ਮੁੰਬਈ- ਮਨੋਰੰਜਨ ਜਗਤ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵੈੱਬ ਸੀਰੀਜ਼ 'ਫੈਮਿਲੀ ਮੈਨ 3' ਫੇਮ ਅਦਾਕਾਰ ਰੋਹਿਤ ਬਾਸਫੋਰ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਦੀ ਲਾਸ਼ ਐਤਵਾਰ ਸ਼ਾਮ ਨੂੰ ਅਸਾਮ ਦੇ ਗੜਭੰਗਾ ਜੰਗਲ ਵਿੱਚ ਇਕ ਝਰਨੇ ਨੇੜੇ ਪਈ ਮਿਲੀ। ਉਨ੍ਹਾਂ ਦੇ ਦੋਸਤ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਪਾਇਆ। ਪੁਲਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ ਇਹ ਮਸ਼ਹੂਰ ਨਿਰਦੇਸ਼ਕ

ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਕੁਝ ਮਹੀਨੇ ਪਹਿਲਾਂ ਮੁੰਬਈ ਤੋਂ ਗੁਹਾਟੀ ਵਾਪਸ ਆਇਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਰੋਹਿਤ ਦੋਸਤਾਂ ਦੇ ਇੱਕ ਸਮੂਹ ਨਾਲ ਐਤਵਾਰ ਦੁਪਹਿਰ ਨੂੰ ਇਕ ਦੇ ਟਰਿੱਪ ਲਈ ਗਿਆ ਸੀ, ਜਦੋਂ ਪਰਿਵਾਰਕ ਮੈਂਬਰਾਂ ਨੇ ਉਸਨੂੰ ਫ਼ੋਨ ਕੀਤਾ ਤਾਂ ਉਹ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕੇ, ਜਿਸ ਤੋਂ ਬਾਅਦ ਰੋਹਿਤ ਦੇ ਇੱਕ ਦੋਸਤ ਨੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਬਾਰੇ ਦੱਸਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਡੂੰਘਾ ਸਦਮਾ ਲੱਗਾ।
ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਮਗਰੋਂ ਬੋਲੀ ਰਾਖੀ ਸਾਵੰਤ; 'ਜਿੰਨਾ ਭਾਰਤ ਹਿੰਦੂਆਂ ਦਾ ਹੈ, ਓਨਾ ਹੀ ਮੁਸਲਮਾਨਾਂ ਦਾ ਵੀ ਹੈ'
SDRF ਦੀ ਮਦਦ ਨਾਲ, ਪਰਿਵਾਰ ਨੇ ਰੋਹਿਤ ਦੀ ਲਾਸ਼ ਲੱਭ ਲਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ। ਜਦੋਂ ਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਰੋਹਿਤ ਦੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਦਾ ਕੁਝ ਦਿਨ ਪਹਿਲਾਂ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ, ਰਣਜੀਤ ਬਾਸਫੋਰ, ਧਰਮ ਬਾਸਫੋਰ ਅਤੇ ਅਸ਼ੋਕ ਬਾਸਫੋਰ ਨੇ ਰੋਹਿਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇੰਨਾ ਹੀ ਨਹੀਂ, ਪਰਿਵਾਰਕ ਮੈਂਬਰਾਂ ਨੇ ਮੌਤ ਲਈ ਜਿੰਮ ਦੇ ਮਾਲਕ ਅਮਰਦੀਪ 'ਤੇ ਵੀ ਸ਼ੱਕ ਜਤਾਇਆ ਹੈ। ਪੁਲਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜਲਦੀ ਹੀ ਦੋਸ਼ੀ ਦੀ ਪਛਾਣ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ: ਤੀਜੀ ਵਾਰ ਕੁਆਰੀ ਮਾਂ ਬਣੀ 23 ਸਾਲ ਦੀ ਇਹ ਮਸ਼ਹੂਰ ਅਦਾਕਾਰਾ! ਘਰ ਆਈ ਨੰਨ੍ਹੀ ਪਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ ਇਹ ਮਸ਼ਹੂਰ ਨਿਰਦੇਸ਼ਕ
NEXT STORY