾਨ ਨੇ ਵੀ ਕਿਹਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ।'
(ਆਰਕਾਈਵ ਲਿੰਕ)
ਤੱਥ ਜਾਂਚ
BOOM ਨੇ ਸ਼ਾਹਰੁਖ ਖ਼ਾਨ ਦੀ ਖੋਜ ਕੀਤੀ ਸ਼ਾਹਰੁਖ ਦੀ ਆਖਰੀ ਪੋਸਟ 29 ਮਈ 2024 ਦੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ 'ਕੋਲਕਾਤਾ ਨਾਈਟ ਰਾਈਡਰਜ਼' ਟੀਮ ਨੂੰ IPL 2024 ਜਿੱਤਣ ਲਈ ਵਧਾਈ ਦਿੱਤੀ ਸੀ।
(ਆਰਕਾਈਵ ਲਿੰਕ)
ਇਸ ਤੋਂ ਬਾਅਦ ਅਸੀਂ ਸੋਸ਼ਲ ਬਲੇਡ ਟੂਲ 'ਤੇ ਸ਼ਾਹਰੁਖ ਖ਼ਾਨ ਦੇ ਐਕਸ ਅਕਾਊਂਟ ਦੀ ਜਾਂਚ ਕੀਤੀ। ਇਸ ਹਿਸਾਬ ਨਾਲ ਉਨ੍ਹਾਂ ਨੇ ਮਈ ਮਹੀਨੇ 'ਚ ਸਿਰਫ਼ 2 ਪੋਸਟਾਂ ਹੀ ਕੀਤੀਆਂ ਸਨ। ਸੋਸ਼ਲ ਬਲੇਡ ਇੱਕ ਸੋਸ਼ਲ ਮੀਡੀਆ ਪ੍ਰੋਫਾਈਲ ਵਿਸ਼ਲੇਸ਼ਣਾਤਮਕ ਸਾਧਨ ਹੈ। ਇਸ ਦੀ ਮਦਦ ਨਾਲ ਡਿਲੀਟ ਕੀਤੀਆਂ ਪੋਸਟਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਸ਼ਾਹਰੁਖ ਖ਼ਾਨ ਦੇ ਐਕਸ ਹੈਂਡਲ 'ਤੇ ਵੀ ਮਈ ਮਹੀਨੇ ਲਈ ਸਿਰਫ਼ 2 ਪੋਸਟਾਂ ਮਿਲੀਆਂ ਹਨ। 18 ਮਈ 2024 ਨੂੰ ਕੀਤੀ ਗਈ, ਦੂਜੀ ਪੋਸਟ (ਆਰਕਾਈਵ ਲਿੰਕ) 'ਚ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਹੋਰ ਕੋਈ ਪੋਸਟ ਨਹੀਂ ਸਾਂਝੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2024 ਲਈ 20 ਮਈ ਨੂੰ ਮੁੰਬਈ 'ਚ ਵੋਟਿੰਗ ਸੀ, ਜਿਸ ਦੇ ਮੱਦੇਨਜ਼ਰ ਸ਼ਾਹਰੁਖ ਨੇ ਇਹ ਪੋਸਟ ਕੀਤਾ ਸੀ। ਸੋਸ਼ਲ ਬਲੇਡ ਦੇ ਨਤੀਜਿਆਂ ਨੂੰ ਸ਼ਾਹਰੁਖ ਦੇ ਐਕਸ ਅਕਾਊਂਟ ਤੋਂ ਕੀਤੀਆਂ ਪੋਸਟਾਂ ਨਾਲ ਮੇਲਣ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਪੋਸਟ ਡਿਲੀਟ ਨਹੀਂ ਕੀਤੀ ਗਈ ਹੈ।
ਇਸ ਤੋਂ ਬਾਅਦ ਅਸੀਂ ਐਕਸ 'ਤੇ ਐਡਵਾਂਸ ਖੋਜ ਰਾਹੀਂ ਜਾਂਚ ਕੀਤੀ। ਸਾਨੂੰ ਉਸ ਪੋਸਟ ਦਾ ਕੋਈ ਜਵਾਬ ਨਹੀਂ ਮਿਲਿਆ ਜੋ ਡਿਲੀਟ ਕੀਤੀਆਂ ਗਈਆਂ ਪੋਸਟਾਂ ਨੂੰ ਦਰਸਾਉਂਦਾ ਹੋਵੇ। ਜਿਵੇਂ ਕਿ X 'ਤੇ ਕਿਸੇ ਪੋਸਟ ਨੂੰ ਮਿਟਾਉਣ ਤੋਂ ਬਾਅਦ ਉਸ ਪੋਸਟ 'ਤੇ ਕੀਤੇ ਜਵਾਬ ਦਿਖਾਏ ਜਾਂਦੇ ਹਨ। ਇਸ ਤੋਂ ਇਲਾਵਾ ਅਸੀਂ ਇਸ ਦਾਅਵੇ ਸਬੰਧੀ ਮੀਡੀਆ ਰਿਪੋਰਟਾਂ ਦੀ ਵੀ ਖੋਜ ਕੀਤੀ ਪਰ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਜੇਕਰ ਸ਼ਾਹਰੁਖ ਖ਼ਾਨ ਨੇ ਕਿਸੇ ਦਾ ਸਾਥ ਦਿੱਤਾ ਹੁੰਦਾ ਤਾਂ ਇਹ ਵੱਡੀ ਖ਼ਬਰ ਹੋਣੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਲਈ ਮੁਕੇਸ਼ ਅੰਬਾਨੀ ਨੇ ਕਿਰਾਏ 'ਤੇ ਲਿਆ ਪੂਰਾ ਸ਼ਹਿਰ!
NEXT STORY