ਨਵੀਂ ਦਿੱਲੀ - ਲੋਕ ਸਭਾ ਚੋਣਾਂ 2024 ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਉਹ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਇਕ ਨੌਜਵਾਨ ਨਾਲ ਖੜ੍ਹਿਆ ਹੈ। ਯੂਜ਼ਰਸ ਇਸ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਤਸਵੀਰ 'ਚ ਜੈ ਸ਼ਾਹ ਦੇ ਬੇਟੇ ਅਤੇ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਜ਼ਰ ਆ ਰਹੇ ਹਨ। ਇਸ ਦੇ ਜ਼ਰੀਏ ਯੂਜ਼ਰਸ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਤਸਵੀਰ 'ਚ ਉਰਵਸ਼ੀ ਰੌਤੇਲਾ ਦਾ ਭਰਾ ਯਸ਼ਰਾਜ ਰੌਤੇਲਾ ਜੈ ਸ਼ਾਹ ਨਾਲ ਖੜ੍ਹਾ ਹੈ। ਇਹ ਤਸਵੀਰ ਏਸ਼ੀਆ ਕੱਪ 'ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਲਈ ਗਈ ਸੀ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਪੁੱਤਰ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ।
ਕੀ ਹੈ ਵਾਇਰਲ ਪੋਸਟ
ਫੇਸਬੁੱਕ ਯੂਜ਼ਰ Bilal Khan ਨੇ 28 ਮਈ ਨੂੰ ਤਸਵੀਰ (ਆਰਕਾਈਵ ਲਿੰਕ) ਸ਼ੇਅਰ ਕੀਤੀ ਅਤੇ ਲਿਖਿਆ, ''ਇਹ ਖ਼ਾਸ ਤਸਵੀਰ ਚੋਣਾਂ ਦੌਰਾਨ ਦੇਸ਼ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਚੋਣਾਂ ਦੌਰਾਨ ਪਾਕਿਸਤਾਨ ਖ਼ਿਲਾਫ਼ ਭੜਾਸ ਕੱਢਣ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਅਤੇ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਪੁੱਤਰ ਦੁਬਈ 'ਚ ਇਕੱਠੇ ਫੋਟੋਸ਼ੂਟ ਕਰਵਾ ਰਹੇ ਹਨ ਅਤੇ ਇੱਥੇ ਅਮਿਤ ਸ਼ਾਹ ਹਿੰਦੂ-ਮੁਸਲਿਮ ਦਾ ਕਿਰਦਾਰ ਨਿਭਾਅ ਰਹੇ ਹਨ। ਮੋਦੀ ਅਤੇ ਅਮਿਤ ਸ਼ਾਹ ਜਨਤਾ ਨੂੰ ਮੂਰਖ ਬਣਾਉਂਦੇ ਹਨ।
ਐਕਸ ਯੂਜ਼ਰ Lautan Ram Nishad (ਆਰਕਾਈਵ ਲਿੰਕ) ਨੇ ਵੀ ਇਸੇ ਦਾਅਵੇ ਨਾਲ ਵਾਇਰਲ ਤਸਵੀਰ ਪੋਸਟ ਕੀਤੀ ਹੈ।
ਜਾਂਚ
ਅਸੀਂ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਵਾਇਰਲ ਤਸਵੀਰ ਨੂੰ ਸਰਚ ਕੀਤਾ। ਇਸ ਤਸਵੀਰ ਦੀ ਵਰਤੋਂ 1 ਸਤੰਬਰ 2022 ਨੂੰ ਜੈ ਟੀਵੀ ਨਾਮ ਦੀ ਇੱਕ ਵੈਬਸਾਈਟ 'ਤੇ ਇੱਕ ਖ਼ਬਰ 'ਚ ਕੀਤੀ ਗਈ ਸੀ। ਇਸ 'ਚ ਲਿਖਿਆ ਗਿਆ ਸੀ ਕਿ ਭਾਰਤ-ਪਾਕਿਸਤਾਨ ਏਸ਼ੀਆ ਕੱਪ ਮੈਚ 'ਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਮੌਜੂਦ ਸੀ। ਉਹ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨਾਲ ਮੈਚ ਦੇਖਦੇ ਨਜ਼ਰ ਆਈ। ਅਦਾਕਾਰਾ ਦੀਆਂ ਆਪਣੇ ਭਰਾ ਯਸ਼ਰਾਜ ਰੌਤੇਲਾ ਅਤੇ ਜੈ ਸ਼ਾਹ ਨਾਲ ਤਸਵੀਰਾਂ ਇੰਟਰਨੈੱਟ 'ਤੇ ਵੀ ਵਾਇਰਲ ਹੋਈਆਂ ਸਨ।
30 ਅਗਸਤ 2022 ਨੂੰ ਬਾਲੀਵੁੱਡ ਗਲਿਆਰਾ ਨਾਮ ਦੇ ਇੱਕ ਫੇਸਬੁੱਕ ਯੂਜਰ ਨੇ ਵੀ ਇਹ ਪੋਸਟ (ਆਰਕਾਈਵ ਲਿੰਕ) ਪੋਸਟ ਕੀਤੀ ਅਤੇ ਇਸ ਨੂੰ ਜੈ ਸ਼ਾਹ, ਯਸ਼ ਰਾਜ ਅਤੇ ਉਰਵਸ਼ੀ ਦੱਸਿਆ। ਇਸ ਮੁਤਾਬਕ ਇਹ ਤਸਵੀਰ ਏਸ਼ੀਆ ਕੱਪ 2022 ਦੌਰਾਨ ਭਾਰਤ-ਪਾਕਿ ਮੈਚ ਦੀ ਹੈ।
AsliUrvashians ਨਾਮ ਦੇ ਇੱਕ ਫੇਸਬੁੱਕ ਯੂਜ਼ਰ ਨੇ ਵੀ ਇਹ ਪੋਸਟ (ਆਰਕਾਈਵ ਲਿੰਕ) 29 ਅਗਸਤ 2022 ਨੂੰ ਪੋਸਟ ਕੀਤੀ ਸੀ, ਇਹ ਦਾਅਵਾ ਕਰਦੇ ਹੋਏ ਕਿ ਇਹ ਜੈ ਸ਼ਾਹ ਅਤੇ ਯਸ਼ਰਾਜ ਰੌਤੇਲਾ ਦੀ ਹੈ।
ਇਹ ਪੋਸਟ 29 ਅਗਸਤ, 2022 (ਆਰਕਾਈਵ ਲਿੰਕ) ਨੂੰ teamurvashirautelaofficial ਨਾਮ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਦੁਆਰਾ ਪੋਸਟ ਕੀਤੀ ਗਈ ਸੀ। ਇਸ 'ਚ ਜੈ ਸ਼ਾਹ ਅਤੇ ਯਸ਼ਰਾਜ ਰੌਤੇਲਾ ਦੀ ਤਸਵੀਰ ਵੀ ਦੱਸੀ ਗਈ ਹੈ।
ਯਸ਼ ਰਾਜ ਅਤੇ ਵਾਇਰਲ ਤਸਵੀਰ ਇੱਥੇ ਦੇਖੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਵੀ ਇਹ ਤਸਵੀਰ ਇਸੇ ਤਰ੍ਹਾਂ ਦੇ ਦਾਅਵੇ ਨਾਲ ਵਾਇਰਲ ਹੋ ਚੁੱਕੀ ਹੈ। ਵਿਸ਼ਵਾਸ ਨਿਊਜ਼ ਨੇ ਉਸ ਸਮੇਂ ਉਰਵਸ਼ੀ ਦੇ ਪੀ. ਆਰ. ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਇਸ ਤਸਵੀਰ 'ਚ ਜੈ ਸ਼ਾਹ ਨਾਲ ਯਸ਼ਰਾਜ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ।
ਅਸੀਂ ਝੂਠੇ ਦਾਅਵੇ ਨਾਲ ਤਸਵੀਰ ਸਾਂਝੀ ਕਰਨ ਵਾਲੇ ਫੇਸਬੁੱਕ ਯੁਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਫੈਜ਼ਾਬਾਦ 'ਚ ਰਹਿਣ ਵਾਲੇ ਯੂਜ਼ਰ ਨੂੰ 688 ਲੋਕ ਫਾਲੋ ਕਰਦੇ ਹਨ।
ਸਿੱਟਾ: ਵਾਇਰਲ ਤਸਵੀਰ ਜੈ ਸ਼ਾਹ ਅਤੇ ਉਰਵਸ਼ੀ ਰੌਤੇਲਾ ਦੇ ਭਰਾ ਯਸ਼ਰਾਜ ਦੀ ਹੈ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਪੁੱਤਰ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ।
ਜਾਣੋ ਪੂਰੀ ਸੱਚਾਈ, ਜੇਕਰ ਤੁਹਾਨੂੰ ਕਿਸੇ ਜਾਣਕਾਰੀ ਜਾਂ ਅਫਵਾਹ 'ਤੇ ਸ਼ੱਕ ਹੈ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਹੱਕ ਹੈ। ਜੇਕਰ ਤੁਹਾਨੂੰ ਕਿਸੇ ਅਜਿਹੇ ਸੰਦੇਸ਼ ਜਾਂ ਅਫਵਾਹ ਬਾਰੇ ਕੋਈ ਸ਼ੱਕ ਹੈ ਜਿਸ ਦਾ ਸਮਾਜ, ਦੇਸ਼ ਅਤੇ ਤੁਹਾਡੇ 'ਤੇ ਪ੍ਰਭਾਵ ਪੈ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਹੇਠਾਂ ਦਿੱਤੇ ਕਿਸੇ ਵੀ ਮਾਧਿਅਮ ਰਾਹੀਂ ਸਾਨੂੰ ਜਾਣਕਾਰੀ ਭੇਜ ਸਕਦੇ ਹੋ।
ਮੁੜ ਉੱਡੀ ਮਲਾਇਕਾ-ਅਰਜੁਨ ਦੇ ਬ੍ਰੇਕਅੱਪ ਦੀ ਖ਼ਬਰ, ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਵੱਖ ਹੋਏ ਦੋਵਾਂ ਦੇ ਰਾਹ
NEXT STORY