ਮੈਕਸੀਕੋ – ਮਸ਼ਹੂਰ ਰਿਐਲਿਟੀ ਟੀਵੀ ਸ਼ੋਅ ਮਾਸਟਰਸ਼ੈਫ ਮੈਕਸੀਕੋ ਦੀ ਸੀਜ਼ਨ 4 ਦੀ ਸਾਬਕਾ ਮੁਕਾਬਲੇਬਾਜ਼ ਯਾਨਿਨ ਰੋਸੀਓ ਕੈਂਪੋਸ ਰੁਈਜ਼ ਦਾ 38 ਸਾਲ ਦੀ ਉਮਰ ਵਿੱਚ ਕਾਰ ਹਾਦਸੇ 'ਚ ਦਿਹਾਂਤ ਹੋ ਗਿਆ ਹੈ। ਹਾਦਸਾ 2 ਅਗਸਤ ਨੂੰ ਵਾਪਰਿਆ, ਜਦੋਂ ਯਾਨਿਨ ਚਿਹੁਆਹੁਆ ਦੇ ਪਰਿਫੇਰੀਕੋ ਆਰ. ਅਲਮਾਦਾ ਰੋਡ 'ਤੇ ਆਪਣੀ ਕਾਰ ਚਲਾ ਰਹੀ ਸੀ। ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਕਾਰ ਇੱਕ ਖੜ੍ਹੇ ਵਾਹਨ ਵਿਚ ਜਾ ਵੱਜੀ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ 2 ਦਿਨਾਂ ਤੱਕ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਰਹੀ ਅਤੇ 4 ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਹਿਨਾ ਖ਼ਾਨ ਨੇ ਸ਼ੋਅ 'ਚ ਆਉਣ ਲਈ ਕਰਵਾਇਆ ਵਿਆਹ ! ਪਹਿਲੀ ਵਾਰ ਤੋੜੀ ਚੁੱਪੀ

ਭਰਾ ਨੇ ਕੀਤੀ ਪੁਸ਼ਟੀ
ਉਨ੍ਹਾਂ ਦੇ ਭਰਾ ਰਾਊਲ ਕੈਂਪੋਸ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਵਿਧੀ ਵੀ ਉਸੇ ਦਿਨ ਹੋ ਗਈ। ਹਾਦਸੇ ਦੀਆਂ ਤਸਵੀਰਾਂ ਵੀ ਇੰਟਰਨੈੱਟ 'ਤੇ ਵਾਇਰਲ ਹੋਈਆਂ ਹਨ, ਹਾਲਾਂਕਿ ਸਥਾਨਕ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਹਾਦਸੇ ਬਾਰੇ ਕੋਈ ਪੂਰੀ ਰਿਪੋਰਟ ਜਾਰੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: ਆਸਕਰ ਜੇਤੂ ਅਦਾਕਾਰ ਨੂੰ ਲੱਗਾ ਵੱਡਾ ਸਦਮਾ, ਸਿਰ ਤੋਂ ਉੱਠਿਆ ਮਾਂ ਦਾ ਹੱਥ
ਯਾਨਿਨ ਕੈਂਪੋਸ ਕੌਣ ਸੀ?
ਟੈਲੀਵਿਜ਼ਨ ਤੋਂ ਪਹਿਲਾਂ, ਯਾਨਿਨ ਇੱਕ ਨਰਸ ਵਜੋਂ ਕੰਮ ਕਰ ਚੁੱਕੀ ਸੀ। ਪਰ ਖਾਣਾ ਬਣਾਉਣਾ ਉਨ੍ਹਾਂ ਦੀ ਅਸਲੀ ਪਛਾਣ ਸੀ। 2018 ਵਿੱਚ ਮਾਸਟਰਸ਼ੈਫ ਮੈਕਸੀਕੋ ਦੇ ਸੀਜ਼ਨ 4 ਦਾ ਹਿੱਸਾ ਬਣ ਕੇ ਉਨ੍ਹਾਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਹਾਲਾਂਕਿ ਉਹ ਜੇਤੂ ਨਹੀਂ ਬਣੀ, ਪਰ ਉਨ੍ਹਾਂ ਦੀ ਪੇਸ਼ਕਾਰੀ ਨੇ ਨੇ ਉਨ੍ਹਾਂ ਨੂੰ ਅਗਲੇ ਸਾਲ 'La Revancha' (ਰੀਮੇਚ) ਐਡੀਸ਼ਨ ਲਈ ਸੱਦਾ ਦਿਵਾਇਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਖਿਲਾਫ FIR ਦਰਜ, ਅਸ਼ਲੀਲਤਾ ਫੈਲਾਉਣ ਦੇ ਲੱਗੇ ਦੋਸ਼
ਉਨ੍ਹਾਂ ਨੇ ਇੱਕ ਲੋਕਲ ਟੀਵੀ ਸ਼ੋਅ ‘La Tertulia’ ਵੀ ਹੋਸਟ ਕੀਤਾ, ਅਤੇ ਸ਼ੈਫ ਰਾਊਲ ਲਿਨਾਰਸ ਨਾਲ ਮਿਲ ਕੇ ਬੇਕਰੀ ਪ੍ਰੋਜੈਕਟਸ 'ਤੇ ਕੰਮ ਕੀਤਾ। ਯਾਨਿਨ ਨੇ ਵੈਜਟੇਰੀਅਨ ਰੈਸਟੋਰੈਂਟਾਂ ਲਈ ਮੇਨੂ ਬਣਾਉਣ ਵਿੱਚ ਵੀ ਭੂਮਿਕਾ ਨਿਭਾਈ। ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਇਹ ਰਹੀ – ਭੋਜਨ ਸਿਰਫ਼ ਸੁਆਦ ਨਹੀਂ, ਸਾਫ਼, ਸਿਹਤਮੰਦ ਅਤੇ ਅਰਥਪੂਰਨ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਅਦਾਕਾਰ ਅਤੇ ਕੋਰੀਓਗ੍ਰਾਫਰ ਰਾਘਵ ਜੁਆਲ ਨੇ ਸਾਕਸ਼ੀ ਮਲਿਕ ਨੂੰ ਜੜਿਆ ਥੱਪੜ!
OnlyFans 'ਤੇ ਵੀ ਸੀ ਸਰਗਰਮ
ਯਾਨਿਨ ਕੈਂਪੋਸ ਆਪਣੀਆਂ ਸ਼ਰਤਾਂ 'ਤੇ ਜਿਊਣ ਤੋਂ ਨਹੀਂ ਡਰਦੀ ਸੀ। ਉਨ੍ਹਾਂ ਨੇ OnlyFans 'ਤੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਉਨ੍ਹਾਂ ਦੇ 70,000 ਤੋਂ ਵੱਧ ਇੰਸਟਾਗ੍ਰਾਮ ਫਾਲੋਅਰਜ਼ ਸਨ ਜੋ ਸਿਰਫ਼ ਉਨ੍ਹਾਂ ਦੀ recipes ਲਈ ਨਹੀਂ, ਸਗੋਂ ਉਨ੍ਹਾਂ ਦੀ ਅਦਾਕਾਰੀ ਅਤੇ ਜਿੰਦਗੀ ਜਿਊਣ ਦੇ ਢੰਗ ਲਈ ਵੀ ਉਨ੍ਹਾਂ ਨੂੰ ਪਸੰਦ ਕਰਦੇ ਸਨ। ਯਾਨਿਨ ਕੈਂਪੋਸ ਨੇ ਆਪਣੀ ਜ਼ਿੰਦਗੀ ਵਿੱਚ ਕਈ ਰੂਪ ਅਦਾ ਕੀਤੇ – ਨਰਸ, ਸ਼ੈਫ, ਟੀਵੀ ਹੋਸਟ, ਉਦਯੋਗਪਤੀ ਅਤੇ ਕ੍ਰੀਏਟਰ। ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਸੀ ਉਨ੍ਹਾਂ ਦੀ ਸੱਚਾਈ ਅਤੇ ਖੁੱਲ੍ਹੀ ਸੋਚ।
ਇਹ ਵੀ ਪੜ੍ਹੋ: 27 ਸਾਲਾ ਬੇਹੱਦ ਖ਼ੂਬਸੂਰਤ ਅਦਾਕਾਰਾ 'ਤੇ ਆਇਆ ਟਰੰਪ ਦਾ ਦਿਲ ! ਬੰਨ੍ਹ'ਤੇ ਤਾਰੀਫ਼ਾਂ ਦੇ ਪੁਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ...', ਟਰੰਪ ਦੇ ਟੈਰਿਫ ਬੰਬ 'ਤੇ ਭਾਰਤ ਦੀ ਦੋ ਟੁੱਕ
NEXT STORY