ਐਂਟਰਟੇਨਮੈਂਟ ਡੈਸਕ- ਦੁਬਈ ਦੇ ਜਾਣੇ-ਮਾਣੇ ਟਰੈਵਲ ਇਨਫਲੂਐਂਸਰ ਅਤੇ ਫੋਟੋਗ੍ਰਾਫਰ ਅਨੁਨਯ ਸੂਦ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੇ ਸਿਰਫ 32 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਅਨੁਨਯ ਸੂਦ ਦੇ ਪਰਿਵਾਰ ਨੇ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਜਾਰੀ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।
ਜਾਣਕਾਰੀ ਮੁਤਾਬਕ ਅਨੁਨਯ ਇਨ੍ਹੀਂ ਦਿਨੀਂ ਅਮਰੀਕਾ ਦੇ ਲਾਸ ਵੇਗਾਸ ਵਿੱਚ ਸਨ। ਉਨ੍ਹਾਂ ਦੀ ਆਖਰੀ ਇੰਸਟਾਗ੍ਰਾਮ ਪੋਸਟ ਕੁਝ ਦਿਨ ਪਹਿਲਾਂ ਦੀ ਹੈ, ਜਿਸ ਵਿੱਚ ਉਹ ਲਾਸ ਵੇਗਾਸ ਦੀਆਂ ਸੜਕਾਂ 'ਤੇ ਸਪੋਰਟਸ ਕਾਰਾਂ ਦੇ ਵਿਚਕਾਰ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਲਿਖਿਆ ਸੀ, 'ਯਕੀਨ ਨਹੀਂ ਹੁੰਦਾ ਕਿ ਮੈਂ ਇਹ ਵੀਕੈਂਡ ਆਪਣੇ ਸੁਪਨਿਆਂ ਦੀਆਂ ਮਸ਼ੀਨਾਂ ਅਤੇ ਲੀਜੈਂਡਜ਼ ਦੇ ਵਿਚਕਾਰ ਬਿਤਾਇਆ'। ਇਹ ਪੋਸਟ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੀਆਂ ਯਾਦਾਂ ਦਾ ਆਖਰੀ ਨਿਸ਼ਾਨ ਬਣ ਗਈ ਹੈ।

ਟਰੈਵਲ ਦੀ ਦੁਨੀਆ ਦੇ ਸੁਪਰਸਟਾਰ ਅਤੇ ਪ੍ਰੇਰਣਾ ਸਰੋਤ
ਦੁਬਈ ਵਿੱਚ ਵਸੇ ਅਨੁਨਯ ਸੂਦ ਸਿਰਫ਼ ਇੱਕ ਯਾਤਰੀ ਨਹੀਂ ਸਨ, ਸਗੋਂ ਉਹ ਲੱਖਾਂ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਨ।
• ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਉਹ ਲਗਾਤਾਰ ਤਿੰਨ ਸਾਲ-2022, 2023 ਅਤੇ 2024 ਤੱਕ ਫੋਰਬਸ ਇੰਡੀਆ ਦੀ ਟਾਪ 100 ਡਿਜੀਟਲ ਸਟਾਰਸ ਲਿਸਟ ਵਿੱਚ ਸ਼ਾਮਲ ਰਹੇ।
• ਫੋਰਬਸ ਨੇ ਉਨ੍ਹਾਂ ਨੂੰ “ਦੁਬਈ ਬੇਸਡ ਫੋਟੋਗ੍ਰਾਫਰ ਜੋ ਦੁਨੀਆ ਨੂੰ ਆਪਣੇ ਕੈਮਰੇ ਤੋਂ ਦੇਖਦਾ ਹੈ” ਕਹਿ ਕੇ ਸਨਮਾਨਿਤ ਕੀਤਾ ਸੀ।
• ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 14 ਲੱਖ ਤੋਂ ਵੱਧ ਫਾਲੋਅਰਜ਼ ਸਨ, ਜਦਕਿ ਯੂਟਿਊਬ 'ਤੇ ਲਗਭਗ ਚਾਰ ਲੱਖ ਸਬਸਕ੍ਰਾਈਬਰ ਸਨ।
• ਉਨ੍ਹਾਂ ਦੀਆਂ ਰੀਲਾਂ ਅਤੇ ਫੋਟੋਗ੍ਰਾਫੀ ਨੇ ਸੋਸ਼ਲ ਮੀਡੀਆ 'ਤੇ ਟਰੈਵਲ ਸਮੱਗਰੀ ਨੂੰ ਇੱਕ ਨਵੀਂ ਪਛਾਣ ਦਿੱਤੀ ਸੀ, ਜਿਸ ਵਿੱਚ ਸਵਿਟਜ਼ਰਲੈਂਡ ਦੇ ਪਹਾੜਾਂ ਤੋਂ ਲੈ ਕੇ ਆਈਸਲੈਂਡ ਦੀਆਂ ਝੀਲਾਂ ਅਤੇ ਟੋਕੀਓ ਦੀਆਂ ਗਲੀਆਂ ਤੱਕ ਦੀਆਂ ਕਹਾਣੀਆਂ ਸ਼ਾਮਲ ਸਨ।
• ਅਨੁਨਯ ਇੱਕ ਸਫਲ ਮਾਰਕੀਟਿੰਗ ਫਰਮ ਵੀ ਚਲਾਉਂਦੇ ਸਨ।
ਅਨੁਨਯ ਸੂਦ ਦਾ ਕੈਰੀਅਰ ਉਸ ਸਮੇਂ ਸਮਾਪਤ ਹੋ ਗਿਆ ਜਦੋਂ ਉਹ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਸੀ। ਉਨ੍ਹਾਂ ਨੇ ਕਦੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਕੈਮਰੇ ਤੋਂ ਕੋਈ ਇੱਕ ਵੀ ਇਨਸਾਨ ਦੁਨੀਆ ਦੇਖਣ ਦੀ ਪ੍ਰੇਰਣਾ ਪਾਉਂਦਾ ਹੈ, ਤਾਂ ਉਨ੍ਹਾਂ ਦਾ ਕੰਮ ਸਫਲ ਹੈ।
ਪਰਿਵਾਰ ਨੇ ਕੀਤੀ ਅਪੀਲ:
ਅਨੁਨਯ ਦੇ ਪਰਿਵਾਰ ਨੇ ਇਸ ਸਮੇਂ ਨਿੱਜੀ ਸੋਗ ਵਿੱਚ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਸੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇ ਫਾਲੋਅਰਜ਼ ਨੇ ਕਮੈਂਟ ਸੈਕਸ਼ਨ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਕਈਆਂ ਨੇ ਲਿਖਿਆ ਕਿ ਅਨੁਨਯ ਨੇ ਉਨ੍ਹਾਂ ਨੂੰ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਉਣ ਦੀ ਪ੍ਰੇਰਣਾ ਦਿੱਤੀ ਸੀ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ Aura ਟੂਰ ਦੌਰਾਨ ਮਨਾਇਆ ਪ੍ਰਕਾਸ਼ ਪੁਰਬ, ਦੇਗ ਬਣਾ ਕੀਤੀ ਅਰਦਾਸ (ਵੀਡੀਓ)
NEXT STORY