ਮੁੰਬਈ- ਹਾਲ ਹੀ 'ਚ ਕਰਨਾਟਕ ਪੁਲਸ ਨੇ ਵੀਰਵਾਰ ਨੂੰ ਬੈਂਗਲੁਰੂ ਨੇੜੇ ਇਕ ਫਾਰਮ ਹਾਊਸ 'ਤੇ ਆਯੋਜਿਤ ਰੇਵ ਪਾਰਟੀ ਦੇ ਮਾਮਲੇ 'ਚ ਤੇਲਗੂ ਅਦਾਕਾਰਾ ਹੇਮਾ ਅਤੇ 87 ਹੋਰ ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਪਾਰਟੀ ਇਸ ਸਾਲ ਮਈ 'ਚ ਸਾਹਮਣੇ ਆਈ ਸੀ, ਜਿਸ 'ਚ ਅਭਿਨੇਤਰੀ ਨੂੰ 3 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਰਿਹਾਅ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 1086 ਪੰਨਿਆਂ ਦੀ ਇਹ ਚਾਰਜਸ਼ੀਟ ਬੈਂਗਲੁਰੂ ਗ੍ਰਾਮੀਣ ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤੀ ਗਈ।
ਚਾਰਜਸ਼ੀਟ ਮੁਤਾਬਕ ਹੇਮਾ ਨੇ 20 ਮਈ ਨੂੰ 'ਸਨਸੈੱਟ ਟੂ ਸਨਰਾਈਜ਼ ਵਿਕਟਰੀ' ਨਾਮ ਦੀ ਥੀਮ ਪਾਰਟੀ 'ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਸੀ। ਇਸ ਪਾਰਟੀ 'ਚ ਕਰੀਬ 100 ਲੋਕ ਮੌਜੂਦ ਸਨ, ਜਿਨ੍ਹਾਂ 'ਚ ਤਕਨੀਕੀ ਮਾਹਿਰ, ਤੇਲਗੂ ਅਭਿਨੇਤਰੀਆਂ ਅਤੇ ਹੋਰ ਸ਼ਾਮਲ ਸਨ। ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਉਸ ਦੀ ਮੈਡੀਕਲ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਹੇਮਾ ਨੇ ਐਮਡੀਐਮਏ ਦਾ ਸੇਵਨ ਕੀਤਾ ਸੀ, ਜਿਸ ਨੂੰ ਆਮ ਤੌਰ 'ਤੇ ਐਕਸਟਸੀ ਕਿਹਾ ਜਾਂਦਾ ਹੈ, ਜਿਸ 'ਚ ਉਤੇਜਕ ਅਤੇ ਮਨੋਵਿਗਿਆਨਕ ਗੁਣ ਹਨ। ਇਸ ਮਾਮਲੇ 'ਚ ਇਕ ਹੋਰ ਅਦਾਕਾਰਾ ਨੂੰ ਗਵਾਹ ਬਣਾਇਆ ਗਿਆ ਹੈ, ਕਿਉਂਕਿ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਦਾਇਰ ਚਾਰਜਸ਼ੀਟ 'ਚ 88 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ, ਜਿਨ੍ਹਾਂ 'ਚ ਨਾਈਜੀਰੀਅਨ ਨਾਗਰਿਕ ਆਗਸਟਿਨ ਦਾਡਾ ਵੀ ਸ਼ਾਮਲ ਹੈ। ਇਨ੍ਹਾਂ 'ਚੋਂ 79 ਲੋਕਾਂ 'ਤੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਹਨ। ਪੁਲਸ ਨੇ ਮੁਲਜ਼ਮਾਂ ਦੀ ਕਾਲ ਡਿਟੇਲ (ਸੀਡੀਆਰ) ਵੀ ਅਦਾਲਤ 'ਚ ਜਮ੍ਹਾਂ ਕਰਵਾ ਦਿੱਤੀ ਹੈ। ਚਾਰਜਸ਼ੀਟ ਮੁਤਾਬਕ ਪੁਲਸ ਨੇ ਸਿੰਗੇਨਾ ਅਗਰਾਹਾਰਾ ਖੇਤਰ ਦੇ ਜੀਐਮ ਫਾਰਮ ਹਾਊਸ ਤੋਂ ਐਮਡੀਐਮਏ ਗੋਲੀਆਂ, ਐਮਡੀਐਮਏ ਕ੍ਰਿਸਟਲ, 5 ਗ੍ਰਾਮ ਕੋਕੀਨ, ਕੋਕੀਨ ਨਾਲ ਭਰੇ 500 ਰੁਪਏ ਦੇ ਨੋਟ, ਭਾਰੀ ਮਾਤਰਾ 'ਚ ਗਾਂਜਾ, ਪੰਜ ਮੋਬਾਈਲ ਫੋਨ, ਵੋਲਕਸਵੈਗਨ ਅਤੇ ਲੈਂਡ ਰੋਵਰ ਕਾਰਾਂ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। 20 ਮਈ ਨੂੰ ਕਰਨਾਟਕ ਪੁਲਸ ਦੀ ਐਂਟੀ ਡਰੱਗ ਟੀਮ ਨੇ ਬੈਂਗਲੁਰੂ ਦੇ ਬਾਹਰਵਾਰ ਇੱਕ ਫਾਰਮ ਹਾਊਸ 'ਚ ਚੱਲ ਰਹੀ ਰੇਵ ਪਾਰਟੀ 'ਤੇ ਛਾਪਾ ਮਾਰਿਆ ਸੀ। ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਪਾਰਟੀ 'ਚ ਸ਼ਾਮਿਲ ਹੋਏ ਲੋਕ ਐਮਡੀਐਮਏ, ਕੋਕੀਨ, ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹੈਦਰਾਬਾਦ ਦੇ ਰਹਿਣ ਵਾਲੇ ਹਰੀ ਨਾਂ ਦੇ ਵਿਅਕਤੀ ਨੇ ਜਨਮਦਿਨ ਪਾਰਟੀ ਦੇ ਬਹਾਨੇ ਇਸ ਰੇਵ ਪਾਰਟੀ ਦਾ ਆਯੋਜਨ ਕੀਤਾ ਸੀ। ਜਦੋਂ 2 ਵਜੇ ਤੱਕ ਵੀ ਪਾਰਟੀ ਖਤਮ ਨਹੀਂ ਹੋਈ ਤਾਂ ਨਾਰਕੋਟਿਕਸ ਵਿਭਾਗ ਦੇ ਅਧਿਕਾਰੀਆਂ ਨੇ ਫਾਰਮ ਹਾਊਸ 'ਤੇ ਛਾਪਾ ਮਾਰਿਆ। ਪੁਲਸ ਨੂੰ ਉਥੋਂ 15 ਤੋਂ ਵੱਧ ਲਗਜ਼ਰੀ ਕਾਰਾਂ ਵੀ ਮਿਲੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਰਮਿੰਦਰ ਸਿੰਘ ਤੋਂ ਬਣੇ ਹਰਫ ਚੀਮਾ, ਜਾਣੋ ਦਿਲਚਸਪ ਗੱਲਾਂ
NEXT STORY