ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਹਰਫ ਚੀਮਾ ਦਾ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਕਿਵੇਂ ਉਹ ਇੱਕ ਸਾਧਾਰਨ ਵਿਅਕਤੀ ਤੋਂ ਮਸ਼ਹੂਰ ਗਾਇਕ ਬਣੇ। ਹਰਫ਼ ਚੀਮਾ ਦਾ ਜਨਮ 13 ਸਤੰਬਰ 1987 ਨੂੰ ਪਿੰਡ ਚੀਮ ਜ਼ਿਲ੍ਹਾ ਸੰਗਰੂਰ 'ਚ ਹੋਇਆ।

ਹਰਫ ਚੀਮਾ 38 ਸਾਲ ਦੇ ਹੋ ਗਏ ਹਨ। ਹਰਫ ਚੀਮਾ ਦਾ ਪੂਰਾ ਨਾਮ ਹਰਮਿੰਦਰ ਸਿੰਘ ਹੈ। ਗਾਇਕ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ। ਉਨ੍ਹਾਂ ਨੇ ਗ੍ਰੈਜਏਸ਼ਨ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਡਰਾਂ ਮੁਹਾਲੀ ਤੋਂ ਕੀਤੀ।

ਹਰਫ਼ ਚੀਮਾ ਦੇ ਮਸ਼ਹੂਰ ਗੀਤ 'ਤੇਰਾ ਯਾਰ ਪੁਰਾਣਾ ਪਾਪੀ ਏ' ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹਰਫ਼ ਚੀਮਾ ਦੇ ਮਸ਼ਹੂਰ ਗੀਤਾਂ 'ਚ 'ਜੱਟਵਾਦ', 'ਪੰਜਾਬ', 'ਵਹਿਮ', 'ਹੰਝੂ' , 'ਨਵਾਂ ਸੂਟ' ਸਣੇ ਕਈ ਗੀਤ ਸ਼ਾਮਲ ਹਨ।

ਹਰਫ਼ ਚੀਮਾ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਕ ਗੀਤ 'ਜ਼ਿੰਦਗੀ' ਗਾਇਆ ਸੀ, ਜੋ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ ਦੇ ਬੋਲ ਖ਼ੁਦ ਚੀਮਾ ਨੇ ਲਿਖੇ ਹਨ ਅਤੇ ਮਿਊਜ਼ਿਕ ਭਾਈ ਮੰਨਾ ਸਿੰਘ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਹਰਫ ਚੀਮਾ ਪਿਛਲੇ ਸਮੇਂ 'ਚ ਕਿਸਾਨੀ ਅੰਦੋਲਨ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ। ਹਰਫ਼ ਚੀਮਾ ਸਣੇ ਕਈ ਹੋਰ ਗਾਇਕਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਸ ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ
NEXT STORY