ਰੋਮ (ਏਜੰਸੀ) - ਮਸ਼ਹੂਰ ਅਦਾਕਾਰਾ ਕਲੌਡੀਆ ਕਾਰਡੀਨੇਲ, ਜਿਸਨੇ 1960 ਤੇ 1970 ਦੇ ਦਹਾਕੇ ਵਿੱਚ ਯੂਰਪੀ ਸਿਨੇਮਾ ਦੀਆਂ ਸਭ ਤੋਂ ਯਾਦਗਾਰ ਫ਼ਿਲਮਾਂ ਵਿੱਚ ਕੰਮ ਕੀਤਾ, ਦਾ 87 ਸਾਲ ਦੀ ਉਮਰ ਵਿੱਚ ਫਰਾਂਸ ਦੇ ਨੇਮੂਰਜ਼ ‘ਚ ਦੇਹਾਂਤ ਹੋ ਗਿਆ। ਆਖਰੀ ਸਮੇਂ ਉਹ ਆਪਣੇ ਬੱਚਿਆਂ ਦੇ ਨਾਲ ਸੀ।
ਇਹ ਵੀ ਪੜ੍ਹੋ: ਅੱਜ ED ਦੇ ਸਾਹਮਣੇ ਪੇਸ਼ ਹੋਣਗੇ ਅਦਾਕਾਰ ਸੋਨੂੰ ਸੂਦ

ਇਤਾਲਵੀ ਅਦਾਕਾਰਾ ਕਾਰਡੀਨੇਲ ਨੇ 100 ਤੋਂ ਵੱਧ ਫ਼ਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਕੰਮ ਕੀਤਾ, ਪਰ ਉਨ੍ਹਾਂ ਨੂੰ ਖਾਸ ਤੌਰ ‘ਤੇ ਫੇਡਰੀਕੋ ਫੇਲਿਨੀ ਦੀ ਫ਼ਿਲਮ 8½ (1963) ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਲੂਕੀਨੋ ਵਿਸਕੋਂਤੀ ਦੀ 'ਦਿ ਲਿਓਪਾਰਡ' ਵਿੱਚ "ਐਂਜੇਲਿਕਾ ਸੇਦਾਰਾ" ਦੇ ਕਿਰਦਾਰ ਲਈ ਸਭ ਤੋਂ ਵੱਧ ਪ੍ਰਸਿੱਧੀ ਮਿਲੀ। 1968 ਵਿੱਚ ਸਰਜੀਓ ਲਿਓਨੇ ਦੀ 'ਵਨਸ ਅਪਾਨ ਅ ਟਾਈਮ ਇਨ ਦਿ ਵੈਸਟ' ਵਿੱਚ ਉਨ੍ਹਾਂ ਨੇ ਸੁਧਰੀ ਹੋਈ ਵੈਸ਼ਿਆ ਦਾ ਕਿਰਦਾਰ ਨਿਭਾਅ ਕੇ ਵੀ ਖੂਬ ਸ਼ਲਾਘਾ ਹਾਸਲ ਕੀਤੀ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਨੇ ਵੱਢ ਲਈਆਂ ਆਪਣੀਆਂ ਨਸਾਂ, ਮਸਾਂ ਬਚੀ ਜਾਨ, ਤਸਵੀਰਾਂ ਆਈਆਂ ਸਾਹਮਣੇ
ਕਾਰਡੀਨੇਲ ਦਾ ਜਨਮ ਟਿਊਨੀਸ਼ੀਆ ਵਿੱਚ ਹੋਇਆ ਸੀ। 17 ਸਾਲ ਦੀ ਉਮਰ ਵਿੱਚ ਬਿਊਟੀ ਕੰਟੈਸਟ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਫ਼ਿਲਮੀ ਕਰੀਅਰ ਸ਼ੁਰੂ ਕੀਤਾ। ਹਾਲਾਂਕਿ ਉਨ੍ਹਾਂ ਦੀ ਸ਼ੁਰੂਆਤੀ ਇੱਛਾ ਅਧਿਆਪਕ ਬਣਨ ਦੀ ਸੀ, ਪਰ ਕਿਸਮਤ ਨੇ ਉਨ੍ਹਾਂਨੂੰ ਫ਼ਿਲਮਾਂ ਵੱਲ ਮੋੜ ਦਿੱਤਾ। 2000 ਵਿੱਚ ਉਹ ਯੂਨੇਸਕੋ ਦੀ ਗੁੱਡਵਿੱਲ ਐਂਬੈਸਡਰ ਵੀ ਬਣੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਣੀ ਮੁਖਰਜੀ ਦੀ ‘ਮਰਦਾਨੀ 3’ ਦਾ ਨਵਾਂ ਪੋਸਟਰ ਜਾਰੀ
NEXT STORY