ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਤੱਬੂ ਨੂੰ ਲੈ ਕੇ ਅਜਿਹਾ ਹੀ ਇੱਕ ਵਿਵਾਦ ਸਾਹਮਣੇ ਆਇਆ ਹੈ, ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਤੱਬੂ ਬਾਲੀਵੁੱਡ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਦਰਸ਼ਕਾਂ ਦੇ ਦਿਲਾਂ 'ਚ ਵੀ ਇੱਕ ਖਾਸ ਜਗ੍ਹਾ ਬਣਾਈ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਤੱਬੂ ਸਿਰਫ਼ 15 ਸਾਲ ਦੀ ਸੀ ਤਾਂ ਇੱਕ ਸ਼ਰਾਬੀ ਅਦਾਕਾਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ- ਮਸ਼ਹੂਰ ਨਿਰਦੇਸ਼ਕ ਨੂੰ 3 ਮਹੀਨੇ ਦੀ ਹੋਈ ਜੇਲ, ਜਾਣੋ ਕੀ ਹੈ ਮਾਮਲਾ
ਨਸ਼ੇ 'ਚ ਟਲੀ ਜੈਕੀ ਨੇ ਤੱਬੂ ਨਾਲ ਕੀਤੀ ਜ਼ਬਰਦਸਤੀ
ਤੱਬੂ ਨੇ ਜੈਕੀ ਸ਼ਰਾਫ ਨੂੰ ਛੱਡ ਕੇ ਫ਼ਿਲਮ ਇੰਡਸਟਰੀ ਦੇ ਲਗਭਗ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਜੈਕੀ ਸ਼ਰਾਫ ਨਾਲ ਤੱਬੂ ਦੇ ਕੰਮ ਨਾ ਕਰਨ ਪਿੱਛੇ ਇੱਕ ਕਾਰਨ ਹੈ। ਦਰਅਸਲ, ਉਸ ਸਮੇਂ ਅਫਵਾਹਾਂ ਫੈਲ ਗਈਆਂ ਸਨ ਕਿ ਜੈਕੀ ਦਾਦਾ ਨੇ ਇੱਕ ਵਾਰ 15 ਸਾਲਾ ਦੀ ਤੱਬੂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਘਟਨਾ 1986 ਦੀ ਹੈ, ਜਦੋਂ ਜੈਕੀ ਸ਼ਰਾਫ ਤੱਬੂ ਦੀ ਵੱਡੀ ਭੈਣ ਫਰਾਹ ਨਾਜ਼ ਨਾਲ ਫ਼ਿਲਮ 'ਦਿਲਜਲਾ' 'ਚ ਕੰਮ ਕਰ ਰਹੇ ਸਨ। ਇਸ 'ਚ ਤਨੂਜਾ ਅਤੇ ਡੈਨੀ ਡੇਂਜੋਂਗਪਾ ਵੀ ਸਨ।
ਖ਼ਬਰਾਂ ਅਨੁਸਾਰ, ਟੀਮ ਮਾਰੀਸ਼ਸ 'ਚ ਤੱਬੂ ਆਪਣੀ ਭੈਣ ਨਾਲ ਸ਼ੂਟਿੰਗ ਲਈ ਗਈ ਹੋਈ ਸੀ। ਸ਼ੂਟਿੰਗ ਦੌਰਾਨ ਡੈਨੀ ਨੇ ਇੱਕ ਪਾਰਟੀ ਦੀ ਮੇਜ਼ਬਾਨੀ ਕੀਤੀ ਅਤੇ ਫ਼ਿਲਮ ਦੀ ਪੂਰੀ ਟੀਮ ਨੂੰ ਸੱਦਾ ਦਿੱਤਾ ਸੀ। ਅਫਵਾਹਾਂ ਫੈਲੀਆਂ ਸਨ ਕਿ ਜੈਕੀ ਸ਼ਰਾਫ ਨੇ ਪਾਰਟੀ ਦੌਰਾਨ ਕਥਿਤ ਤੌਰ 'ਤੇ ਤੱਬੂ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੈਕੀ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਨ੍ਹਾਂ ਨੇ ਤੱਬੂ ਨੂੰ ਜ਼ਬਰਦਸਤੀ ਕਿੱਸ ਕਰਨਾ ਸ਼ੁਰੂ ਕਰ ਦਿੱਤਾ। ਡੈਨੀ ਨੇ ਇਸ ਦੌਰਾਨ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲਿਆ ਸੀ ਅਤੇ ਜ਼ਬਰਦਸਤੀ ਜੈਕੀ ਨੂੰ ਅਦਾਕਾਰਾ ਤੋਂ ਦੂਰ ਲੈ ਗਏ।
ਇਹ ਵੀ ਪੜ੍ਹੋ- ਗਾਇਕ ਬੀ ਪਰਾਕ ਨੇ ਬੋਲਿਆ ਝੂਠ? ਵਾਇਰਲ ਵੀਡੀਓ ਖੋਲ੍ਹ ਰਹੀ ਭੇਤ
ਭੈਣ ਨੇ ਕੀਤਾ ਸੀ ਖ਼ੂਬ ਹੰਗਾਮਾ
ਹਾਲਾਂਕਿ ਉਸ ਰਾਤ ਤਾਂ ਡੈਨੀ ਨੇ ਸਥਿਤੀ ਸੰਭਾਲ ਲਈ ਪਰ ਅਗਲੀ ਸਵੇਰ ਤੱਬੂ ਦੀ ਭੈਣ ਅਤੇ ਅਦਾਕਾਰਾ ਫਰਾਹ ਨਾਜ਼ ਨੇ ਇਸ ਘਟਨਾ 'ਤੇ ਵੱਡਾ ਹੰਗਾਮਾ ਕੀਤਾ ਸੀ। ਫਰਾਹ ਨੇ ਮੀਡੀਆ ਕੋਲ ਜਾ ਕੇ ਜੈਕੀ 'ਤੇ ਕਈ ਦੋਸ਼ ਲਗਾਏ ਅਤੇ ਕਿਹਾ ਕਿ ਅਦਾਕਾਰ ਪਾਰਟੀ 'ਚ ਸ਼ਰਾਬੀ ਸੀ ਅਤੇ ਉਨ੍ਹਾਂ ਨੇ ਉਸ ਦੀ ਭੈਣ ਤੱਬੂ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਂਕਿ ਇਸ ਸਭ 'ਤੇ ਤੱਬੂ ਚੁੱਪ ਰਹੀ ਸੀ। ਇਸ ਘਟਨਾ ਤੋਂ ਬਾਅਦ ਉਹ ਘਬਰਾ ਗਈ ਸੀ ਅਤੇ ਸਾਰੇ ਦੋਸ਼ਾਂ ਤੋਂ ਬਾਅਦ ਫਰਾਹ ਨੇ ਇਸ ਨੂੰ ਗਲਤਫਹਿਮੀ ਦੱਸ ਕੇ ਮਾਮਲਾ ਖ਼ਤਮ ਕਰ ਦਿੱਤਾ ਸੀ ਪਰ ਤੱਬੂ ਨੇ ਕਦੇ ਵੀ ਜੈਕੀ ਸ਼ਰਾਫ ਨਾਲ ਕੰਮ ਨਹੀਂ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਗਾਇਕ ਦਾ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
NEXT STORY